Wed. Aug 21st, 2019

ਰੱਬ ਦੇ ਰੰਗ

ਰੱਬ ਦੇ ਰੰਗ

ਗੁਰਵੀਰ ਕੌਰ (ਕਾਲਪਨਿਕ ਨਾਂ) ਮਾਪਿਆਂ ਦੀ ਇਕੱਲੀ ਧੀ,ਅਤੇ ਦੋ ਭਰਾਵਾਂ ਦੀ ਇੱਕ ਭੈਣ ਸੀ। ਜੋ ਕਿ ਪੰਜਾਬ ਦੇ ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਪਿੰਡ ਦੀ ਰਹਿਣ ਵਾਲੀ ਸੀ। ਗੁਰਵੀਰ ਕੌਰ ਦਾ ਪਿਤਾ ਇੱਕ ਕਿਸਾਨ ਸੀ,ਅਤੇ ਇੱਕ ਜੱਟ ਘੁਰਾਣੇ ਬਰਾੜ ਪਰਿਵਾਰ ਨਾਲ਼ ਸੰਬੰਧ ਰੱਖਦਾ ਸੀ।ਗੁਰਵੀਰ ਕੌਰ ਬਹੁਤ ਹੀ ਸਿਆਣੀ,ਸਮਝਦਾਰ ਕੁੜੀ ਅਤੇ ਮਾਂ ਦੀ ਬਹੁਤ ਲਾਡਲੀ ਸੀ।ਹਕੀਕਤ ਵਿੱਚ ਗੁਰਵੀਰ ਕੌਰ ਦੀ ਮਾਂ ਨਸੀਬ ਕੌਰ, ਦੋਨੋਂ ਪੁੱਤਰਾਂ ਨਾਲੋਂ ਜਿਆਦਾ ਪਿਆਰ ਗੁਰਵੀਰ ਕੌਰ ਨੂੰ ਕਰਦੀ ਸੀ। ਗੁਰਵੀਰ ਕੌਰ ਨੇ ਕਦੀ ਵੀ ਆਪਣੀ ਮਾਂ ਦਾ ਕਹਿਣਾ ਨਹੀਂ ਮੋੜਿਆ ਸੀ,ਤੇ ਨਾ ਹੀ ਕਦੇ ਕਿਸੇ ਗੱਲ਼ ਦਾ ਗੁੱਸਾ ਕੀਤਾ ਸੀ। ਗੁਰਵੀਰ ਕੌਰ ਦੱਸਵੀ ਕਲਾਸ ਤੱਕ ਪੜੀ ਸੀ,ਤੇ ਉਸਨੇ ਪੜ੍ਹਾਈ ਆਪਣੇ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਕੀਤੀ ਸੀ। ਗੁਰਵੀਰ ਕੌਰ ਦੇ ਦੋ ਛੋਟੇ ਭਰਾ ਸਨ,ਜਸਮੀਤ ਸਿੰਘ ਅਤੇ ਗੁਰਮਨ ਸਿੰਘ ਸਨ। ਜਸਮੀਤ ਸਿੰਘ ਦੋਨਾਂ ਵਿਚੋਂ ਵੱਡਾ ਸੀ, ਜੋ ਕਿ ਦਿਮਾਗ਼ੀ ਤੌਰ ਠੀਕ ਨਹੀਂ ਸੀ। ਜਦੋਂ ਗੁਰਵੀਰ ਕੌਰ ਮੁਟਿਆਰ ਹੋਈ ਤਾਂ ਓਦੋਂ ਉਸਦੇ ਪਿਤਾ ਸ੍ਰ.ਨਾਜਰ ਸਿੰਘ ਦੀ ਮੌਤ ਹੋ ਗਈ, ਨਾਜਰ ਸਿੰਘ ਇੱਕ ਬਹੁਤ ਹੀ ਇੱਜ਼ਤਦਾਰ ਬੰਦਾ ਸੀ, ਪਿੰਡ ਦੇ ਵਿੱਚ ਅੱਛਾ ਰੁਤਬਾ ਰੱਖਦਾ ਸੀ। ਹੁਣ ਕਬੀਲਦਾਰੀ ਦਾ ਸਾਰਾ ਬੋਝ ਗੁਰਵੀਰ ਕੌਰ ਦੀ ਮਾਂ ਨਸੀਬ ਕੌਰ ਦੇ ਕੰਧਿਆਂ ਤੇ ਆ ਗਿਆ। ਕਿਉਕਿ ਨਸੀਬ ਕੌਰ ਦਾ ਛੋਟਾ ਪੁੱਤਰ ਅਜੇ ਨਿਆਣਾ ਸੀ,ਅਤੇ ਵੱਡਾ ਦਿਮਾਗੀ ਤੌਰ ਤੇ ਸਹੀ ਨਹੀਂ ਸੀ।ਨਸੀਬ ਕੌਰ ਨੂੰ ਆਪਣੀ ਕੁਆਰੀ ਤੇ ਮੁਟਿਆਰ ਧੀ ਦਾ ਫ਼ਿਕਰ ਵੱਢ ਵੱਢ ਕੇ ਖਾਣ ਲੱਗ ਪਿਆ।
ਨਸੀਬ ਕੌਰ ਨੇ ਸਮਝਦਾਰੀ ਦਿਖਾਉਂਦੇ ਹੋਏ, ਆਪਣੀ ਧੀ ਦਾ ਵਿਆਹ ਮਾਪਿਆਂ ਦਾ ਇਕਲੌਤਾ ਪੁੱਤ ਲੱਭ ਕੇ,ਉਸ ਨਾਲ ਕਰ ਦਿੱਤਾ, ਤਾਂ ਜੋ ਉਸਦੀ ਧੀ ਸਾਰੀ ਉਮਰ ਸੁਖੀ ਰਹੇ।ਆਪਣੀ ਹੈਸੀਅਤ ਤੋਂ ਵੱਧ ਕੇ ਵਿਆਹ ਤੇ ਖ਼ਰਚਾ ਵੀ ਕੀਤਾ, ਕਿਓਕਿ ਉਸਨੇ ਆਪਣੇ ਕੁੜਮ ਆਪਣੇ ਨਾਲੋਂ ਵਧੇਰੇ ਪੈਸੇ ਵਾਲੇ ਲੱਭੇ ਸੀ।
ਨਸੀਬ ਕੌਰ ਤਾਂ ਪਹਿਲਾਂ ਹੀ ਬਹੁਤ ਦੁਖੀ ਸੀ,ਕਿਓਕਿ ਇੱਕ ਤਾਂ ਉਸਦਾ ਘਰ ਵਾਲਾ ਮਰ ਗਿਆ ਸੀ, ਦੂਜਾ ਵੱਡਾ ਪੁੱਤਰ ਦਿਮਾਗ਼ੀ ਤੌਰ ਤੇ ਸਹੀ ਨਹੀਂ ਸੀ।ਹੁਣ ਰੱਬ ਨੇ ਨਸੀਬ ਕੌਰ ਨੂੰ,ਆਪਣੇ ਨਵੇਂ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ, ਗੁਰਵੀਰ ਕੌਰ ਦੇ ਘਰ ਇੱਕ ਬੇਟੀ ਨੇ ਜਨਮ ਲਿਆ। ਗੁਰਵੀਰ ਕੌਰ ਦੀ ਬੇਟੀ ਦੋ ਸਾਲ ਦੀ ਹੋਈ ਸੀ,ਕਿ ਉਸਦੇ ਪਤੀ ਦੀ ਐਕਸੀਡੈਂਟ ਵਿਚ ਮੌਤ ਹੋ ਗਈ। ਨਸੀਬ ਕੌਰ ਨੂੰ ਤਾਂ ਹਾਲੇ ਆਪਣੇ ਪਤੀ ਵਾਲ਼ਾ ਦੁੱਖ ਹੀ ਨੀ ਭੁੱਲਿਆ ਸੀ,ਉਤੋਂ ਇੱਕ ਦੁੱਖ ਹੋਰ ਲੱਗ ਗਿਆ। ਨਸੀਬ ਕੌਰ ਨੇ ਗੁਰਵੀਰ ਕੌਰ ਨੂੰ ਦੂਸਰੀ ਸ਼ਾਦੀ ਕਰਾਉਣ ਨੂੰ ਕਿਹਾ,ਪਰ ਗੁਰਵੀਰ ਕੌਰ ਨਾ ਮੰਨੀ, ਅਤੇ ਆਪਣੀ ਬੇਟੀ ਦਾ ਵਾਸਤਾ ਪਾ ਕੇ ਕਿਹਾ, ਮਾਂ ਦੂਸਰੀ ਸ਼ਾਦੀ ਨਾਲ ਮੇਰੀ ਬੇਟੀ ਰੁੱਲ ਜਾਵੇਂਗੀ। ਨਸੀਬ ਕੌਰ ਵੀ ਇਸ ਗੱਲ ਨਾਲ਼ ਸਹਿਮਤ ਹੋ ਗਈ।
ਗੁਰਵੀਰ ਕੌਰ ਦਾ ਗੁਆਂਢੀ ਸੀ,ਗੁਰਤੇਜ ਸਿੰਘ। ਗੁਰਵੀਰ ਕੌਰ ਦੇ ਪਰਿਵਾਰ ਦੀ ਗੁਰਤੇਜ ਸਿੰਘ ਦੇ ਪਰਿਵਾਰ ਨਾਲ ਕਾਫ਼ੀ ਆਉਣੀ ਜਾਣੀ ਸੀ। ਗੁਰਤੇਜ ਸਿੰਘ ਗੁਰਵੀਰ ਕੌਰ ਦੇ ਪਰਿਵਾਰ ਨੂੰ ਹਰਦਰਦੀ ਦਿਖਾਉਣ ਲੱਗਾ, ਤਾਂ ਕਿ ਗੁਰਵੀਰ ਕੌਰ ਦਾ ਪਰਿਵਾਰ ਓਹਨਾਂ ਦੇ ਮਰੇ ਪੁੱਤਰ ਦੀ ਕਮੀ ਮਹਿਸੂਸ ਨਾ ਕਰੇ। ਹੁਣ ਗੁਰਤੇਜ ਸਿੰਘ ਤੇ ਗੁਰਵੀਰ ਕੌਰ ਦੇ ਆਪਸੀ ਸਬੰਧ ਕਾਫ਼ੀ ਘੂੜੇ ਹੋ ਗਏ। ਤੇ ਗੁਰਵੀਰ ਕੌਰ ਗੁਰਤੇਜ ਸਿੰਘ ਤੇ ਵਿਸਵਾਸ਼ ਕਰਨ ਲੱਗ ਪਈ,ਗੁਰਤੇਜ ਸਿੰਘ ਵੀ ਅੰਦਰੋ ਅੰਦਰੀਂ ਇਹੋ ਚਾਉਂਦਾ ਸੀ। ਹੌਲ਼ੀ ਹੌਲ਼ੀ ਕੁਝ ਸਮੇਂ ਬਾਅਦ ਗੁਰਤੇਜ ਸਿੰਘ ਨੇ ਗੁਰਵੀਰ ਕੌਰ ਕੋਲ ਵਿਆਹ ਦਾ ਪ੍ਰਸਤਾਵ ਰੱਖ ਦਿੱਤਾ। ਗੁਰਵੀਰ ਕੌਰ ਮੰਨ ਗਈ। ਪਰ ਗੁਰਤੇਜ ਸਿੰਘ ਇੱਕ ਨੇ ਇੱਕ ਸ਼ਰਤ ਰੱਖੀ ਤੇ ਕਿਹਾ ਕਿ, ਉਹ ਗੁਰਵੀਰ ਕੌਰ ਨਾਲ਼ ਵਿਆਹ ਫ਼ਿਰ ਕਰਵਾਏਗਾ, ਜੇਕਰ ਗੁਰਵੀਰ ਕੌਰ ਆਪਣੀ ਸਹੁਰਿਆਂ ਵਾਲੀ ਸਾਰੀ ਜਾਇਦਾਦ ਮੇਰੇ ਨਾਂ ਕਰਾਏਗੀ(ਜੋ ਕਿ ਗੁਰਵੀਰ ਕੌਰ ਦੇ ਸਹੁਰਿਆਂ ਨੇ ਆਪਣੀ ਸਾਰੀ ਜਾਇਦਾਦ, ਉਸਦੇ ਪਤੀ ਦੇ ਮਰਨ ਤੋਂ ਬਾਅਦ ਉਸਦੇ ਨਾਂ ਕਰਵਾ ਦਿੱਤੀ ਸੀ, ਕਿਓਕਿ ਪਹਿਲਾ ਗੁਰਵੀਰ ਕੌਰ ਦੂਜਾ ਵਿਆਹ ਕਰਾਉਣ ਨੂੰ ਤਿਆਰ ਨਹੀਂ ਸੀ, ਪਰ ਬਾਅਦ ਵਿੱਚ ਉਸਦਾ ਇਰਾਦਾ ਬਦਲ ਗਿਆ ਸੀ, ਕਿਓਕਿ ਓਹ ਗੁਰਤੇਜ ਸਿੰਘ ਆਪਣੀਆਂ ਨਜਰਾਂ ਵਿੱਚ ਵਧੀਆ ਇੰਨਸਾਨ ਸਮਝਣ ਲੱਗੀ ਸੀ, ਉਸਨੂੰ ਕਿ ਪਤਾ ਸੀ ਕੇ, ਗੁਰਤੇਜ ਸਿੰਘ ਦੇ ਦਿਲ ਵਿੱਚ ਕਿੰਨਾ ਵੱਡਾ ਖੋਟ ਹੈ) ਗੁਰਵੀਰ ਕੌਰ ਇਸ ਗੱਲ਼ ਨਾਲ਼ ਸਹਿਮਤ ਹੋ ਗਈ, ਕਿਉਕਿ ਹੁਣ ਉਹ ਗੁਰਤੇਜ ਸਿੰਘ ਦੇ ਵਿਸਵਾਸ਼ ਬਹੁਤ ਕਰਦੀ ਸੀ। ਗੁਰਵੀਰ ਕੌਰ ਨੇ ਆਪਣੇ ਘਰ ਸਮੇਤ ਸਾਰੀ ਜਮੀਨ ਗੁਰਤੇਜ ਸਿੰਘ ਦੇ ਨਾਂ ਕਰਵਾ ਦਿੱਤੀ। ਗੁਰਵੀਰ ਕੌਰ ਅਤੇ ਗੁਰਤੇਜ ਸਿੰਘ ਨੇ ਇੱਕ ਪੰਚਾਇਤੀ ਵਿਆਹ ਕਰਵਾ ਲਿਆ। ਅਤੇ ਗੁਰਤੇਜ ਸਿੰਘ ਗੁਰਵੀਰ ਕੌਰ ਦੇ ਘਰ,ਉਸ ਨਾਲ਼ ਰਹਿਣ ਲੱਗ ਪਿਆ।
ਉਧਰ ਨਸੀਬ ਕੌਰ ਨੇ ਆਪਣਾ ਛੋਟਾ ਮੁੰਡਾ ਗੁਰਮਨ ਸਿੰਘ ਵੀ ਵਿਆਹ ਲਿਆ,ਤੇ ਸੋਚਣ ਲੱਗੀ ਹੁਣ ਤਾਂ ਸਭ ਠੀਕ ਹੋ ਗਿਆ, ਛੋਟਾ ਮੁੰਡਾ ਵੀ ਵਿਆਹਿਆ ਗਿਆ ਤੇ ਕੁੜੀ ਨੇ ਵੀ ਆਪਣੀ ਦੂਜੀ ਜਿ਼ੰਦਗੀ ਸ਼ੁਰੂ ਕਰ ਲਈ ਹੈ।ਨਸੀਬ ਕੌਰ ਨੂੰ ਕਿ ਪਤਾ ਸੀ, ਕੇ ਰੱਬ ਨੂੰ ਕਿ ਮੰਨਜੂਰ ਹੈ। ਵਿਆਹ ਤੋਂ ਇੱਕ ਸਾਲ ਬਾਅਦ ਉਸ ਦੇ ਛੋਟੇ ਪੱਤਰ ਗੁਰਮਨ ਸਿੰਘ ਬਿਮਾਰ ਹੋਣ ਕਰਕੇ ਮੌਤ ਹੋ ਗਈ। ਗੁਰਮਨ ਸਿੰਘ ਲਗਭਗ ਇੱਕ ਸਾਲ ਦੇ ਕਰੀਬ ਬਿਮਾਰ ਰਿਹਾ,ਅਤੇ ਉਸਦੇ ਇਲਾਜ ਉਪਰ ਓਹਨਾ ਦਾ ਕਾਫ਼ੀ ਪੈਸਾ ਖਰਚਾ ਹੋ ਗਿਆ ਸੀ।ਕੁਝ ਜ਼ਮੀਨ ਵਗੈਰਾ ਵੀ ਵਿੱਕ ਗਈ ਸੀ, ਗੁਰਮਨ ਦਾ ਇਲਾਜ ਕਰਵਾਉਂਦੇ ਕਰਵਾਉਂਦੇ। ਹੁਣ ਨਸੀਬ ਕੌਰ ਦੇ ਘਰ ਦੀ ਹਾਲਤ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਹੋ ਗਈ ਸੀ।ਗੁਰਮਨ ਸਿੰਘ ਦੀ ਮੌਤ ਤੋਂ ਬਾਅਦ ਉਸਦੀ ਮਾਂ ਨਸੀਬ ਕੌਰ ਨੇ, ਆਪਣੀ ਨੂੰਹ ਨੂੰ ਕਿਹਾ ਕਿ ,ਓਹ ਉਸਦੇ ਵੱਡੇ ਪੁੱਤਰ ਜਸਮੀਤ ਸਿੰਘ((ਜੋ ਕਿ ਦਿਮਾਗ਼ੀ ਤੌਰ ਪੂਰਾ ਠੀਕ ਨਹੀਂ ਸੀ)ਦੇ ਚੁੱਲ੍ਹੇ ਤੇ ਰਹਿ ਲਵੇ, ਆਪਣਾ ਘਰ ਵੱਸਦਾ ਰਹਿ ਜਾਓ, ਪਰ ਨਸੀਬ ਕੌਰ ਦੀ ਨੂੰਹ ਨਾ ਮੰਨੀ ਤੇ , ਗਰੀਬ ਘਰ ਦੇ ਹਲਾਤਾਂ ਨੂੰ ਦੇਖਦੇ ਹੋਏ,ਓਹਨਾ ਨੂੰ ਛੱਡ ਆਪਣੇ ਪੇਕੇ ਘਰ ਚਲੀ ਗਈ।
ਇਸ ਸਦਮੇ ਵਿੱਚ ਨਸੀਬ ਕੌਰ ਉਦਾਸ ਰਹਿਣ ਲੱਗ ਪਈ, ਤੇ ਓਦਰੋ ਗੁਰਵੀਰ ਕੌਰ ਦਾ ਨਵਾਂ ਘਰ ਵਾਲ਼ਾ ਗੁਰਤੇਜ ਸਿੰਘ ਵੀ, ਗੁਰਵੀਰ ਕੌਰ ਨਾਲ਼ ਬਿਨਾ ਗੱਲ਼ ਤੋਂ ਲੜਾਈ ਝਗੜਾ ਕਰਨ ਲੱਗ ਪਿਆ। ਇਸ ਲੜਾਈ ਝਗੜੇ ਤੋਂ ਗੁਰਵੀਰ ਕੌਰ ਦੇ ਸੱਸ ਤੇ ਸਹੁਰਾ ਵੀ ਬਹੁਤ ਦੁਖੀ ਸਨ,ਤੇ ਲਾਚਾਰ ਵੀ, ਕਿਉਕਿ ਗੁਰਵੀਰ ਕੌਰ ਸਾਰੀ ਜਾਇਦਾਦ ਤਾਂ ਗੁਰਤੇਜ ਸਿੰਘ ਦੇ ਨਾਂ ਕਰਵਾ ਦਿੱਤੀ ਸੀ।ਇੱਕ ਦਿਨ ਗੁਰਤੇਜ ਸਿੰਘ ਨੇ ਕੁੱਟ ਮਾਰ ਕੇ ਗੁਰਵੀਰ ਕੌਰ ਨੂੰ ਘਰੋਂ ਕੱਢ ਦਿੱਤਾ,ਅਤੇ ਗੁਰਵੀਰ ਕੌਰ ਆਪਣੀ ਬੇਟੀ ਸਮੇਤ ਆਪਣੇ ਪੇਕੇ ਘਰ,ਆਪਣੀ ਮਾਂ ਕੋਲ਼ ਆ ਗਈ। ਦੁਖੀ ਹਾਲਤ ਵਿੱਚ ਗੁਰਵੀਰ ਕੌਰ ਦੇ ਸੱਸ ਤੇ ਸਹੁਰਾ ਵੀ ਘਰ ਛੱਡ ਕੇ ਪੱਕੇ ਤੌਰ ਤੇ ਆਪਣੀ ਬੇਟੀ ਕੋਲ ਰਹਿਣ ਚਲੇ ਗਏ।ਪਿੱਛੋਂ ਗੁਰਤੇਜ ਸਿੰਘ,ਗੁਰਵੀਰ ਕੌਰ ਦੀ ਸਾਰੀ ਜਾਇਦਾਦ ਵੇਚ ਕੇ,ਆਪਣੇ ਮਾਂ ਬਾਪ ਕੋਲ਼ ਚਲਾ ਗਿਆ,ਤੇ ਉੱਥੇ ਜਾ ਕੇ ਦੂਜਾ ਵਿਆਹ ਕਰਵਾ ਲਿਆ। ਇਸ ਸਦਮੇ ਵਿੱਚ ਗੁਰਵੀਰ ਕੌਰ ਦਿਮਾਗ਼ੀ ਤੌਰ ਤੇ ਬਿਲਕੁਲ ਪਾਗਲ ਹੋ ਗਈ। ਉਸਦੀ ਮਾਂ ਜੋ ਆਪਣਾ ਸਾਰਾ ਫਰਜ਼ ਨਿਭਾ ਕੇ, ਆਪਣੇ ਮੋਢਿਆਂ ਤੋਂ ਭਾਰ ਉਤਾਰ ਕੇ ਬੈਠੀ ਸੀ। ਸਾਰਾ ਦੁੱਖਾਂ ਵਾਲ਼ਾ ਪਹਾੜ੍ਹ ਦੁਬਾਰਾ ਉਸ ਉੱਤੇ ਟੁੱਟ ਗਿਆ। ਨਸੀਬ ਕੌਰ ਦੁਖੀ ਸੀ, ਇਸ ਵਕਤ ਓਹ ਸੋਚਦੀ ਸੀ, ਹੁਣ ਉਹ ਆਪਣਾ ਘਰ ਸਾਂਭੇ ਜਾਂ ਆਪਣੀ ਪਾਗਲ ਧੀ,ਜਾਂ ਆਪਣੀ ਛੋਟੀ ਦੋਹਤੀ ਤੇ ਆਪਣਾ ਬੁੱਢਾਪਾ ਜਾਂ ਆਪਣੇ ਮੰਦ ਬੁੱਧੀ ਵੱਡੇ ਪੁੱਤਰ ਨੂੰ।
ਇਹ ਕਿਹੋ ਜਿਹੇ ਰੱਬ ਦੇ ਰੰਗ ਸੀ,ਸਾਰੀ ਉਮਰ ਨਸੀਬ ਕੌਰ ਕਿ ਸੋਚਦੀ ਰਹੀ ਅਤੇ ਅੰਤ ਕਿਹੋ ਜਿਹਾ ਹੋਇਆ।
ਅੱਜ ਕੱਲ ਗੁਰਵੀਰ ਕੌਰ ਪਾਗਲ ਹੋਈ ਸੜਕਾ ਕਿਨਾਰੇ ਘੁੰਮਦੀ ਤੇ ਪੱਤੇ ਚੁਗਦੀ ਫਿਰਦੀ ਹੈ, ਤੇ ਉਸਦੀ ਮਾਂ ਕਦੇ ਉਸਦੀ ਰਾਖੀ ਕਰਦੀ, ਕਦੇ ਆਪਣੀ ਦੋਹਤੀ ਦੀ ਤੇ ਕਦੇ ਮੰਦ ਬੁੱਧੀ ਪੁੱਤਰ ਦੀ। ਕਿ ਕੀ ਰੰਗ ਦਿਖਾਏ ਦਾਤੇ ਨੇ, ਨਸੀਬ ਕੌਰ ਅਤੇ ਉਸਦੇ ਪਰਿਵਾਰ ਨੂੰ।
ਮੈਂ ਅੱਜ ਕੱਲ ਵੀ ਕਈ ਵਾਰ ਦੇਖਿਆ ਹੈ, ਪਾਗਲ ਹੋਈ ਗੁਰਵੀਰ ਕੌਰ ਨੂੰ,ਸ਼ਰਾਬ ਦੇ ਠੇਕਿਆਂ ਤੋਂ ਸ਼ਰਾਬ ਮੰਗਦੀ ਨੂੰ, ਲੋਕ ਉਸਨੂੰ ਪਾਗਲ ਸ਼ਰਾਬੀ ਕਹਿੰਦੇ ਨੇ, ਪਰ ਉਸਦੇ ਅਸਲ ਪਾਗਲਪਣ ਦਾ ਕਿਸੇ ਨੂੰ ਨਹੀਂ ਪਤਾ ਹੈ। ਜਿਸਦਾ ਜਿੰਮੇਵਾਰ ਇੱਕ ਘਟਿਆ ਤੇ ਗਿਰਿਆ ਹੋਇਆ ਇਨਸਾਨ ਗੁਰਤੇਜ ਸਿੰਘ ਹੈ……….
ਗੁਰਤੇਜ ਸਿੰਘ ਤੋਂ ਬਾਅਦ,ਕੁਝ ਗੁਰਤੇਜ ਸਿੰਘ ਤੋਂ ਵੀ ਘਟਿਆ ਲੋਕ ਮਿਲੇ ,ਉਸਨੂੰ ਉਸਦੀ ਜਿ਼ੰਦਗੀ ਵਿਚ,ਜੋ ਉਸਦੇ ਪੇਕੇ ਪਿੰਡ ਦੇ ਹੀ ਸਨ, ਜੋ ਕਿ ਪੇਂਡੂ ਭੁਰੱਪੇ ਤੌਰ ਤੇ ਗੁਰਵੀਰ ਕੌਰ ਦੇ ਭਰਾ, ਭਤੀਜੇ ਜਾਂ ਚਾਚੇ ਤਾਏ ਲੱਗਦੇ ਸਨ, ਓਹਨਾ ਨੇ ਉਸਦਾ ਦਰਦ ਸਮਝਣ ਦੀ ਬਜਾਏ, ਉਸਦੇ ਪਾਗਲਪਣ ਦਾ ਨਾਜਾਇਜ ਫਾਇਦਾ ਚੁੱਕਿਆ। ਅਤੇ ਉਸਦੇ ਪਾਗਲ ਹੋਣ ਕਾਰਨ,ਕਦੀ ਉਸ ਨਾਲ ਜਬਰਦਸਤੀ ਅਤੇ ਕਦੇ ਨਸ਼ੇ ਦਾ ਲਾਲਚ ਦੇ ਕੇ,ਨਸ਼ੇ ਦੀ ਹਾਲਤ ਵਿੱਚ ਉਸਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਅਤੇ ਉਸਦਾ ਜਿਸਮ ਨੋਚਦੇ ਰਹੇ। ਜੋ ਕਿ ਬਹੁਤ ਹੀ ਸ਼ਰਮਨਾਕ ਹਰਕਤ ਸੀ।

ਜਗਮੀਤ ਬਰਾੜ
ਪਿੰਡ ਸੋਥਾ
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ (ਪੰਜਾਬ)
+9198726-15141

Leave a Reply

Your email address will not be published. Required fields are marked *

%d bloggers like this: