ਰੋਜ਼ਾਨਾ ਸਵੇਰੇ ਕਾਲੇ ਨਮਕ ਵਾਲਾ ਪਾਣੀ ਪੀਣ ਨਾਲ ਹੁੰਦੇ ਹਨ ਕਈ ਫਾਇਦੇ

ss1

ਰੋਜ਼ਾਨਾ ਸਵੇਰੇ ਕਾਲੇ ਨਮਕ ਵਾਲਾ ਪਾਣੀ ਪੀਣ ਨਾਲ ਹੁੰਦੇ ਹਨ ਕਈ ਫਾਇਦੇ

ਸਿਹਤਮੰਦ ਜ਼ਿੰਦਗੀ ਜਿਊਣੀ ਹੈ ਤਾਂ ਰੋਜ਼ ਸਵੇਰੇ ਕਾਲੇ ਨਮਕ ਵਾਲਾ ਪਾਣੀ ਪੀਣਾ ਸ਼ੁਰੂ ਕਰ ਦਿਓ। ਇਸ ਘੋਲ ਨੂੰ ਸੋਲ ਵਾਟਰ ਕਹਿੰਦੇ ਹਨ। ਇਸ ਦਾ ਫਾਇਦਾ ਇਹ ਹੈ ਕਿ ਇਸ ਨਾਲ ਤੁਹਾਡੀ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ, ਊਰਜਾ ‘ਚ ਸੁਧਾਰ, ਮੋਟਾਪਾ ਅਤੇ ਹੋਰ ਕਈ ਬੀਮਾਰੀਆਂ ਛੇਤੀ ਤੋਂ ਛੇਤੀ ਠੀਕ ਹੋ ਜਾਣਗੀਆਂ। ਇਕ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਰਸੋਈ ‘ਚ ਮੌਜੂਦ ਸਾਦੇ ਨਮਕ ਦੀ ਵਰਤੋਂ ਬਿਲਕੁਲ ਨਹੀਂ ਕਰਨੀ। ਇਸ ਦਾ ਕੋਈ ਫਾਇਦਾ ਨਹੀਂ ਮਿਲੇਗਾ। ਕਾਲੇ ਨਮਕ ਦੀ ਖਾਸੀਅਤ ਇਹ ਹੈ ਕਿ ਇਸ ‘ਚ ਕੁਲ 80 ਖਣਿਜ ਅਤੇ ਉਹ ਸਾਰੇ ਕੁਦਰਤੀ ਤੱਤ ਪਾਏ ਜਾਂਦੇ ਹਨ, ਜੋ ਜੀਵਨ ਲਈ ਲੋੜੀਂਦੇ ਹਨ।
ਕਾਲੇ ਨਮਕ ਵਾਲਾ ਪਾਣੀ ਬਣਾਉਣ ਦਾ ਤਰੀਕਾ
ਇਕ ਗਲਾਸ ਕੋਸੇ ਪਾਣੀ ‘ਚ ਇਕ ਤਿਹਾਈ ਛੋਟਾ ਚੱਮਚ ਕਾਲਾ ਨਮਕ ਮਿਲਾਓ ਅਤੇ ਇਸ ਨੂੰ ਪਲਾਸਟਿਕ ਦੇ ਢਕਨ ਨਾਲ ਢਕ ਦਿਓ। ਫਿਰ ਗਲਾਸ ਨੂੰ ਹਿਲਾ ਕੇ ਨਮਕ ਮਿਲਾਓ ਅਤੇ 24 ਘੰਟਿਆਂ ਲਈ ਰੱਖ ਦਿਓ। 24 ਘੰਟਿਆਂ ਪਿੱਛੋਂ ਤੁਸੀਂ ਦੇਖੋਗੇ ਕਿ ਕਾਲੇ ਨਮਕ ਦਾ ਟੁਕੜਾ ਪਾਣੀ ‘ਚ ਘੁਲ ਚੁੱਕਾ ਹੈ। ਇਸ ਤੋਂ ਬਾਅਦ ਇਸ ‘ਚ ਥੋੜ੍ਹਾ ਜਿਹਾ ਕਾਲਾ ਨਮਕ ਹੋਰ ਮਿਲਾਓ। ਜਦੋਂ ਲੱਗੇ ਕਿ ਹੁਣ ਪਾਣੀ ‘ਚ ਨਮਕ ਨਹੀਂ ਘੁਲ ਰਿਹਾ ਤਾਂ ਸਮਝੋ ਕਿ ਤੁਹਾਡਾ ਘੋਲ ਪੀਣ ਲਈ ਤਿਆਰ ਹੋ ਚੁੱਕਾ ਹੈ।
ਪਾਚਨ ਸ਼ਕਤੀ ਰੱਖੇ ਦਰੁਸਤ
ਨਮਕ ਵਾਲਾ ਪਾਣੀ ਮੂੰਹ ‘ਚ ਲਾਰ ਵਾਲੀ ਗ੍ਰੰਥੀ ਨੂੰ ਸਰਗਰਮ ਕਰਨ ‘ਚ ਸਹਾਇਕ ਹੈ। ਚੰਗੇ ਪਾਚਨ ਤੰਤਰ ਲਈ ਇਹ ਪਹਿਲਾ ਕਦਮ ਬਹੁਤ ਜ਼ਰੂਰੀ ਹੈ। ਪੇਟ ਦੇ ਅੰਦਰ ਕੁਦਰਤੀ ਨਮਕ, ਹਾਈਡ੍ਰੋਕਲੋਰਿਕ ਐਸਿਡ ਅਤੇ ਪ੍ਰੋਟੀਨ ਨੂੰ ਪਚਾਉਣ ਵਾਲੇ ਐਂਜਾਈਮ ਨੂੰ ਉਤੇਜਿਤ ਕਰਨ ‘ਚ ਇਹ ਮਦਦ ਕਰਦਾ ਹੈ। ਇਸ ਨਾਲ ਖਾਧਾ ਹੋਇਆ ਭੋਜਨ ਅਸਾਨੀ ਨਾਲ ਪਚ ਜਾਂਦਾ ਹੈ। ਇਸ ਤੋਂ ਇਲਾਵਾ ਇੰਟੇਸਟਾਈਨਲ ਟ੍ਰੈਕਟ ਅਤੇ ਲਿਵਰ ‘ਚ ਵੀ ਐਂਜਾਈਮ ਨੂੰ ਉਤੇਜਿਤ ਹੋਣ ‘ਚ ਮਦਦ ਮਿਲਦੀ ਹੈ, ਜਿਸ ਨਾਲ ਕਿ ਖਾਣਾ ਪਚਨ ‘ਚ ਅਸਾਨੀ ਹੁੰਦੀ ਹੈ।
ਨੀਂਦ ਲਿਆਵੇ ਮਜ਼ੇਦਾਰ
ਕਾਲੇ ਨਮਕ ‘ਚ ਮੌਜੂਦ ਖਣਿਜ ਸਾਡੇ ਨਾੜੀ ਤੰਤਰ ਨੂੰ ਸ਼ਾਂਤ ਕਰਦਾ ਹੈ। ਨਮਕ, ਕੋਰਟੀਸੋਲ ਅਤੇ ਐਡ੍ਰਨਲਾਈਨ ਵਰਗੇ ਦੋ ਖਤਰਨਾਕ ਸਟ੍ਰੈੱਸ ਹਾਰਮੋਨ ਨੂੰ ਘੱਟ ਕਰਦਾ ਹੈ। ਇਸ ਲਈ ਇਸ ਨਾਲ ਰਾਤ ਨੂੰ ਚੰਗੀ ਨੀਂਦ ਲਿਆਉਣ ‘ਚ ਮਦਦ ਮਿਲਦੀ ਹੈ।
ਸਰੀਰ ਨੂੰ ਕਰੇ ਡਿਟਾਕਸ
ਕਾਲੇ ਨਮਕ ‘ਚ ਕਾਫੀ ਸਾਰਾ ਖਣਿਜ ਹੋਣ ਕਾਰਨ ਇਹ ਐਂਟੀਬੈਕਟੀਰੀਅਲ ਦਾ ਕੰਮ ਵੀ ਕਰਦਾ ਹੈ। ਇਸ ਕਾਰਨ ਸਰੀਰ ‘ਚ ਮੌਜੂਦ ਖਤਰਨਾਕ ਬੈਕਟੀਰੀਆ ਦਾ ਨਾਸ਼ ਹੁੰਦਾ ਹੈ।
ਮਜ਼ਬੂਤ ਹੱਡੀਆਂ ਲਈ
ਕਈ ਲੋਕਾਂ ਨੂੰ ਇਹ ਨਹੀਂ ਪਤਾ ਕਿ ਸਾਡਾ ਸਰੀਰ ਸਾਡੀਆਂ ਹੱਡੀਆਂ ਤੋਂ ਕੈਲਸ਼ੀਅਮ ਅਤੇ ਹੋਰ ਕਈ ਖਣਿਜ ਖਿੱਚਦਾ ਹੈ। ਇਸ ਨਾਲ ਸਾਡੀਆਂ ਹੱਡੀਆਂ ‘ਚ ਕਮਜ਼ੋਰੀ ਆ ਜਾਂਦੀ ਹੈ। ਇਸ ਲਈ ਕਾਲੇ ਨਮਕ ਵਾਲਾ ਪਾਣੀ ਉਸ ਮਿਨਰਲ ਦੀ ਕਮੀ ਨੂੰ ਪੂਰਾ ਕਰਦਾ ਹੈ ਅਤੇ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਹੈ।
ਚਮੜੀ ਦੀਆਂ ਸਮੱਸਿਆਵਾਂ ‘ਚ ਫਾਇਦੇਮੰਦ
ਇਸ ਨਮਕ ‘ਚ ਮੌਜੂਦ ਕ੍ਰੋਮੀਅਮ ਐਕਨੇ ਨਾਲ ਲੜਦਾ ਹੈ ਅਤੇ ਸਲਫਰ ਨਾਲ ਚਮੜੀ ਸਾਫ ਅਤੇ ਕੋਮਲ ਬਣਦੀ ਹੈ। ਹੋਰ ਤਾਂ ਹੋਰ ਕਾਲੇ ਨਮਕ ਵਾਲਾ ਪਾਣੀ ਪੀਣ ਨਾਲ ਐਗਜ਼ਿਮਾ ਅਤੇ ਰੈਸ਼ਿਜ਼ ਦੀ ਸਮੱਸਿਆ ਦੂਰ ਹੁੰਦੀ ਹੈ।
ਘਟਾਏ ਮੋਟਾਪਾ
ਇਹ ਪਾਚਨ ਨੂੰ ਦਰੁਸਤ ਰੱਖ ਕੇ ਸਰੀਰ ਦੀਆਂ ਕੋਸ਼ਿਕਾਵਾਂ ਤੱਕ ਪੋਸ਼ਣ ਪਹੁੰਚਾਉਂਦਾ ਹੈ, ਜਿਸ ਨਾਲ ਕਿ ਮੋਟਾਪਾ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ।

Share Button

Leave a Reply

Your email address will not be published. Required fields are marked *