ਰੱਖੜੀ

ss1

ਰੱਖੜੀ

ਰੱਖੜੀ ਜਿਸ ਨੂੰ ਪੋਂਚੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਭੈਣ-ਭਰਾ ਦੇ ਪਿਆਰ ਦੇ ਮਜਬੂਤ ਰਿਸਤੇ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਜੋ ਗੁਰੂ ਨਾਨਕ ਜੀ ਦੀ ਭੈਂਣ ਬੇਬੇ ਨਾਨਕੀ ਤੇ ਰਾਬਣ ਦੀ ਭੈਂਣ ਹੋਲਿਕਾ ਦੇ ਨੱਕ ਕੱਟਣ ਤੋਂ ਲੈ ਕੇ ਅੱਜ ਦੇ ਸਮੇ ਦੇ ਨਾਲ ਪੋਂਚੀ ਤੋਂ ਰੱਖੜੀ ਦੇ ਨਾਂਅ ਨਾਮ ਮਸ਼ਹੂਰ ਹੋ ਗਿਆ ਹੈ । ਪਰ ਅੱਜ ਕੱਲ ਉਹ ਪਿਆਰ ਦੀ ਮਹਿਕ ਇਸ ਰਿਸ਼ਤੇ ਵਿਚ ਵੀ ਘੱਟ ਗਈ ਹੈ। ਬੇਸੱਕ ਬਚਪਨ ਵਿੱਚ ਇੱਕ ਦੂਜੇ ਨਾਲ ਖੇਡਦੇ ਪਿਆਰ ਕਰਦੇ ਹਨ।ਫੇਰ ਓਹੀ ਪਿਆਰ ਵੱਡੇ ਹੋਣ ਤੇ ਘੱਟ ਜਾਂਦਾ ਹੈ, ਕਿਓਕੇ ਉਸ ਕੁੜੀ ਦਾ ਵਿਆਹ ਜੋ ਕਰਨਾ ਹੁੰਦਾ ਹੈ।

ਵਿਆਹ ਕਰਨਾ ਤੇ ਘਰ ਬਣਾਉਣਾ ਅੱਜ ਕੱਲ ਆਮ ਬੰਦੇ ਦੀ ਜ਼ਿੰਦਗੀ ਦੀ ਸਾਰੀ ਕਮਾਈ ਲੱਗ ਜਾਂਦੀ ਹੈ।ਕਈ ਜਗ੍ਹਾ ਘਰ ਦੀ ਕਬੀਲਦਾਰੀ ਮੁੰਡੇ ਕੋਲ ਹੁੰਦੀ ਹੈ, ਉਸ ਸਮੇਂ ਮੁੰਡੇ ਨੂੰ ਆਪਣੀ ਭੈਣ ਦੇ ਵਿਆਹ ਦੀ ਜੁਮੇਵਾਰੀ ਹੋਣ ਕਰਕੇ ਵੀ ਭੈਣ ਭਰਾ ਦੇ ਪਿਆਰ ਵਿੱਚ ਵੀ ਦਰਾੜ ਪੈ ਜਾਂਦੀ ਹੈ।ਕਿਉਂਕਿ ਵਿਆਹ ਦੇ ਜੁਮੇਵਾਰੀ ਉਸ ਦੀ ਹੋ ਜਾਂਦੀ ਹੈ।ਕੁੱਛ ਕ ਲੋਕਾਂ ਦੀਆ ਜੁੰਮੇਵਾਰੀਆਂ ਜਿਆਦਾ ਹੋਣ ਕਰਕੇ ਉਹਨਾਂ ਕੋਲ ਸਮਾਂ ਵੀ ਨਹੀ ਹੁੰਦਾ,ਉਹ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਹੀ ਆਪਣਾ ਫ਼ਰਜ਼ ਨਿਭਾ ਲੈਦੇ ਹਨ । ਕੁੱਝ ਭੈਣਾਂ ਆਪਣੇ ਭਰਾ ਤੋਂ ਬਿਨਾ ਹੀ ਜ਼ਿੰਦਗੀ ਗੁਜਾਰ ਜਾਂਦੀਆਂ ਹਨ। ਇਸ ਲਈ ਇਕ ਦਿਨ ਰੱਖੜੀ ਬਣ੍ਹਾ ਕੇ ਦਿੱਤੇ ਪਿਆਰ ਨਾਲੋਂ ਸਦਾ ਹੀ ਕੁੜੀਆਂ ਦੀ ਇੱਜਤ ਕਰੋ, ਜਿਸ ਨਾਲ ਉਸ ਦਾ ਹਰ ਦਿਨ ਰੱਖੜੀ ਦੇ ਦਿਨ ਵਾਂਗ ਬਤੀਤ ਹੋਵੇ।।

ਇਕਬਾਲ ਦਲੇਲਵਾਲਾ
9464595752

Share Button

Leave a Reply

Your email address will not be published. Required fields are marked *