ਰੱਸਾ-ਕਸੀ ਅੰਡਰ-17 ਸਾਲ ਲ਼ੜਕਿਆਂ ਦੇ ਮੁਕਾਬਲਿਆਂ ‘ਚ ਬਠਿੰਡਾ ਜਿਲ੍ਹੇ ਦੀ ਝੰਡੀ

ਰੱਸਾ-ਕਸੀ ਅੰਡਰ-17 ਸਾਲ ਲ਼ੜਕਿਆਂ ਦੇ ਮੁਕਾਬਲਿਆਂ ‘ਚ ਬਠਿੰਡਾ ਜਿਲ੍ਹੇ ਦੀ ਝੰਡੀ
ਬਰਨਾਲਾ ਨੂੰ ਹਰਾ ਕੇ ਬਠਿੰਡਾ ਬਣਿਆਂ ਜੇਤੂ

ਰੂਪਨਗਰ, 19 ਦਸੰਬਰ (ਪ੍ਰਿੰਸ): 62ਵੀਆਂ ਪੰਜਾਬ ਰਾਜ ਸਕੂਲ਼ ਖੇਡਾਂ ਰੱਸਾ-ਕਸੀ ਅੰਡਰ-17 ਸਾਲ ਲੜਕੇ/ਲੜਕੀਆਂ ਦੇ ਮੁਕਾਬਲੇ ਮਾਣਯੋਗ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲਾ ਸਿੱਖਿਆ ਅਫ਼ਸਰ (ਸੈ.ਸਿ.) ਰੂਪਨਗਰ ਸ. ਮੋਹਨ ਸਿੰਘ ਲੇਹਲ ਰਹਿਨਮਹਾਈ ਹੇਠ ਸ੍ਰੀ ਸੰਦੀਪ ਕੁਮਾਰ ਪਾਠਕ ਪ੍ਰਿੰਸੀਪਲਡੀ.ਏ.ਵੀਪਬਲਿਕ ਸੀਨੀ. ਸੈਕੰ.ਸਕੂਲ ਰੂਪਨਗਰ ਤੇ ਪ੍ਰਿੰਸੀਪਲ ਜਗਤਾਰ ਸਿੰਘ (ਜਨਰਲ ਸਕੱਤਰ) ਵੱਲੋਂਡੀ.ਏ.ਵੀਪਬਲਿਕ ਸੀਨੀ. ਸੈਕੰ.ਸਕੂਲ ਰੂਪਨਗਰ ਵਿਖੇ ਬੜੀ ਸ਼ਾਨੋ- ਸ਼ੌਕਤ ਨਾਲ ਸੁਰੂ ਕਰਵਾਏ ਗਏ ਸਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਸਿੱਖਿਆ ਅਫ਼ਸਰ(ਖੇਡਾਂ) ਸ. ਸਤਨਾਮ ਸਿੰਘ ਸੰਧੂ ਤੇ ਹਰਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਭਰ ਤੋਂ ਕੁੱਲ ਅਠਾਰਾਂ ਟੀਮਾਂ ਦੇ ਲੱਗਭਗ 162 ਖਿਡਾਰਨਾਂ ਨੇ ਭਾਗ ਲਿਆ ਸੀ।ਉਨ੍ਹਾਂ ਦੱਸਿਆਂ ਕਿ ਅੱਜ ਲੜਕਿਆਂ ਦੇ ਦੂਸਰੇ ਦਿਨ ਦੇ ਖੇਡ ਮੁਕਾਬਲਿਆਂ ਵਿੱਚ ਬਠਿੰਡਾ,ਬਰਨਾਲ,ਫ਼ਿਰੋਜਪੁਰ ਤੇ ਫ਼ਰੀਦਕੋਟ ਜਿਲ੍ਹੇ ਦੀਆਂ ਟੀਮਾਂ ਦੇ ਸੈਮੀਫ਼ਾਈਨਲ ਮੁਕਾਬਲਿਆਂ ਵਿਚੋਂ ਬਠਿੰਡਾ ਤੇ ਬਰਨਾਲਾ ਜਿਲ੍ਹੇ ਦੀਆਂ ਟੀਮਾਂ ਫ਼ਾਈਨਲ ਵਿੱਚ ਪੁੱਜੀਆਂ।ਜਿਸ ਵਿੱਚ ਬਠਿੰਡਾ ਜਿਲ੍ਹੇ ਦੀਆਂ ਖਿਡਾਰੀਆਂ ਨੇ ਬਰਨਾਲਾ ਜਿਲ੍ਹੇ ਨੂੰ ਹਰਾ ਕੇ ਪੰਜਾਬ ਭਰ ਵਿਚੋ ਪਹਿਲਾ ਸਥਾਨ ਪ੍ਰਾਪਤ ਕੀਤਾ।ਜਦੋਂ ਕਿ ਬਰਨਾਲਾ ਜਿਲ੍ਹੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਫ਼ਿਰੋਜ਼ਪੁਰ ਤੇ ਫ਼ਰੀਦਕੋਟ ਕ੍ਰਮਵਾਰ ਤੀਜੇ ਤੇ ਚੌਥੇ ਸਥਾਨ ਤੇ ਰਹੀਆਂ।ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.)ਰੂਪਨਗਰ ਸ.ਮੋਹਣ ਸਿੰਘ ਲੇਹਲ ਨੇ ਕੀਤੀ।ਅਤੇ ਉਨਾਂ੍ਹ ਨੇ ਖਿਡਾਰੀਆਂ ਨੂੰ ਖੇਡਾਂ ਦੇ ਨਾਲ ਪੂਰੀ ਮਿਹਨਤ ਤੇ ਲਗਨ ਨਾਲ ਪੜਾਈ ਕਰਨ ਲਈ ਵੀ ਪ੍ਰੇਰਿਆਂ।ਇਸ ਮੋਕੇ ਬਲਵਿੰਦਰ ਸਿੰਘ ਮੁੱਖ ਅਧਿਆਪਕ (ਅਬਜ਼ਰਵਰ),ਸ.ਮੋਹਨ ਲਾਲ ਮੁੱਖ ਅਧਿਆਪਕ,ਸ.ਦਲਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਿੰਦਰ ਸਿੰਘ ਕੰਗ,ਹਰਮਨਦੀਪ ਸਿੰਘ ਸੰਧੂ, ਜਤਿੰਦਰ ਕੌਰ, ਅਮਰਜੀਤ ਸਿੰਘ ਸੰਧੂ(ਪ੍ਰਧਾਨ) ਸੁਖਵਿੰਦਰਪਾਲ ਸਿੰਘ ਸੁੱਖੀ,ਹਰਪ੍ਰੀਤ ਸਿੰਘ ਲੌਗੀਆਂ,ਗੁਰਜੀਤ ਸਿੰਘ ਮੀਆਂਪੁਰ,ਗੁਰਨਾਮ ਸਿੰਘ ਚਨਾਲੋਂ,ਚਰਨਜੀਤ ਸਿੰਘ ਚੱਕਲ,ਅਮਨਦੀਪ ਸਿੰਘ ਢੰਗਰਾਲੀ,ਗਗਨਦੀਪ ਸਿੰਘ,ਜਸਵਿੰਦਰ ਸਿੰਘ,ਨਰਿੰਦਰ ਸਿੰਘ,ਗੁਰਵਿੰਦਰ ਸਿੰਘ ਬੰਟੀ,ਪਰਮਜੀਤ ਸਿੰਘ ਰੰਗੀਆਂ,ਅਵਤਾਰ ਸਿੰਘ,ਊਧਮ ਸਿੰਘ,ਵਰਿੰਦਰ ਸਿੰਘ,ਗੁਰਿੰਦਰ ਸਿੰਘ ਮਹਿਤੋਤ,ਓਂਕਾਰ ਸਿੰਘ,ਹਰਮਿੰਦਰ ਕੌਰ,ਜਗਵਿੰਦਰ ਕੌਰ,ਗੁਰਪ੍ਰੀਤ ਕੌਰ,ਨੀਨਾ ਕੁਮਾਰੀ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: