ਲਵਿੰਗ ਲਿਟਲ ਵਿਖੇ 15 ਰੋਜ਼ਾ ਸਮਰ ਕੈਂਪ ਸ਼ਾਨੋ ਸ਼ੌਕਤ ਨਾਲ ਸਮਾਪਤ

ss1

ਲਵਿੰਗ ਲਿਟਲ ਵਿਖੇ 15 ਰੋਜ਼ਾ ਸਮਰ ਕੈਂਪ ਸ਼ਾਨੋ ਸ਼ੌਕਤ ਨਾਲ ਸਮਾਪਤ

24-22 (1)
ਮਲੋਟ, 23 ਜੂਨ (ਆਰਤੀ ਕਮਲ) : ਸਥਾਨਕ ਲਵਿੰਗ ਲਿਟਲ ਪਲੇਵੇ ਐਂਡ ਪ੍ਰੇਰਪਰੇਟਰੀ ਸਕੂਲ ’ਚ ਚੱਲ ਰਿਹਾ ਸਮਰ ਕੈਂਪ ਅੱਜ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਡੀ.ਏ.ਵੀ. ਸਕੂਲ ਅਧਿਆਪਕ ਆਸ਼ਮਾ ਮੱਕੜ ਸਨ। ਸਕੂਲ ਦੀ ਪ੍ਰਿੰਸੀਪਲ ਮੀਨਾ ਅਰੋੜਾ, ਸਮੂਹ ਸਟਾਫ਼ ਅਤੇ ਬੱਚਿਆਂ ਨੇ ਮਿਲ ਕੇ ਉਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਮੈਡਮ ਮੀਨਾ ਅਰੋੜਾ ਨੇ ਦੱਸਿਆ ਕਿ ਇਸ ਸਮਰ ਕੈਂਪ ਦੌਰਾਨ ਡਾਂਸ ਅਤੇ ਪੇਂਟਿੰਗ ਦੀਆਂ ਬਰੀਕੀਆਂ ਬਾਰੇ ਬੱਚਿਆਂ ਨੂੰ ਦੱਸਿਆ ਗਿਆ ਹੈ, ਉਨਾਂ ਦੱਸਿਆ ਕਿ ਇਨਾਂ ਦੋਹਾਂ ਕਿਰਿਆਵਾਂ ਤੋਂ ਪੂਰੀ ਤਰਾਂ ਅਛੂਤੇ ਬੱਚੇ ਵੀ ਇਸ ਕੈਂਪ ਸਦਕਾ ਸ਼ਾਨਦਾਰ ਕਾਰਗੁਜ਼ਾਰੀ ਕਰਨ ਦੇ ਕਾਬਿਲ ਬਣ ਚੁੱਕੇ ਹਨ। ਉਨਾਂ ਆਸ ਪ੍ਰਗਟ ਕੀਤੀ ਕਿ ਇਸ ਵਾਰ ਕੈਂਪ ਦਾ ਹਿੱਸਾ ਬਣਨ ਵਾਲੇ ਵਿਦਿਆਰਥੀ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾ ਵੱਖ ਵੱਖ ਮੰਚ ਤੇ ਜਾ ਕੇ ਰੌਸ਼ਨ ਕਰਨਗੇ।

ਉਨਾਂ ਇਸ ਕੈਂਪ ਦੌਰਾਨ ਸਮੂਹ ਸਿਖਿਆਰਥੀਆਂ ਦੀ ਕਾਰਗੁਜ਼ਾਰੀ ਤੇ ਖੁਸ਼ੀ ਪ੍ਰਗਟਾਈ। ਕਰੀਬ 15 ਦਿਨਾਂ ਸਮਰ ਕੈਂਪ ਦੀ ਕਾਰਗੁਜ਼ਾਰੀ ਤੇ ਬੋਲਦਿਆਂ ਉਨਾਂ ਕਿਹਾ ਕਿ ਬੱਚਿਆਂ ਨੂੰ ਭੰਗੜਾ, ਗਿੱਧਾ, ਕਪਲ ਡਾਂਸ, ਵੈਸਟਰਨ ਡਾਂਸ, ਯੋਗਾ ਤੋਂ ਇਲਾਵਾ ਡਾਂਸ ਦੀਆਂ ਬਰੀਕੀਆਂ ਬਾਰੇ ਵੀ ਦੱਸਿਆ ਗਿਆ। ਪੇਂਟਿੰਗ ਵਿਚ ਸਕੈਚ ਪੇਂਟਿੰਗ, ਕਾਰਡ ਮੇਕਿੰਗ, ਵਾਟਰ ਕਲਰ ਪੇਂਟਿੰਗ ਦੀ ਜਾਣਕਾਰੀ ਦਿੱਤੀ ਗਈ। ਇਸ ਕੈਂਪ ਦੌਰਾਨ ਬੱਚਿਆਂ ਨੇ ਜੋ ਗਤੀਵਿਧੀਆਂ ਸਿੱਖੀਆਂ ਉਨਾਂ ਦੇ ਮੁਕਾਬਲੇ ਵੀ ਕਰਵਾਏ ਗਏ। ਬੱਚਿਆਂ ਨੇ ਬੜੇ ਸ਼ੌਕ ਨਾਲ ਡਾਂਸ ਕੀਤਾ। ਡਾਂਸ ਮੁਕਾਬਲਿਆਂ ਤੋਂ ਬਾਅਦ ਬੱਚਿਆਂ ਦੇ ਆਰਟ ਐਂਡ ਕਰਾਫ਼ਟ ਮੁਕਾਬਲੇ ਕਰਵਾਏ ਗਏ। ਮੁੱਖ ਮਹਿਮਾਨ ਆਸ਼ਮਾ ਮੱਕੜ ਅਤੇ ਸਕੂਲ ਦੀ ਪ੍ਰਿੰਸੀਪਲ ਮੀਨਾ ਅਰੋੜਾ ਨੇ ਸਭ ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਚੰਗੀ ਪੇਸ਼ਕਾਰੀ ਲਈ ਆਪਣੀਆਂ ਸ਼ੱੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਮੈਡਮ ਪਾਇਲ, ਮੇਘਾ, ਪ੍ਰਿਅੰਕਾ ਆਦਿ ਨੇ ਆਪਣਾ ਅਹਿਮ ਯੋਗਦਾਨ ਪਾਇਆ।

Share Button

Leave a Reply

Your email address will not be published. Required fields are marked *