Tue. Apr 23rd, 2019

ਲਖਨਊ ਐਕਸਪ੍ਰੈੱਸਵੇਅ ‘ਤੇ ਵਾਪਰਿਆ ਭਿਆਨਕ ਹਾਦਸਾ, ਚੱਲਦੇ ਟਰੱਕ ‘ਚ ਵੱਜੀ ਕਾਰ, ਅੱਠ ਲੋਕਾਂ ਦੀ ਮੌਤ

ਲਖਨਊ ਐਕਸਪ੍ਰੈੱਸਵੇਅ ‘ਤੇ ਵਾਪਰਿਆ ਭਿਆਨਕ ਹਾਦਸਾ, ਚੱਲਦੇ ਟਰੱਕ ‘ਚ ਵੱਜੀ ਕਾਰ, ਅੱਠ ਲੋਕਾਂ ਦੀ ਮੌਤ

ਆਗਰਾ : ਲਖਨਊ ਐਕਸਪ੍ਰੈੱਸਵੇਅ ‘ਤੇ ਫਤਹਿਬਾਦ ਖੇਤਰ ‘ਚ ਲਖਨਊ ਵਾਲੇ ਪਾਸਿਓਂ ਆ ਰਹੀ ਆਰਟਿਗਾ ਕਾਰ ਅੱਗੇ ਚਾੱਲ ਰਹੇ ਟਰੱਕ ‘ਚ ਜਾ ਵੱਜੀ। ਜ਼ਬਰਦਰਸ ਟੱਕਰ ਤੋਂ ਬਾਅਦ ਟਰੱਕ ਤੇ ਕਾਰ ਦੇ ਟਾਇਰ ਫੱਟ ਗਏ ਤੇ ਕਾਰ ਟਰੱਕ ਦੇ ਹੇਠਾਂ ਆ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਕਾਰ ‘ਚ ਫਸੇ 8 ਲੋਕਾਂ ਨੂੰ ਬਾਹਰ ਕੱਢਿਆ, ਜਿਨ੍ਹਾਂ ‘ਚੋਂ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਨੇ ਹਸਪਤਾਲ ਵਿਖੇ ਜਾ ਕੇ ਦਮ ਤੋੜਿਆ। ਮ੍ਰਿਤਕਾਂ ‘ਚੋਂ 7 ਜੌਨਪੁਰ ਤੇ ਆਜਮਗੜ੍ਹ ਦਾ ਰਹਿਣ ਵਾਲਾ ਹੈ।

ਜੌਨਪੁਰ ਦੇ ਬਦਲਾਪੁਰ ‘ਚ ਦੇਵ ਰਾਏਪੁਰ ਨਿਵਾਸੀ ਸਦਾਫਲ ਯਾਦਵ ਪੁੱਤਰ ਰਾਮ ਸਿੰਘ ਯਾਦਵ ਆਰਟਿਗਾ ਕਾਰ ‘ਚ ਆਪਣੇ ਸਾਥੀਆਂ ਨੂੰ ਲੈ ਕੇ ਆਗਰਾ ਅੰਬੇਡਕਰ ਵਿਸ਼ਵਿਦਿਆਲਾ ਦੇ ਖੰਦਾਰੀ ਕੈਂਪਸ ਲਈ ਇੰਟਰਵਿਊ ਦੇਣ ਜਾ ਰਹੇ ਸਨ। ਘਰੋਂ ਉਹ ਦੇਰ ਰਾਤ 10 ਵਜੇ ਨਿਕਲੇ ਸਨ। ਸਵੇਰੇ 8.30 ਵਜੇ ਆਗਰਾ ਲਖਨਊ ਐਕਸਪ੍ਰੈੱਸ ਦੇ ਕਿਲੋਮੀਟਰ ਨੰਬਰ 37.2 ‘ਤੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਓਵਰਕੰਟਰੋਲ ਹੋ ਕੇ ਅੱਗੇ ਜਾ ਰਹੇ ਟਰੱਕ ‘ਚ ਜਾ ਵੱਜੀ ਤੇ ਹੇਠਾਂ ਦਾਖਲ ਹੋ ਗਈ। ਜ਼ੋਰਦਾਰ ਟੱਕਰ ‘ਚ ਟੱਕਰ ਤੋਂ ਬਾਅਦ ਕਾਰ ਟਰੱਕ ਦੇ ਨੀਚੇ ਫੱਸ ਗਈ ਤੇ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਕਾਰ ਤੇ ਟਰੱਕ ਦਾ ਟਾਇਰ ਫੱਟ ਗਏ। ਪੁਲਿਸ ਤੇ ਸਥਾਨਕ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਕਾਰ ‘ਚ ਫੱਸੇ ਲੋਕਾਂ ਨੂੰ ਬਾਹਰ ਕੱਢਿਆ। ਉਦੋਂ ਤਕ 6 ਲੋਕਾਂ ਦੀ ਮੌਤ ਚੁੱਕੀ ਸੀ। 2 ਲੋਕਾਂ ਦੇ ਸਾਹ ਚੱਲਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰ ਉਨ੍ਹਾਂ ਨੇ ਵੀ ਉਥੇ ਜਾ ਕੇ ਦਮ ਤੋੜ ਦਿੱਤਾ। ਮ੍ਰਿਤਕਾਂ ਕੋਲੋਂ ਮਿਲੇ ਪਛਾਣ ਪੱਤਰਾਂ ਤੋਂ ਉਨ੍ਹਾਂ ਦੀ ਪਛਾਣ ਹੋ ਚੁੱਕੀ ਹੈ।

Share Button

Leave a Reply

Your email address will not be published. Required fields are marked *

%d bloggers like this: