ਰੰਗ ….

ss1

ਰੰਗ ….

ਉਹ
ਬਲੈਂਕ ਤੇ ਵਾਈਟ ,ਬੇਰੰਗ
ਕਾਗਜ ਵੀ
ਹੁਣ , ਰੰਗਦਾਰ ਲਗਦੇ ਨੇ
ਤੋਤਿਆਂ ਦੀ ਲਾਲ ਚੁੰਝ ਵਰਗੇ
ਤੇ ਕਦੀ ਜਾਪਦੇ ਨੇ
ਨਦੀਆਂ ਦੇ ਪਾਣੀ ਜਿਹੇ ਨੀਲੇ ।
ਕਦੇ ਕਦੇ ਲਗਦੇ ਨੇ ਹਰੇ ਭਰੇ
ਕੁਦਰਤ ਦੀ ਹਰਿਆਲੀ ਵਰਗੇ ।
ਹੁਣ ਤਾਂ ਬੇਰੰਗ ਨਜ਼ਰੀਏ ਵੀ
ਸੂਹੇ ਰੰਗਾਂ ਚ ਰੰਗੇ
ਰੰਗਦਾਰ ਲਗਦੇ ਨੇ ਰੰਗਮੰਚ ਦੇ ਕਿਰਦਾਰਾਂ ਜਿਹੇ
ਸਿਰਫ ਤੇਰੀ ਰੂਹ ਦੀ ਰੂਹਾਨੀਅਤ ਸਦਕਾ।

ਅਮਨਦੀਪ ਕੌਰ ਬੱਲੋ

Share Button

Leave a Reply

Your email address will not be published. Required fields are marked *