ਰੱਸਾ (ਮਿੰਨੀ ਕਹਾਣੀ )

ss1

ਰੱਸਾ (ਮਿੰਨੀ ਕਹਾਣੀ )

        ਅਰਜਨ ਨੇ ਅਾਪਣੇ ਇਕਲੌਤੇ ਪੁੱਤਰ ਦੀ ਜਿੱਦ ਅੱਗੇ ਬੇਵਸ ਹੋ ਕੇ  ਵੱਡੀ ਕੋਠੀ ਪਾ ਦਿੱੱਤੀ ਅਤੇ ਇੱਕ ਵਾਰ ਫਿਰ ਤੋਂ ੳੁਸ ਦਾ ਪੁੱਤਰ  ਵੱਡੇੇ ਟਰੈਕਟਰ ਦੀ ਮੰਗ ਕਰਨ ਲੱਗ ਪਿਆ |
ਅਰਜਨ ਨੇ ਦੁਖੀ ਮਨ ਨਾਲ਼ ਕਿਹਾ,
” ਪੁੱਤਰ , ਚਾਦਰ ਦੇਖ ਕੇ ਹੀ ਪੈਰ ਪਸਾਰ , ਅੈਨਾ ਕਰਜਾ ਲਾਹੳੁਂਣਾ ਮੇਰੇ ਬੱਸ  ਵਿੱਚ ਨਹੀਂ ”

ਪਿਤਾ ਦੀ ਗੱਲ ਅਣਸੁਣੀਂ ਕਰਕੇ ੳੁਹ ਸਾਹੂਕਾਰ ਵੱਲ ਜਾਣ ਹੀ ਲੱਗਾ ਸੀ ਕਿ ਅਰਜਨ ਦੁਬਾਰਾ ਬੋਲਿਅਾ ,

” ਚੰਗਾ ਫਿਰ , ਮੇਰੇ ਲਈ ਅਾਉਂਦਾ ਹੋਇਅਾ ਇੱਕ ਰੱਸਾ ਵੀ ਲੈ ਅਾਵੀਂ ”
ਇਹ ਸੁਣ ਕੇ ੳੁਸ ਦੇ ਪੈਰ ਥਾਂ ‘ ਤੇ ਹੀ ਰੁੱਕ ਗਏ |

ਮਾਸਟਰ ਸੁਖਵਿੰਦਰ ਦਾਨਗੜ੍ਹ
94171 -80205
Share Button

Leave a Reply

Your email address will not be published. Required fields are marked *