ਰੱਬ ਦੇ ਰੰਗ

ਰੱਬ ਦੇ ਰੰਗ

ਉਹਨੂੰ ਸਭ ਨੌਲਜ ਹੈ ਯਾਰੋ ਪਾਖੰਡੀ ਬਾਬਿਆਂ ਦੇ ਢੰਗਾਂ ਦੀ…।
ਪਰ ਸਮਝ ਕੋਈ ਨਾ ਆਵੇ ਯਾਰੋ ਓਸ ਰੱਬ ਦੇ ਰੰਗਾਂ ਦੀ…….।।

ਥਾਂ ਥਾਂ ਤੇ ਜਿਹੜੇ ਬਾਬੇ ਧੂਣੇ ਲਾਈ ਬੈਠੇ ਨੇ,
ਹੱਦੋਂ ਵਧ ਕੇ ਯਾਰੋ ਕਰੀ ਕਮਾਈ ਬੈਠੇ ਨੇ।
ਲੁੱਟਣ ਭੋਲੇ ਭਾਲੇ ਲੋਕਾਂ ਨੂੰ, ਡਾਰ ਬਣਾਉਦੇ ਖੰਭਾਂ ਦੀ…..।
ਪਰ ਸਮਝ…………..।।

ਆਪਣੇ ਪੇਟ ਪਾਲਣ ਲ ਈ ਅੱਜ ਕੱਲ੍ਹ ਬਣਨ ਸਰਕਾਰਾਂ ਭ ਈ
ਟਾਇਮ ਪਾਸ ਨਾ ਹੋਵੇ ਗਰੀਬਾਂ ਦਾ,ਕਿੱਥੇ ਮੌਜ ਬਹਾਰਾਂ ਭ ਈ।
ਰੋਟੀ,ਕੱਪੜਾ,ਮਕਾਨ ਦੀ ਕਿੱਥੇ ਗੱਲ ਕੋਈ,
ਹੈੱਡ ਲਾਇਨ ਬਣੇ ਅਖਬਾਰਾਂ ਚ ਲੀਡਰਾਂ ਦੇ ਚੰਭਾਂ ਦੀ…….।
ਪਰ ਸਮਝ…………….।।

ਅਣਜੰਮੀਆਂ ਧੀਆਂ ਅੱਜ ਕੱਲ੍ਹ ਕੁੱਖਾਂ ਵਿਚ ਮਰਦੀਆਂ ਨੇ,
ਦਾਜ ਦੇ ਲੋਭੀਆਂ ਹੱਥੋਂ ਕੁਝ ਬਲੀ ਦਾਜ ਦੀ ਚੜਦੀਆਂ ਨੇ।
ਫੇਰ ਕਿੱਥੋਂ ਸੇਹਰੇ ਸੱਜਣੇ,ਪੱਗ ਬਣ ਗੁਲਾਬੀ ਰੰਗਾਂ ਦੀ……।
ਪਰ ਸਮਝ…………..।।

ਸ਼ੇਰੋ ਵਾਲਿਆਂ ਗੁਰੂ ਨਾਨਕ ਜਿਹੇ ਅਵਤਾਰ ਨੂੰ ਫਿਰ ਆਉਣਾ ਪੈਣਾ ਏ,
ਲੋਕ ਪਾਖੰਡੀ ਵਿਚ ਅਸਮਾਨੀ ਉਡਦੇ ਥੱਲੇ ਲਾਉਣਾ ਪੈਣਾ ਏ।
ਪਾਲੀ ਫੇਰ ਪਤਾ ਨਾ ਲੱਗੇ ਜਾਣ ਕਿਥਰ ਨੂੰ ਡੋਰ ਜਦ ਕਟੇ ਪਤੰਗਾਂ ਦੀ….।
ਪਰ ਸਮਝ ਕੋਈ ਨਾ ਆਵੇ,ਯਾਰੋ ਓਸ ਰੱਬ ਦੇ ਰੰਗਾਂ ਦੀ..।।
ਪਰ ਸਮਝ……………।।

ਪਾਲੀ ਸ਼ੇਰੋਂ
ਪਿੰਡ ਤੇ ਡਾਕ. – ਸ਼ੇਰੋਂ
ਜਿਲ੍ਹਾ – ਸੰਗਰੂਰ
90416 – 23712

Share Button

Leave a Reply

Your email address will not be published. Required fields are marked *

%d bloggers like this: