ਰੱਤਾਟਿਬਾ ਗਊਸ਼ਾਲਾ ਲਈ ਸਮਾਜਸੇਵੀ ਜਥੇਬੰਦੀਆਂ ਵੀ ਅੱਗੇ ਲੱਗ ਕੇ ਸਹਿਯੋਗ ਕਰਨ – ਐਸਡੀਐਮ

ਰੱਤਾਟਿਬਾ ਗਊਸ਼ਾਲਾ ਲਈ ਸਮਾਜਸੇਵੀ ਜਥੇਬੰਦੀਆਂ ਵੀ ਅੱਗੇ ਲੱਗ ਕੇ ਸਹਿਯੋਗ ਕਰਨ – ਐਸਡੀਐਮ

31-15 (3)
ਮਲੋਟ, 30 ਮਈ (ਆਰਤੀ ਕਮਲ) : ਪੰਜਾਬ ਸਰਕਾਰ ਵੱਲੋਂ ਗਊਵੰਸ਼ ਅਤੇ ਸੜਕਾਂ ਤੇ ਰੁਲਦੇ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਪਿੰਡ ਰੱਤਾਖੇੜਾ ਵਿਖੇ ਕਰੀਬ 25 ਏਕੜ ਵਿਚ ਇਕ ਗਊਸ਼ਾਲਾ ਤਿਆਰ ਕੀਤੀ ਜਾ ਰਹੀ ਹੈ । ਇਸ ਸਬੰਧੀ ਐਸਡੀਐਮ ਮਲੋਟ ਸ੍ਰੀ ਵਿਸ਼ੇਸ਼ ਸਰੰਗਲ ਨੇ ਸਮਾਜਸੇਵੀ ਜਥੇਬੰਦੀਆਂ ਦੇ ਜਿਲਾ ਕੋਆਰਡੀਨੇਟਰ ਡ੍ਰਾ. ਸੁਖਦੇਵ ਸਿੰਘ ਗਿੱਲ ਨੂੰ ਇਸ ਗਊਸ਼ਾਲਾ ਦੇ ਸਹੀ ਇਸਤੇਮਾਲ ਲਈ ਸਮਾਜਸੇਵੀ ਜਥੇਬੰਦੀਆਂ ਨੂੰ ਅੱਗੇ ਲੱਗ ਕੇ ਸਹਿਯੋਗ ਕਰਨ ਲਈ ਕਿਹਾ ਹੈ । ਗੱਲਬਾਤ ਦੌਰਾਨ ਐਸਡੀਐਮ ਨੇ ਕਿਹਾ ਕਿ ਸੜਕਾਂ ਤੇ ਘੁੰਮਦੇ ਅਵਾਰਾ ਪਸ਼ੂ ਜਿਥੇ ਸੜਕ ਹਾਦਸਿਆਂ ਦਾ ਕਾਰਣ ਬਣਦੇ ਹਨ ਉਥੇ ਹੀ ਸ਼ਹਿਰਾਂ ਵਿਚ ਰੇਹੜੀਆਂ ਆਦਿ ਤੇ ਸਬਜੀ ਫਲ ਵੇਚਣ ਵਾਲਿਆਂ ਨੂੰ ਵੀ ਪਰੇਸ਼ਾਨ ਕਰਦੇ ਹਨ ਅਤੇ ਪਿੰਡਾਂ ਵਿਚ ਕਿਸਾਨਾਂ ਦੀਆਂ ਫਸਲਾਂ ਖਰਾਬ ਕਰਦੇ ਹਨ । ਜਿਸ ਕਰਕੇ ਇਹਨਾਂ ਦੀ ਸਾਂਭ ਸੰਭਾਲ ਨਾਲ ਕਈ ਕੀਮਤੀ ਮਨੁੱਖੀ ਜਾਨਾਂ ਅਤੇ ਜਾਨ ਮਾਲ ਨੂੰ ਬਚਾਇਆ ਜਾ ਸਕਦਾ ਹੈ ।

ਡ੍ਰਾ. ਗਿੱਲ ਨੇ ਸਰਕਾਰ ਦੁਆਰਾ ਚੁੱਕੇ ਇਸ ਕਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਨੇ 25 ਏਕੜ ਜਮੀਨ ਵਿਚ ਗਊਸ਼ਾਲਾ ਉਸਾਰ ਕੇ ਆਪਣੇ ਹਿੱਸੇ ਦਾ ਕੰਮ ਕਰ ਦਿੱਤਾ ਹੈ ਅਤੇ ਹੁਣ ਸਮੁੱਚੀਆਂ ਜਥੇਬੰਦੀਆਂ ਦਾ ਫਰਜ ਹੈ ਕਿ ਇਹਨਾਂ ਅਵਾਰਾ ਪਸ਼ੂਆਂ ਨੂੰ ਇਸ ਇਕ ਥਾਂ ਤੇ ਇਕੱਤਰ ਕਰ ਇਹਨਾਂ ਦੇ ਖਾਣ ਪੀਣ ਅਤੇ ਸਾਂਭ ਸੰਭਾਲ ਦਾ ਬੀੜਾ ਚੁੱਕਣ । ਉਹਨਾਂ ਕਿਹਾ ਕਿ ਇਸ ਕੰਮ ਲਈ ਪੂਰੇ ਜਿਲਾ ਸ੍ਰੀ ਮੁਕਤਸਰ ਸਾਹਿਬ ਦੀਆਂ ਜਥੇਬੰਦੀਆਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਸਹਿਯੋਗ ਲਈ ਬੇਨਤੀ ਕੀਤੀ ਜਾਵੇਗੀ ਅਤੇ ਪੱਠਿਆਂ ਆਦਿ ਦੇ ਪ੍ਰਬੰਧ ਲਈ ਵੀ ਵੱਖ ਵੱਖ ਯੂਨੀਅਨਾਂ ਦੇ ਪ੍ਰਧਾਨਾਂ ਨਾਲ ਸੰਪਰਕ ਕਰਕੇ ਜਿਥੇ ਸਰਕਾਰ ਦੇ ਇਸ ਸਾਰਥਕ ਉਪਰਾਲੇ ਨੂੰ ਕਾਮਯਾਬ ਕੀਤਾ ਜਾਵੇਗਾ ਉਥੇ ਨਾਲ ਹੀ ਜਨਤਾ ਦੇ ਜਾਨ ਮਾਲ ਦੀ ਰਾਖੀ ਵੀ ਹੋ ਸਕੇਗੀ।

Share Button

Leave a Reply

Your email address will not be published. Required fields are marked *