ਰੱਖੜੀ

ss1

ਰੱਖੜੀ

ਚਾਹੇ ਗਰੀਬ ਦੀ ਹੈ
ਚਾਹੇ ਅਮੀਰ ਦੀ ਹੈ
ਭੈਣ ਤਾਂ ਭੈਣ ਹੀ ਹੁੰਦੀ ਅੈ!
ੳੁਹ ਵੱਟਦੀ ਹੈ ਤੰਦਾਂ
ਮੋਹ ਦੀਅਾਂ
ਪਿਅਾਰ ਦੀਅਾਂ
ਦੁਅਾਵਾਂ ਦੀਅਾਂ
ਤੇ ਅਾਪਣੀਅਾਂ ਟੁੱਟੀਅਾਂ
ਤੇ ਸਾਤਬ ਬਾਹਾਂ ਦੀਅਾਂ।
ਰੱਖੜੀ ਭਰਾ ਨੂੰ ਹੀ ਬੱਝਦੀ ਹੈ
ਵੀਰਾਂ ਦੇ ਨਹੀਂ ਬੱਝਦੀ
ਨਾਲ ਦੇ ਜੰਮੇ ਹੀ ਤਾਂ ਭਰਾ ਹੁੰਦੇ ਨੇ!
ਵੀਰ ਤਾਂ ਬਥੇਰੇ ਬਣਦੇ ਨੇ।
ਜੇ ਮਾਪੇ ਹੋਣ ਤਾਂ
ਖੁਸ਼ੀ ਦੁੱਗਣੀ ਹੋ ਜਾਂਦੀ ਹੈ
ਜੇ ਜੱਗ’ਤੇ ਨਾ ਰਹਿਣ
ਤੇ ਖੁਸ਼ੀ ਰਹਿੰਦੀ ਹੀ ਨਹੀ!
ਅੱਧੀ ਜਾਂ ਪੌਣੀ ਬਣਕੇ।
ਭਰਾ ਜਿੱਦਾਂ ਦੇ ਮਰਜੀ ਰਹਿਣ
ਕਹਿਣ ਜਾਂ ਕੁਝ ਨਾ ਕਹਿਣ
ਭੈਣਾਂ ਦੀ ਰੱਖੜੀ
ਸੁੱਖਾਂ ਦੀ ਖਾਨ ਹੁੰਦੀ ਹੈ।
ਮਾਂ-ਭੈਣ ਤੋਂ ਸੱਖਣੇ ਘਰ
ਘਰ ਹੀ ਨੲੀਂ ਰਹਿੰਦੇ!
ਜਿਵੇਂ ਗੁਰੂ ਤੋਂ ਬਿਨਾਂ ਦਰ
ਕੋੲੀ ਦਰ ਹੀ ਨਹੀ ਰਹਿੰਦੇ।
ਹੀਰਾ ਸਿੰਘ ਤੂਤ
ਮੋਬ.98724-55994
Share Button

Leave a Reply

Your email address will not be published. Required fields are marked *