ਰੰਗਲਾ ਪੰਜਾਬ

ss1

ਰੰਗਲਾ ਪੰਜਾਬ

 

ਲਾਉਣ ਨਸ਼ਿਆਂ ਦੇ ਟੀਕੇ ਗੱਭਰੂ ਤੇ ਮੁਟਿਆਰਾਂ,

ਲੱਗੇ ਸਾਉਣ ਦੇ ਮਹੀਨੇ ਰੁੱਸ ਗਈਆਂ ਨੇ ਬਹਾਰਾਂ,

ਦੁੱਧ ਮੱਖਣਾਂ ਤੋਂ ਵੱਧ ਵਿਕੇ ਚਿੱਟਾ ਤੇ ਸਰਾਬ ਉਏ,

ਅੱਜ ਨਸ਼ਿਆਂ ਨੇ ਖਾ ਲਿਆ ਸਾਡਾ ਰੰਗਲਾਂ ਪੰਜਾਬ ਉਏ,

ਕਦੇ ਕਰਦੇ ਸੀ ਘੋਲ ਕਦੇ ਪਾਉਦੇਂ ਸੀ ਕਬੱਡੀਆਂ,

ਬੰਨ ਦਾਤੀ ਉੱਤੇ ਘੁੰਗਰੂ ਜੱਟ ਕਰਦੇ ਸੀ ਵਾਢੀਆਂ,

ਹੁਣ ਤੋੜਦੀ ਦੀ ਨੀ ਡੱਕਾ ਵਿਗੜੀ ਔਲਾਦ ਉਏ,

ਅੱਜ ਨਸ਼ਿਆਂ ਨੇ ਖਾ ਲਿਆ ਮੇਰਾ ਰੰਗਲਾ ਪੰਜਾਬ ਉਏ,

ਮੋੜ ਮੋੜ ਉੱਤੇ ਖੁੱਲ੍ਹ ਗਈਆਂ ਨਸ਼ੇ ਦੀਆਂ ਉਏ ਦੁਕਾਨਾਂ,

ਭੇਟ ਨਸ਼ਿਆਂ ਦੀ ਚੜ੍ਹ ਜਾਣ ਨਿੱਤ ਕੀਮਤੀ ਉਏ ਜਾਨਾਂ,

ਪਾਣੀ ਮਹਿੰਗਾ ਹੋਇਆ ਸਸਤੀ ਸਰਾਬ ਉਏ,

ਅੱਜ ਨਸ਼ਿਆਂ ਨੇ ਖਾ ਲਿਆ ਸਾਡਾ ਰੰਗਲਾਂ ਪੰਜਾਬ ਉਏ।

ਹੈ ਨੀ ਸੱਥਾਂ ਵਿੱਚ ਰੌਣਕਾਂ ਨਾ ਪਿੱਪਲਾਂ ਤੇ ਪੀਘਾਂ,

ਇਹੋ ਫਿਕਰਾਂ ਚ ਉੱਡ ਗਈਆਂ ਰਣ ਚੱਠੇ ਦੀਆਂ ਨੀਦਾਂ,

ਚੁੱਪ ਵੱਟੀ ਸਰਕਾਰਾਂ ਨੇ ਲੋਕੀ ਮੰਗਦੇ ਜਵਾਬ ਉਏ,

ਅੱਜ ਨਸ਼ਿਆਂ ਨੇ ਖਾ ਲਿਆ ਸਾਡਾ ਰੰਗਲਾਂ ਪੰਜਾਬ ਉਏ।

PicsArt_07-02-08.55.26-1ਰਣ ਸਿੰਘ ਚੱਠਾ
ਪਿੰਡ ਚੱਠਾ ਨੰਨਹੇੜਾ (ਸੰਗਰੂਰ)
ਮੋਬਾ: 98159-32006

Share Button

Leave a Reply

Your email address will not be published. Required fields are marked *