ਰੱਖਿਆ ਰਾਜ ਮੰਤਰੀ ਨੇ ਪੂਰਬੀ ਅਸਾਮ ਵਿੱਚ ਸੈਨਾ ਅਤੇ ਵਾਯੂ ਸੈਨਾ ਸੰਸਥਾਨਾਂ ਦਾ ਦੌਰਾ ਕੀਤਾ 

ss1

ਰੱਖਿਆ ਰਾਜ ਮੰਤਰੀ ਨੇ ਪੂਰਬੀ ਅਸਾਮ ਵਿੱਚ ਸੈਨਾ ਅਤੇ ਵਾਯੂ ਸੈਨਾ ਸੰਸਥਾਨਾਂ ਦਾ ਦੌਰਾ ਕੀਤਾ

ਰੱਖਿਆ ਰਾਜ ਮੰਤਰੀ ਡਾ. ਸੁਭਾਸ਼ ਭਾਮਰੇ ਨੇ ਪੂਰਬੀ ਅਸਾਮ ਵਿੱਚ ਦਿਨਜਾਨ ਸਥਿਤ ਦਾਓ ਡਿਵੀਜ਼ਨ ਦੇ ਹੈੱਡਕੁਆਰਟਰ ਦਾ ਦੌਰਾ ਕੀਤਾ। ਡਾ. ਭਾਮਰੇ ਨੇ ਨਿਯੰਤਰਨ ਰੇਖਾ ਦੇ ਨਜ਼ਦੀਕ ਸੈਨਾ ਅਤੇ ਵਾਯੂ ਸੈਨਾ ਦੇ ਸੰਸਥਾਨਾਂ ਦਾ ਦੌਰਾ ਕੀਤਾ। ਉਨ੍ਹਾਂ ਨਾਲ ਜੀਓਸੀ ਸਪੀਅਰ ਕੋਰ ਦੇ ਲੈਫਟੀਨੈਂਟ ਜਨਰਲ ਅਨਿਲ ਚੌਹਾਨ ਅਤੇ ਸੈਨਾ ਤੇ ਹੋਰ ਉੱਚ ਅਧਿਕਾਰੀ ਵੀ ਸਨ। ਜੀਓਸੀ ਦਾਓ ਡਿਵੀਜ਼ਨ ਦੇ ਮੇਜਰ ਜਨਰਲ ਗਜੇਂਦਰ ਸਿੰਘ ਨੇ ਡਾ. ਭਾਮਰੇ ਨੂੰ ਪੂਰਬੀ ਅਰੁਣਾਚਲ ਪ੍ਰਦੇਸ਼ ਵਿੱਚ ਨਿਯੰਤਰਨ ਰੇਖਾ ’ਤੇ ਸਥਿਤ ਹੋਰ ਰੱਖਿਆ ਤਿਆਰੀਆਂ ਦਾ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪੂਰਬੀ ਅਸਾਮ ਵਿੱਚ ਵਿਦਰੋਹੀ  ਗਤੀਵਿਧੀਆਂ ਅਤੇ ਇਲਾਕੇ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਪ੍ਰਗਤੀ ਤੋਂ ਵੀ ਜਾਣੂ ਕਰਵਾਇਆ। ਡਾ. ਭਾਮਰੇ ਨੇ ਦਿਨਜਾਨ ਮਿਲਟਰੀ ਸਟੇਸ਼ਨ ਵਿੱਚ ਹੈਰੀਟੇਜ ਹਾਲ ਦਾ ਵੀ ਦੌਰਾ ਕੀਤਾ, ਜੋ  ਦਾਓ ਡਿਵੀਜ਼ਨ ਦਾ ਗੌਰਵਸ਼ਾਲੀ ਇਤਿਹਾਸ ਅਤੇ ਉੱਪਰਲੇ ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਦੀ ਅਮੀਰ ਵਿਰਾਸਤ ਅਤੇ ਸੰਸਕ੍ਰਿਤੀ ਦੀ ਜਾਣਕਾਰੀ ਦਿੰਦਾ ਹੈ। ਡਾ. ਭਾਮਰੇ ਦੀ ਦੋ ਦਿਨ ਦੀ ਯਾਤਰਾ ਪੂਰਬੀ ਅਸਾਮ ਦੇ ਚਾਬੂਆ ਹਵਾਈ ਫੋਰਸ ਸਟੇਸ਼ਨ ਦੀ ਫੇਰੀ ਦੇ ਨਾਲ ਖ਼ਤਮ ਹੋ ਗਈ, ਜਿੱਥੇ ਉਨ੍ਹਾਂ ਨੇ ਵਾਯੂ ਸੈਨਾ ਦੇ ਯੋਧਿਆਂ ਨਾਲ ਗੱਲਬਾਤ ਕੀਤੀ।

Share Button

Leave a Reply

Your email address will not be published. Required fields are marked *