Tue. Apr 16th, 2019

 ਰੱਬ ਬੰਦੇ ਨੂੰ ਦਿਸਦਾ ਨਹੀ ਹੈ 

 ਰੱਬ ਬੰਦੇ ਨੂੰ ਦਿਸਦਾ ਨਹੀ ਹੈ 

ਸਤਵਿੰਦਰ ਕੌਰ ਸੱਤੀ (ਕੈਲਗਰੀ) – ਕੈਨੇਡਾ  

satwinder_7@hotmail.com 

ਬੰਦਾ ਹਜ਼ਾਰਾਂ ਦਾ ਬਹੁਤ ਧੰਨ ਕਮਾਈ ਜਾਂਦਾ ਹੈ। ਹੋਰ ਲੱਖਾਂ ਦੇ ਧੰਨ ਪਿੱਛੇ ਭੱਜਾ ਫਿਰਦਾ ਹੈ। ਬੰਦੇ ਦਾ ਮਨ ਰੱਜਦਾ ਨਹੀਂ ਹੈ। ਧੰਨ ਦਾ ਲਾਲਚ ਕਰਕੇ, ਹੋਰ ਕਮਾਈ ਜਾਂਦਾ ਹੈ। ਜਿੰਨਾ ਬੰਦਾ ਪੂਰੇ ਦਿਨ ਵਿੱਚ ਕੰਮ ਕਰਦਾ ਹੈ। ਉਨ੍ਹਾਂ ਵਿੱਚ ਅਨੇਕਾਂ ਤਰਾਂ ਦੇ ਵਿਕਾਰ ਫਜ਼ੂਲ ਕੰਮ ਕਰਦਾ ਹੈ। ਜੋ ਬੰਦੇ ਲਈ ਜ਼ਹਿਰ ਬਣ ਜਾਂਦੇ ਹਨ। ਰੱਜ ਨਹੀਂ ਆਉਂਦਾ, ਪੈਸੇ ਪਿੱਛੇ ਲੱਗਿਆ, ਭਟਕਦਾ ਮੱਥਾ ਮਾਰਦਾ ਫਿਰਦਾ ਹੈ। ਮਨ ਮਾਰ ਕੇ,ਲਾਲਚ ਛੱਡਣ ਦੇ, ਸੰਤੋਖ ਤੋਂ  ਬਗੈਰ ਸਬਰ ਰੱਜ ਨਹੀਂ ਆਉਂਦਾ। ਮਨ ਦੀ ਨੱਠ-ਭੱਜ ਰਾਤ ਦੇ ਸੁਪਨੇ ਵਰਗੀ ਹੈ, ਬੰਦਾ ਸਾਰੇ ਵਿਕਾਰ  ਨਾ ਕੰਮ ਆਉਣ ਵਾਲੇ ਕੰਮ ਕਰਦਾ ਹੈ। ਰੱਬ ਦਾ ਨਾਮ ਚੇਤੇ ਕੀਤਿਆਂ ਹੀ ਸਾਰੇ ਅਨੰਦ ਮਿਲ ਜਾਂਦੇ ਹਨ। ਚੰਗੇ ਕਰਮਾਂ ਨਾਲ ਰੱਬ ਕਿਸੇ ਨੂੰ ਹੀ ਮਿਲਦਾ ਹੈ। ਪ੍ਰਮਾਤਮਾ ਆਪ ਹੀ ਦੁਨੀਆ ਦਾ ਹਰ ਕੰਮ ਕਰਨ, ਕਰਾਉਣ ਵਾਲਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੂੰ ਹਰ ਸਮੇਂ ਚੇਤੇ ਕਰੀਏ।

ਪ੍ਰਮਾਤਮਾ ਆਪ ਹੀ ਦੁਨੀਆ ਦਾ ਹਰ ਕੰਮ ਕਰਨ, ਕਰਾਉਣ ਵਾਲਾ ਹੈ। ਜੀਵ ਬੰਦੇ ਦੇ ਹੱਥ ਵਿੱਚ ਕੁੱਝ ਵੀ ਨਹੀਂ ਹੈ। ਚਾਹੇ ਸੋਚ ਕੇ ਦੇਖ ਲਈਏ। ਜਿਵੇਂ ਰੱਬ ਜੀਵ ਬੰਦੇ ਨੂੰ ਦੇਖਣਾ ਚਾਹੁੰਦਾ ਹੈ। ਜੀਵ, ਬੰਦੇ ਤੇ ਸ੍ਰਿਸ਼ਟੀ ਉੱਤੇ ਉਵੇਂ ਹੀ ਹੁੰਦਾ ਹੈ। ਰੱਬ ਆਪ ਆਪਣੇ ਆਪ ਹਰ ਪਾਸੇ ਉਹੀ ਪ੍ਰਮਾਤਮਾ ਹੈ। ਜੋ ਕੁੱਝ ਰੱਬ ਨੇ ਕੀਤਾ ਹੈ। ਆਪਦੀ ਮਰਜ਼ੀ ਨਾਲ ਆਪਦਾ ਰੂਪ ਦੇ ਕੇ ਬਣਾਇਆ ਹੈ। ਰੱਬ ਜੀਵ ਬੰਦੇ ਨੂੰ ਦਿਸਦਾ ਨਹੀਂ ਹੈ, ਸਾਰਿਆਂ ਤੋਂ ਦੂਰ ਵੀ ਹੈ। ਪ੍ਰਭੂ ਮਨ ਵਿੱਚ ਰਹਿ ਕੇ ਜੀਵ ਦੇ ਨਾਲ-ਨਾਲ ਰਹਿੰਦਾ ਹੈ। ਰੱਬ ਆਪ ਹੀ ਦੁਨੀਆ ਨੂੰ ਕੰਮਾਂ ਤੇ ਦੁਨੀਆ ਚਲਾਉਣ ਬਾਰੇ ਸਾਰਾ ਕੁੱਝ ਦੇਖਦਾ ਤੇ ਵਿਚਾਰਦਾ, ਪਛਾਣਦਾ, ਸੰਭਾਲਦਾ ਹੈ। ਆਪ ਹੀ ਭਗਵਾਨ ਇੱਕ ਹੈ। ਆਪ ਹੀ ਸਾਰੇ ਜੀਵਾਂ, ਬੰਦਿਆਂ ਤੇ ਸ੍ਰਿਸ਼ਟੀ ਵਿੱਚ ਰਹਿ ਕੇ, ਅਨੇਕਾਂ ਰੂਪਾਂ ਵਿੱਚ ਹੈ। ਰੱਬ ਜੀ ਕਦੇ ਮਰਦਾ ਨਹੀਂ ਹੈ। ਸਦਾ ਕਾਇਮ-ਅਮਰ ਰਹਿਣ ਵਾਲਾ ਹੈ। ਪ੍ਰਭੂ ਜੀ ਜੰਮਦਾ ਮਰਦਾ ਨਹੀਂ ਹੈ। ਸਤਿਗੁਰ ਨਾਨਕ ਪ੍ਰਭੂ ਜੀ ਸਾਰੇ ਜੀਵਾਂ, ਬੰਦਿਆਂ ਤੇ ਸ੍ਰਿਸ਼ਟੀ ਵਿੱਚ ਰਹਿ ਰਿਹਾ ਹੈ। ਆਪ ਹੀ ਰੱਬ ਸਿੱਖਿਆਂ ਦਿੰਦਾ ਹੈ। ਆਪ ਹੀ ਸਮਝਦਾ ਹੈ। ਆਪ ਹੀ ਸਾਰੇ ਜੀਵਾਂ ਬੰਦਿਆਂ ਤੇ ਸ੍ਰਿਸ਼ਟੀ, ਧਰਤੀ,ਆਕਾਸ਼, ਜਲ, ਥਲ ਵਿੱਚ ਰੱਬ ਹਾਜ਼ਰ ਹੈ। ਭਗਵਾਨ ਨੇ ਆਪਣੇ ਆਪ ਹੀ ਪੂਰਾ ਬ੍ਰਹਿਮੰਡ, ਸ੍ਰਿਸ਼ਟੀ, ਧਰਤੀ, ਆਕਾਸ਼, ਜਲ, ਥਲ ਬਣਾਇਆ ਹੈ। ਪੂਰੀ ਸ੍ਰਿਸ਼ਟੀ ਪ੍ਰਮਾਤਮਾ ਦੀ ਬਣਾਈ ਹੈ। ਉਹ ਆਪ ਉਸ ਨੂੰ ਬਣਾਉਣ, ਚਲਾਉਣ, ਫੈਲਾਉਣ ਵਾਲਾ ਹੈ। ਰੱਬ ਤੋਂ ਵੱਖ, ਅਲੱਗ ਕੋਈ ਨਹੀਂ ਹੈ। ਹਰ ਥਾਂ ਉੱਤੇ ਇੱਕ ਰੱਬ ਹੀ ਵੱਸਦਾ ਹੈ। ਆਪਦੇ ਕੰਮ, ਚੋਜ ਆਪ ਹੀ ਕਰਨ ਵਾਲਾ ਹੈ। ਪ੍ਰਭੂ ਜੀ ਚੋਜ ਕਰਕੇ, ਦੁਨੀਆ ਬਣਾ ਕੇ, ਉਸ ਨੂੰ ਬੇਅੰਤ ਤਰੀਕਿਆਂ ਚਲਾ ਰਿਹਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੇ ਕੰਮਾਂ, ਗੁਣਾ, ਗਿਆਨ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਪ੍ਭੂ ਤੇ ਉਸ ਦੇ ਕੰਮ ਬਹੁਤ ਵਡਮੁੱਲੇ ਹਨ। ਕੋਈ ਮੁੱਲ ਨਹੀਂ ਲਾ ਸਕਦਾ। ਸਾਰਿਆਂ ਦੇ ਹਿਰਦੇ ਵਿੱਚ ਜਿੰਦ-ਜਾਨ ਬਣਿਆ ਭਗਵਾਨ, ਆਪ ਹੀ ਦਿਲਾਂ ਦੀ ਵਿੱਚ ਬੈਠਾ ਹੈ।

ਸਤਿ-ਸੱਚਾ ਸੱਚਾ ਸੱਚਾ ਰੱਬ ਹਰ ਸਮੇਂ, ਸਦਾ ਲਈ ਜੀਵਤ ਅਮਰ ਹੈ। ਸਤਿਗੁਰ ਪ੍ਰਭੂ ਜੀ ਦੀ ਮਿਹਰਬਾਨੀ ਨਾਲ ਕਿਸੇ ਵਿਰਲੇ ਬੰਦੇ ਨੇ ਇਹ ਗੱਲ ਦੱਸੀ, ਦੇਖੀ ਹੈ। ਸਚੁ-ਸੱਚਾ ਸੱਚਾ ਸੱਚਾ ਸੂਚਾ ਰੱਬ ਸਾਰਿਆਂ ਜੀਵਾਂ, ਬੰਦਿਆਂ ਤੇ ਸ੍ਰਿਸ਼ਟੀ ਵਿੱਚ ਰਹਿੰਦਾ ਹੈ। ਪ੍ਰਭੂ ਜੀ, ਤੇਰਾ ਸੋਹਣਾ ਆਕਾਰ ਰੰਗ, ਰੂਪ ਬਹੁਤ ਚੰਗਾ, ਪਿਆਰਾ, ਆਸਰਾ ਦੇਣ ਵਾਲਾ ਹੈ। ਪ੍ਰਭੂ ਬਹੁਤ ਸੋਹਣਾ ਹੈ, ਉਸ ਦੇ ਬੇਅੰਤ ਆਕਾਰ ਹਨ। ਉਸ ਰੱਬ ਵਰਗਾ ਹੋਰ ਕੋਈ ਨਹੀਂ ਹੈ। ਰੱਬ ਜੀ ਪਵਿੱਤਰ, ਸੂਚੀ, ਸੁੱਧ, ਸੋਹਣੀ ਗੁਰਬਾਣੀ ਦੇ ਤੇਰੇ ਰੱਬੀ ਬੋਲ ਹਨ। ਗੁਰਬਾਣੀ ਹਰ ਜੀਵ ਦੇ ਦੇ ਕੰਨਾਂ ਰਾਹੀਂ ਸੁਣੀ ਜਾ ਰਹੀ ਹੈ। ਗੁਰਬਾਣੀ ਜੀਭ ਨਾਲ ਬੋਲੀ ਜਾ ਰਹੀ ਹੈ। ਉਹ ਜੀਵ ਪਵਿੱਤਰ, ਸੂਚਾ, ਸੁੱਧ, ਸੋਹਣਾ, ਪਿਆਰਾ, ਨਿਰਮਲ, ਖਰਾ ਹੋ ਜਾਂਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੂੰ ਉਹੀ ਚੇਤੇ ਕਰਦੇ ਹਨ। ਜਿੰਨਾ ਦੇ ਮਨ ਵਿੱਚ ਪਿਆਰ ਜਾਗਦਾ ਹੈ। ਜੋ ਬੰਦਾ ਸਤਿਗੁਰ ਨਾਨਕ, ਰੱਬ ਦਾ ਆਸਰਾ ਤੱਕਦਾ ਹੈ। ਉਹ ਭਵਜਲ ਤਰ ਜਾਂਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਭਗਤਾਂ ਨੂੰ ਮਾੜਾ ਬੋਲਣ ਵਾਲੇ ਬੰਦੇ ਪਾਪ ਹੀ ਖੱਟਦੇ ਬਾਰ-ਬਾਰ ਜਿਉਂਦੇ ਮਰਦੇ ਹਨ।

ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਨੂੰ ਸਤਾਉਣ-ਤੰਗ ਕਰਨ ਵਾਲਿਆਂ.ਜੋ ਬੰਦੇ ਹਨ। ਮਾੜੇ ਬੋਲ ਬੋਲਣ ਵਾਲੇ, ਬੰਦਿਆ ਦੀ ਉਮਰ ਘੱਟ ਜਾਂਦੀ ਹੈ। ਪ੍ਰਭੂ ਦੇ ਭਗਤਾਂ ਨੂੰ ਦੁਖੀ ਕਰਨ ਵਾਲਿਆਂ, ਬੰਦਿਆ ਨੂੰ ਜੰਮ ਛੱਡਦਾ ਨਹੀਂ ਹੈ। ਪ੍ਰਭੂ ਦੇ ਭਗਤਾਂ ਨੂੰ ਸਤਾਉਣ-ਤੰਗ ਕਰਨ ਵਾਲੇ, ਆਪ ਵੀ ਦੁੱਖਾਂ, ਦਰਦਾਂ, ਮੁਸ਼ਕਲਾਂ ਵਿੱਚ ਫਸ ਜਾਂਦੇ ਹਨ। ਪ੍ਰਭੂ ਦੇ  ਭਗਤਾਂ ਨੂੰ ਦੁਖੀ ਕਰਨ ਵਾਲਿਆਂ, ਬੰਦਿਆ ਦੀ, ਅਕਲ ਘਟਣ ਨਾਲ,ਮੱਤ ਮਾੜਾ ਹੀ ਸੋਚਦੀ ਰਹਿੰਦੀ ਹੈ। ਪ੍ਰਭੂ ਦੇ ਪਿਆਰੇ ਭਗਤਾਂ ਨੂੰ ਦੁਖੀ ਕਰਨ ਵਾਲੇ ਬੰਦੇ ਰੱਬ ਦੀ ਵਡਿਆਈ ਕਰਨ,ਆਪਦੀ ਵੱਡਿਆਈ ਕਰਵਾਉਣ ਤੋਂ ਵਾਂਝੇ-ਦੂਰ ਹੋ ਜਾਂਦੇ ਹਨ। ਭਗਤਾਂ ਦੇ ਦੁਰਕਾਰੇ ਹੋਏ, ਬੰਦੇ ਨੂੰ,ਕੋਈ ਨੇੜੇ ਨਹੀਂ ਲਗਾਉਂਦਾ। ਪ੍ਰਭੂ  ਭਗਤਾਂ ਨੂੰ ਸਤਾਉਣ-ਤੰਗ ਕਰਨ ਵਾਲੇ, ਬੰਦੇ ਦਾ ਮਨ, ਸਰੀਰ, ਜਿੱਥੇ ਵੀ ਜਾਂਦਾ, ਬੈਠਦਾ ਹੈ। ਸਬ ਗੰਦਾ ਹੋ ਜਾਂਦਾ ਹੈ। ਰੱਬ ਆਪ ਤਰਸ ਕਰੇ, ਪ੍ਰਭੂ ਨੂੰ ਪਿਆਰ ਕਰਨ ਵਾਲੇ,ਭਗਤ ਆਪ ਮਿਹਰ ਕਰ ਦੇਣ। ਸਤਿਗੁਰ ਨਾਨਕ, ਪ੍ਰਭੂ ਦੇ ਭਗਤਾਂ ਵਿੱਚ ਬੈਠ ਕੇ, ਰੱਬ ਦੇ ਗੁਣ ਗਾਉਣ ਨਾਲ, ਮਾੜੇ ਬੋਲ ਬੋਲਣ ਵਾਲੇ ਵੀ ਵਿਕਾਰ ਗੱਲਾਂ ਤੇ ਮਾੜੇ ਕੰਮਾਂ ਤੋਂ ਬਚ ਕੇ, ਭਵਜਲ ਤਰ ਜਾਂਦੇ ਹਨ।

ਪ੍ਰਭੂ ਦੇ ਭਗਤਾਂ ਨੂੰ ਮਾੜੇ ਬੋਲ ਬੋਲਣ ਵਾਲੇ, ਬੰਦਿਆ ਦੇ ਮੂੰਹ ਉੱਤੇ ਫਿਟਕਾਰਾਂ ਪੈਂਦੀਆਂ ਹਨ। ਉਹ ਬੰਦੇ ਕਾਂ ਵਾਂਗ ਬਿਲਕਦੇ ਹਨ। ਉਹ ਬੰਦੇ ਸੱਪ ਬਣ ਕੇ ਜੰਮਦੇ ਹਨ। ਨਿੰਦਿਆਂ ਕਰਨ ਵਾਲੇ, ਬੰਦੇ ਕੀੜਿਆਂ ਦੀ ਜੂਨ ਪੈਂਦੇ ਹਨ। ਨਿੰਦਿਆਂ ਕਰਨ ਵਾਲੇ ਬੰਦੇ ਲਾਲਚ ਵਿੱਚ ਸਰੀਰ ਸਾੜ ਲੈਂਦੇ ਹਨ। ਸਾਰਿਆਂ ਨਾਲ ਧੋਖਾ ਕਰਦੇ ਹਨ। ਬੰਦੇ ਦੇ ਗੁਣ, ਗਿਆਨ, ਅਕਲ, ਰੋਹਬ, ਨੂਰੀ ਝਲਕ ਮੁੱਕ ਜਾਂਦੇ ਹਨ। ਬੰਦੇ ਮਾੜੇ ਬੋਲਾਂ ਨਾਲ,ਸਬ ਤੋਂ ਜ਼ਿਆਦਾ ਗਿਰ ਕੇ ਨੀਚ ਬਣ ਜਾਂਦੇ ਹਨ। ਭਗਤਾਂ ਨੂੰ ਮਾੜੇ ਬੋਲ ਬੋਲਣ ਵਾਲੇ, ਬੰਦਿਆ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਸਤਿਗੁਰ ਨਾਨਕ, ਪ੍ਰਭ, ਭਗਤਾਂ, ਐਸੇ ਮਾੜੇ ਬੋਲਾਂ ਵਾਲੇ, ਬੰਦਿਆ ਨੂੰ ਵੀ ਬਚਾ ਸਕਦੇ ਹਨ। ਆਪਦੇ ਵਰਗਾ ਬਣਾ ਸਕਦੇ ਹਨ।

Share Button

Leave a Reply

Your email address will not be published. Required fields are marked *

%d bloggers like this: