ਰੱਖਿਆਂ ਮਾਹਿਰ ਅਨਿਲ ਕੌਲ ਵਲੋ ਟੀ.ਵੀ ਡਿਬੇਟ ਵਿੱਚ ਕਸ਼ਮੀਰ ਸਬੰਧੀ ਦਿੱਤੀ ਸਲਾਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ-ਭਾਈ ਚੱਕ/ਭਾਈ ਸੰਘਾਂ

ss1

ਰੱਖਿਆਂ ਮਾਹਿਰ ਅਨਿਲ ਕੌਲ ਵਲੋ ਟੀ.ਵੀ ਡਿਬੇਟ ਵਿੱਚ ਕਸ਼ਮੀਰ ਸਬੰਧੀ ਦਿੱਤੀ ਸਲਾਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ-ਭਾਈ ਚੱਕ/ਭਾਈ ਸੰਘਾਂ

fdk-4ਫਰੀਦਕੋਟ/ਦੁਬਈ,23 ਸਤੰਬਰ (ਜਗਦੀਸ਼ ਬਾਂਬਾ ) ਬੀਤੇ ਦਿਨੀ ਇਕ ਟੀ.ਵੀ ਡਿਬੇਟ ਵਿੱਚ ਭਾਗ ਲੈ ਰਹੇ ਭਾਰਤ ਦੇ ਆਖੇ ਜਾਂਦੇ ਰੱਖਿਆਂ ਮਾਹਿਰ ਅਨਿਲ ਕੌਲ ਵਲੋ ਜੋ ਇੰਕਸ਼ਾਫ਼ ਕੀਤਾਂ ਹੈ,ਉਹ ਸਿੱਖਾਂ ਅਤੇ ਮੁਸਿਲਮਾਨਾਂ ਦੀ ਗੁਲਾਮੀ ਦੀ ਮੂੰਹ ਬੋਲਦੀ ਤਸਵੀਰ ਹੈ ਅਤੇ ਇਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਵੀ ਹੈ,ਜਿਸ ਦੀ ਅਸੀ ਸਖਤ ਸ਼ਬਦਾ ਵਿੱਚ ਨਿੰਦਾਂ ਕਰਦੇ ਹਾਂ,ਇਹਨਾਂ ਸਬਦਾਂ ਦਾ ਪ੍ਰਗਟਾਵਾਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਦੁਬਈ ਯੂਨਿਟ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਚੱਕ ਅਤੇ ਪਾਰਟੀ ਦੇ ਆਬੂਧਾਵੀ ਦੇ ਇੰਚਾਰਜ ਭਾਈ ਹਰਦੀਪ ਸਿੰਘ ਸੰਘਾਂ ਨੇ ਇਕ ਸਾਂਝੇ ਪ੍ਰੈਸ ਨੋਟ ਰਾਹੀ ਕਹੇ। ਉਹਨਾਂ ਕਿਹਾਂ ਕੇ ਅਨਿਲ ਕੌਲ ਵਲੋ ਪੰਜਾਬ ਵਿੱਚ ਖਾੜਕੂਵਾਦ ਦੇ ਟਾਈਮ ਖਾੜਕੂ ਸਿੰਘਾ ਦੇ ਪ੍ਰਵਾਰਾਂ ਨੂੰ ਕੇ.ਪੀ.ਐਸ ਗਿੱਲ ਵਲੋ ਮਾਰਨ ਦੀ ਗਲ ਸਵੀਕਾਰ ਕਰਕੇ ਅਸਲੀਅਤ ਸਭ ਦੇ ਸਾਹਮਣੇ ਬਿਆਨ ਕਰ ਦਿੱਤੀ ਹੈ ਅਤੇ ਅਨਿਲ ਕੌਲ ਵਲੋ ਇਹੀ ਫਾਰਮੂਲਾਂ ਨੂੰ ਕਸ਼ਮੀਰ ਵਿੱਚ ਵੀ ਲਾਗੂ ਕਰਨ ਦੀ ਵਕਾਲਤ ਕਰਕੇ ਆਪਣੀ ਘਟੀਆਂ ਸੋਚ ਦਾ ਪ੍ਰਗਟਾਵਾਂ ਕੀਤਾਂ ਹੈ।ਕਿਉਕਿ ਦੇਸ਼ ਦੇ ਕਾਨੂੰਨ ਵਿੱਚ ਇਹ ਕਿਤੇ ਵੀ ਨਹੀ ਲਿਖਿਆਂ ਕੇ ਕਿਸੇ ਇਕ ਆਦਮੀ ਦੇ ਦੋਸ਼ਾਂ ਦੀ ਸਜਾਂ ਉਸ ਦੇ ਪ੍ਰਵਾਰ ਨੂੰ ਦਿਤੀ ਜਾਵੇ ਜੋ ਕਾਨੂੰਨ ਤੋਰ ਤੇ ਇਕ ਜੁਰਮ ਹੈ।ਜਿਸ ਦੀ ਦੋਵਾਂ ਆਗੂਆਂ ਨੇ ਨਿੰਦਾਂ ਕਰਦੇ ਹੋਏ ਅਨਿਲ ਕੌਲ ਦੀ ਇਸ ਵਕਾਲਤ ਦੇ ਖਿਲਾਫ ਸਖ਼ਤ ਸਬਦਾਂ ਦਾ ਇਸਤੇਮਾਲ ਕਰਦਿਆਂ ਕਿਹਾਂ ਕੇ ਦੂਜਿਆਂ ਨੂੰ ਦੇਸ਼ ਧਰੋਹੀ ਕਹਿਣ ਵਾਲੇ ਇਹ ਲੋਕ ਖੁਦ ਕਾਨੂੰਨ ਦੀ ਕਿੰਨ ਪਾਲਣਾ ਕਰਦੇ ਹਨ ਇਹ ਸਭ ਨੇ ਅੱਖੀ ਦੇਖ ਲਿਆਂ ਹੈ ਅਜਿਹੇ ਲੋਕ ਮਨੁੱਖਤਾ ਦੇ ਸਭ ਤੋ ਵੱਡੇ ਦੁਸਮਣ ਹਨ।

Share Button

Leave a Reply

Your email address will not be published. Required fields are marked *