Fri. Aug 23rd, 2019

ਲਗਦਾ ਹੈ 2019 ਦੀਆਂ ਆਮ ਚੋਣਾ ਅਗੇ ਪਾ ਦਿਤੀਆਂ ਜਾਣ

ਲਗਦਾ ਹੈ 2019 ਦੀਆਂ ਆਮ ਚੋਣਾ ਅਗੇ ਪਾ ਦਿਤੀਆਂ ਜਾਣ

ਭਾਰਤ ਦੇ ਲੋਕਾਂ ਦੀ ਦਿਲਚਸਪੀ ਚੋਣਾ ਵਿੱਚ ਮੁਕਦੀ ਮੁਕਦੀ ਮੁਕ ਹੀ ਗਈ ਹੈ। ਰਾਜਸੀ ਖੇਤਰ ਵਿੱਚ ਚੋਣਾਂ ਲਈ ਹਲ ਚਲ ਚਲ ਪੈਂਦੀ ਹੈ ਅਤੇ ਇਹ ਰਾਜਸੀ ਲੋਕਖ਼ ਹੀ ਚੋਣਾਂ ਤੋਂ ਪਹਿਲਾਂ, ਜਲਸੇ, ਜਲੂਸ, ਰੈਲੀਆਂ ਕਰਦੇ ਹਨ, ਬਾਹਾਂ ਉਲਾਰ ਉਲਾਰਕੇ ਭਾਸ਼ਣ ਦਿੰਦੇ ਹਨ ਅਤੇ ਕੁਝ ਲੋਕਖ਼ ਜ਼ਿੰਦਾ ਬਾਦ ਦੇ ਨਾਹਰੇ ਵੀ ਲਗਾਈ ਜਾਂਦੇ ਹਨ। ਇਹ ਭੀੜ ਕਿਵੇਂ ਇਕਠੀ ਕੀਤੀ ਜਾਂਦੀਹੈ ਇਸ ਬਾਰੇ ਕਈ ਵਾਰਖ਼ ਤਾਂ ਇਹ ਵੀ ਆਖ ਦਿਤਾ ਗਿਆ ਹੈ ਕਿ ਇਹ ਦਿਹਾੜੀਆਂ ਦੇਕੇ ਬੰਦੇ ਇਕਠੇ ਕੀਤੇ ਜਾਂਦੇ ਹਨ ਅਤੇ ਨਾਹਰੇ ਮਾਰਨ ਵਾਲਿਆਂ ਲਈ ਵਖਰੀ ਰਕਮ ਵੀ ਦਿਤੀ ਜਾਂਦੀ ਹੈ। ਇਹ ਗਲ ਸਹੀ ਲਗਦੀ ਹੈ ਕਿਉਂਕਿ ਅਜ ਦੇ ਸਮਿਆਂ ਵਿੱਚ ਕਿਸੇ ਪਾਸ ਇਤਨਾ ਸਮਾਂ ਹੀ ਨਹਖ਼ ਹੈ ਅਤੇ ਨਾ ਹੀ ਕੋਈ ਇਹ ਝੂਠੇ ਵਾਅਦਿਆਂ ਦੀਆਂ ਭੀੜਾ ਵਿੱਚ ਜਾਣ ਲਈ ਸਮਾਂ ਹੀ ਕਢ ਸਕਦਾ ਹੈ

ਇਸ ਵਾਰਖ਼ 2019 ਦੀਆਂ ਚੋਣਾ ਲਈ ਕੋਈ ਹਲ ਚਲ ਨਹਖ਼ ਹੈ। ਪਿਛਲੀ ਵਾਰਖ਼ ਇਕ ਪਾਰਟੀ ਨੇ ਇਹ ਆਖ ਦਿਤਾ ਸੀ ਕਿ ਬਾਹਰ ਪਿਆ ਸਾਰੇਦਾ ਸਾਰਾ ਕਾਲਾ ਧੰਨ ਵਾਪਸ ਲਿਆਂਦਾ ਜਾਵੇਗਾ ਅਤੇ ਗਰੀਬਾ ਵਿੱਚ ਵੰਡ ਦਿਤਾ ਜਾਵੇਗਾ ਅਤੇ ਬਾਅਦ ਵਿੱਚ ਦੇਖਿਆ ਗਿਆ ਕਿ ਇਹ ਵਾਅਦਾ ਸਚਾ ਨਹਖ਼ ਸੀ, ਬਲਕਿ ਵੋਟਾ ਲੈਣ ਲਈ ਕੀਤਾ ਗਿਆ ਸੀ ਅਤੇ ਇਸ ਕਰਕੇ ਅਜ ਹਰ ਪਾਰਟੀ ਸੋਚਾਂ ਵਿੱਚ ਪਈ ਹੈ ਕਿ ਇਸ ਵਾਰਖ਼ ਝੂਠਾ ਵਾਅਦਾ ਨਹਖ਼ ਚਲਣਾ ਅਤੇ ਇਸ ਕਰਕੇ ਕਿਸੇ ਛੋਟੇ ਜਿਹੇ ਵਾਅਦੇ ਬਾਰੇ ਸੋਚਿਆ ਜਾ ਰਿਹਾ ਹੈ ਜਿਹੜਾ ਲੋਕਾਂ ਨੂੰ ਵੀ ਲਗੇ ਕਿ ਪੂਰਾ ਕਰ ਲਿਤਾ ਜਾ ਸਕਦਾ ਹੈ। ਜਿਥੋਂ ਤਕ ਇਸ ਵਕਤ ਦੀ ਹਾਕਮ ਪਾਰਟੀ ਦਾ ਸਵਾਲ ਹੈ ਉਹ ਵੀ ਚੁਪ ਸਾਧੀ ਬੈਠੀ ਹੈ ਅਤੇ ਉਹ ਵੀ ਕੋਈ ਐਲਾਨ ਨਹਖ਼ ਕਰ ਰਹੀ। ਕਾਂਗਰਸ ਵਾਲਿਆਂ ਨੇ ਇਹੋ ਜਿਹੇ ਲਾਰੇ ਲਗਾਕੇ ਕੋਈ ਸਠ ਸਾਲ ਰਾਜ ਕਰ ਦੇਖਿਆ ਹੈ ਅਤੇ ਜਿਤਣ ਬਾਅਦ ਵੀ ਪਾਰਟੀ ਦੀ ਪ੍ਰਧਾਨ ਆਪ ਪ੍ਰਧਾਨ ਮੰਤਰੀ ਨਹਖ਼ ਬਣੀ ਬਲਕਿ ਡਾਕਟਰ ਮਨਮੋਹਨ ਸਿੰਘ ਜੀ ਨੂੰ ਦੋ ਵਾਰਖ਼ ਪ੍ਰਧਾਨ ਬਣਾਕੇ ਅਤੇ ਆਪ ਪਿਛੇ ਰਹਿਕੇ ਵੀ ਕੰਮ ਕਰ ਦੇਖਿਆ ਹੈ ਅਤੇ ਇਹ ਨਵਾਂ ਤਜਰਬਾ ਕਿਤਨਾ ਕੁ ਕਾਮਯਾਬ ਰਿਹਾ ਸੀ, ਇਸ ਬਾਰੇ ਬਹੁਤੀਆਂ ਟਿਪਣੀਆਂ ਨਹਖ਼ ਆਈਆਂ, ਪਰ ਕੁਲ ਮਿਲਾਕੇ ਇਹ ਤਜਰਬਾ ਵੀ ਠੀਕ ਹੀ ਰਿਹਾ ਹੈ। ਇਸ ਮੁਲਕ ਦਾ ਕੋਈ ਵਡਾ ਸੁਧਾਰ ਨਹਖ਼ ਕੀਤਾ ਜਾ ਸਕਣਾ, ਇਹਆਖਿਆ ਜਾ ਸਕਦਾ ਹੈ। ਅਗਰ ਡਾਕਟਰ ਮਨਮੋਹਨ ਸਿੰਘ ਵਰਗਾ ਮਾਹਿਰ ਅਰਥਸ਼ਾਸਤਰੀ ਕੋਈ ਵਡਾ ਸੁਧਾਰ ਨਹਖ਼ ਕਰ ਸਕਿਆ ਤਾਂ ਇਹ ਰਾਜਸੀ ਲੋਕਖ਼ ਜਿੰਨ੍ਹਾਂ ਪਾਸ ਕੋਈ ਸਿਖਲਾਈ ਜਾਂ ਮੁਹਾਰਤ ਨਹਖ਼ ਹੈ ਇਹ ਤਾਂ ਅਫਸਰਸ਼ਾਹੀ ਨਾਲ ਰਲਕੇ ਮਸਾਂ ਮਸਾਂ ਰਸਮੀ ਜਿਹੀ ਸਰਕਾਰ ਹੀ ਚਲਾ ਸਕਦੇ ਹਨ ਅਤੇ ਅਗਰ ਪਿਛਲੇ ਸਤ ਦਹਾਕਿਆਂ ਦਾ ਸਮਾਂ ਵਾਚਿਆ ਜਾਵੇ ਤਾਂ ਅਜ ਤਕ ਰਸਮੀ ਜਿਹੀਆਂ ਸਰਕਾਰਾਂ ਹੀ ਚਲਦੀਆਂ ਰਹੀਆਂ ਹਨ ਅਤੇ ਅੰਗਰੇਜ਼ਾਂ ਦਾ ਸਥਾਪਿਤ ਕੀਤਾ ਢਾਂਚਾ ਹੀ ਚਲਦਾ ਰਿਹਾ ਹੈ। ਹਾਲਾਂ ਵੀ ਕੋਈ ਵਡੀ ਤਬਦੀਲੀ ਆ ਜਾਣ ਦੀ ਆਸ ਨਹਖ਼ ਕੀਤੀ ਜਾ ਸਕਦੀ।
ਇਸ ਮੁਲਕ ਦੇ ਲੋਕਾਂ ਦੀ ਸਿਹਤ, ਲੋਕਾਂ ਦੀ ਵਿਦਿਆ, ਲੋਕਾਂ ਦੀ ਸਿਖਲਾਈ, ਲੋਕਾਂ ਲਈ ਰੁਜ਼ਗਾਰ ਅਤੇ ਲੋਕਾਂ ਦੀ ਵਾਜਬ ਜਿਹੀ ਆਮਦਨ ਬਨਾਉਣਾ ਪਹਿਲੇ ਪੰਜ ਕੰਮ ਸਨ ਅਤੇ ਲਗਦਾ ਹੈ ਇਹ ਪੰਜੋ ਕੰਮ ਅਜ ਵੀ ਉਥੇ ਹੀ ਪਏ ਹਨ ਜਿਥੇ ਅੰਗਰੇਜ਼ ਛਡ ਗਏ ਸਨ ਅਤੇ ਇਹੀ ਕਾਰਣ ਹੈ ਅਜ ਬੇਸ਼ਕ ਸਾਰੀਆਂ ਸਹੂਲਤਾ ਆ ਗਈਆਂ ਹਨ, ਪਰ ਗੁਰਬਤ ਇਸ ਲਈ ਵਧ ਰਹੀ ਹੈ ਕਿ ਅਜ ਵੀ ਲੋਕਾਂ ਪਾਸ ਵਾਜਬ ਰੁਜ਼ਗਾਰ ਨਹਖ਼ ਹੈ ਅਤੇਨਾ ਹੀ ਲੋਕਾਂ ਦੀ ਵਾਜਬ ਆਮਦਨ ਹੀ ਬਣ ਪਾਈ ਹੈ। ਹਾਲਾਂ ਵੀ ਮੁਲਕ ਅੰਦਰ ਅਨਪੜ੍ਹਤਾ ਹੈ, ਵਾਜਬ ਸਿਖਲਾਈ ਦੀ ਘਾਟ ਹੈ, ਬੇਰੁਜ਼ਗਾਰੀ ਹੈ ਅਤੇ ਵਾਜਬ ਕਮਾਈ ਵਾਲੀ ਗਲ ਹਾਲਾਂ ਤੁਰੀ ਹੀ ਨਹਖ਼ ਹੈ। ਲੋਕ ਸੇਵਕਾਂ ਨੇ ਅਰਕਾਤ ਵਿਧਾਇਕਾਂ ਨੇ ਆਪਣੀਆਂ ਤਨਖਾਹਾਂ ਵੀ ਨਿਸਚਿਤ ਕਰ ਲਈਆਂ ਹਨ ਅਤੇ ਬਾਕੀ ਮੁਲਾਜ਼ਮਾਂ ਲਈ ਤਨਖਾਹ ਕਮਿਸ਼ਨ ਵੀ ਸਥਾਪਿਤ ਕਰ ਦਿਤੇ ਗਏ ਹਨ, ਪਰ ਲੋਕਾਂ ਨੂੰਮਾਲਕ ਆਖਿਆ ਜਾਂਦਾ ਹੈ, ਪਰ ਮਾਲਕਾ ਦੀ ਹਾਲਤ ਇਹ ਹੈ ਕਿ ਇਹਅਜ ਵੀ ਇਕ ਭੀੜ ਹਨ, ਗਰੀਬ ਹਨ ਅਤੇ ਦੁਨੀਆਂ ਭਰ ਵਿੱਚ ਪਛੜੇ ਹੋਣ ਕਰਕੇ ਮਸ਼ਹੂਰ ਹਨ। ਐਸਾ ਕਿਉਂ ਹੈ, ਇਹ ਗਲਾਂ ਸਪਸ਼ਟ ਕਰਨ ਲਈ ਕੋਈ ਵੀ ਅਗੇ ਨਹਖ਼ ਆ ਰਿਹਾ ਅਤੇ ਅਜ ਤਕ ਦੀਆ ਸਰਕਾਰਾਂ ਨੇ ਜਿਤਨੀਆਂ ਵੀ ਸਕੀਮਾ ਬਣਾਈਆਂ ਹਨ, ਉਨ੍ਹਾਂ ਦਾ ਨਤੀਜਾ ਕੀ ਨਿਕਲਿਆ ਹੈ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ।
ਕੁਲ ਮਿਲਾਕੇ ਹਰ ਘਰ ਵਿੱਚ ਪੈਸੇ ਦੀ ਘਾਟ ਹੈ ਅਤੇ ਹਰ ਘਰ ਤਕ ਵਾਜਬ ਪੈਸਾ ਕਿਵੇਂ ਪੁਜੇ ਇਸ ਲਈ ਕਾਲੇ ਧੰਨ ਵਾਲਾ ਝੂਠਾ ਵਾਅਦਾ ਵੀ ਕਰਕੇ ਦੇਖ ਲਿਤਾ ਗਿਆ ਹੈ ਅਤੇ ਅਜ ਇਹ ਪੰਜਾਂ ਸਾਲਾਂ ਬਾਅਦ ਲੋਕਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹਖ਼ ਹੋਇਆ ਲਗਦਾ ਅਤੇ ਇਸ ਐਲਾਨ ਤੋਂ ਬਿਹਤਰ ਐਲਾਨ ਹੁਣ ਕਿਸੇ ਵੀ ਰਾਜਸੀ ਪਾਰਟੀ ਪਾਸ ਨਹਖ਼ ਹੈ। ਇਸ ਲਈ ਅਗਲੀ ਸਰਕਾਰ ਚਾਹੇ ਕਿਸੇ ਵੀ ਪਾਰਟੀ ਦੀ ਬਦ ਜਾਵੇ ਲੋਕਾਂ ਦੀ ਗੁਰਬਤ ਖਤਮ ਕਰਨ ਦੀ ਕੋਈ ਸਕੀਮ ਨਹਖ਼ ਬਣਾਈ ਜਾ ਸਕਦੀ ਅਤੇ ਇਹ ਵੀ ਪ੍ਰਤਖ ਹੈ ਕਿ ਹੁਣ ਕੋਈ ਵੀ ਪਾਰਟੀ ਇਹੋ ਜਿਹਾ ਝੂਠਾ ਐਲਾਨ ਨਹਖ਼ ਕਰੇਗੀ ਕਿਉਂਕਿ ਐਸਾ ਝੂਠਾ ਐਲਾਨ ਪਾਰਟੀ ਦਾ ਭਵਿਖ ਧੁੰਦਲਾ ਕਰ ਸਕਦੀ ਹੈ।
ਅਜ ਰਾਜਸੀ ਮੰਚ ਚੁਪ ਜਿਹਾ ਦਿਖਾਈ ਦੇ ਰਿਹਾ ਹੈ। ਕੁਝ ਹੀ ਦਿੰਨਾਂ ਬਾਅਦ ਹਲਚਲ ਚਲੇਗੀ ਅਤੇ ਬਾਂਹਾਂ ਉਲਾਰ ਉਲਾਰਕੇ ਭਾਸ਼ਣ ਦਿਤੇ ਜਾਣਗੇ। ਜਲਸੇ, ਜਲ੍ਵਸ, ਰੈਲੀਆਂ ਵੀ ਕੀਤੀਆਂ ਜਾਣਗੀਆਂ ਅਤੇ ਇਹ ਵੀ ਹੋ ਸਕਦਾ ਹੈ ਕਾਲਾ ਧੰਨ ਲਿਆਕੇ ਵੰਡਣ ਤੋਂ ਵੀ ਵਡੇ ਐਲਾਨ ਕਰ ਦਿਤੇ ਜਾਣ ਅਤੇ ਇਹ ਵੀ ਹੋ ਸਕਦਾ ਹੈ ਕਿ ਅਗਰ ਇਸ ਵਾਰਖ਼ ਵੀ ਵੋਟਾ ਪੈਂਦੀਆਂ ਹਨ ਤਾਂ ਕਾਫੀ ਸਾਰੇ ਲੋਕਖ਼ ਵੋਟਾ ਵੀ ਪਾ ਆਉਣਗੇ। ਅਸਖ਼ ਭਾਰਤੀ ਵੋਟਾ ਲਾਜ਼ਮੀ ਪਾਉਂਦੇ ਹਾਂ ਕਿਉਂਕਿ ਇਹ ਆਜ਼ਾਦੀ ਅਤੇ ਇਹ ਪਰਜਾਤੰਤਰ ਜੈਸਾ ਵੀ ਆਇਆ ਹੈ ਅਸਾਂ ਕਾਇਮ ਰਖਣਾ ਹੈ। ਅਸਖ਼ ਸਦੀਆਂ ਤਕ ਗੁਲਾਮੀ ਵਿੱਚ ਪਿਸਦੇ ਰਹੇ ਹਾਂ ਅਤੇ ਉਸ ਗੁਲਾਮੀ ਨਾਲੋ ਇਹ ਰਾਜ ਬਿਹਤ ਤਾਂ ਹੈ। ਅਸਖ਼ ਅਗਰ ਸਦੀਆਂ ਤਕ ਗੁਲਾਮ ਰਹਿ ਸਕਦੇ ਹਾਂ ਤਾਂ ਇਹ ਰਾਜ ਵੀ ਸਹਾਰ ਲਵਾਂਗੇ ਅਤੇ ਸਤ ਦਹਾਕਿਆਂ ਦਾ ਇਹ ਸਮਾਂ ਅਸਖ਼ ਲੰੰਘਾ ਹੀ ਲਿਆ ਹੈ। ਹੁਣਤਾਂ ਅਗਰ ਚੋਣਾਂ ਨਾ ਵੀ ਪਈਆਂ ਹੋਣ ਤਾਂ ਵੀ ਸਾਡੇ ਲਈ ਕੋਈ ਖਤਰਾ ਨਹਖ਼ ਹੈ। ਚੋਣਾਂ ਨਾਲ ਸਾਡੀ ਸਰਕਾਰ ਦਾ ਕੋਈ ਸਿਸਟਮ ਨਹਖ਼ ਬਦਲਦਾ ਕਿਉਂਕਿ ਇਹ ਸਾਰੇ ਦੇ ਸਾਰੇ ਰਾਜਸੀ ਲੋਕਖ਼ ਇਓਕ ਹੀ ਹਨ ਅਤੇ ਸਿਰਫ ਆਦਮੀ ਬਦਲਦੇ ਹਨ, ਸਿਸਟਮ ਨਹਖ਼ੁ ਬਦਲਦਾ। ਇਸ ਲਈ ਅਗਰ ਇਹੀ ਸਰਕਾਰ ਹੋਰ ਪੰਜ ਸਾਲ ਰਹਿ ਜਾਵੇ ਤਾਂ ਸਾਡੇ ਉਤੇ ਕੋਈ ਫਰਕ ਨਹਖ਼ ਪਵੇਗਾ। ਅਸਖ਼ ਤਾਂ ਇਹ ਵੀ ਬਰਦਾਸ਼ਿਤ ਕਰ ਲਵਾਂਗੇ ਕਿ ਇਹ ਪੰਜਾਂ ਸਾਲਾਂ ਦਾ ਸਮਾਂ ਵਧਾਕੇ ਦਸ ਸਾਲ ਕਰ ਦਿਤਾ ਜਾਵੇ ਕਿਉਂਕਿ ਹਰ ਪੰਜਾਂ ਸਾਲਾਂ ਚੋਣਾਂ ਉਤੇ ਇਤਨੀ ਵਡੀ ਰਕਮ ਖਰਚ ਕੀਤੀ ਜਾਂਦੀ ਹੈ ਅਤੇ ਬਦਲਾਉ ਤਾਂ ਕੋਈ ਆਉਂਦਾ ਨਹਖ਼। ਇਸ ਲਈ ਅਗਰ ਇਹ 2019 ਦੀਆਂ ਚੋਣਾਂ ਨਾ ਵੀ ਕਰਵਾਈਆਂ ਜਾਣ ਤਾਂ ਲੋਕਾਂ ਨੇ ਕੁਝ ਨਹਖ਼ ਕਹਿਣਾ, ਹਾਂ ਰਾਜਸੀ ਪਾਰਟੀਆਂ ਜਿਹੜੀਆਂ ਆਪਣੀ ਵਾਰੀ ਦੀ ਉਡੀਕ ਕਰ ਰਹੀਆਂ ਹਨ ਉਥੇ ਕੁਝ ਵਿਰੋਘ ਕੀਤਾ ਜਾ ਸਕਦਾ ਹੈ।

ਦਲੀਪ ਸਿੰਘ ਵਾਸਨ, ਐਡਵੋਕੇਟ
101-ਸੀ ਵਿਕਾਸ ਕਲੋਨੀ
ਪਟਿਆਲਾ-ਪੰਜਾਬ-ਭਾਰਤ

Leave a Reply

Your email address will not be published. Required fields are marked *

%d bloggers like this: