ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਰੋਜ਼ਾਨਾ ਵਧਦੀਆਂ ਤੇਲ ਦੀਆਂ ਕੀਮਤਾਂ ਨੇ ਲੋਕਾਂ ਦਾ ਕਚੂਮਰ ਕੱਢਿਆ- ਮੋਹੀ , ਬਾਂਸਲ

ਰੋਜ਼ਾਨਾ ਵਧਦੀਆਂ ਤੇਲ ਦੀਆਂ ਕੀਮਤਾਂ ਨੇ ਲੋਕਾਂ ਦਾ ਕਚੂਮਰ ਕੱਢਿਆ- ਮੋਹੀ , ਬਾਂਸਲ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਲਦੀ ਹੀ 100 ਰੁਪਏ ਪ੍ਰਤੀ ਲੀਟਰ ਦਾ ਆਂਕੜਾ ਪਾਰ ਕਰਨ ਦਾ ਖਦਸ਼ਾ

Exif_JPEG_420
Exif_JPEG_420

ਮੁੱਲਾਂਪੁਰ ਦਾਖਾ, 1 ਜੂਨ,(ਮਲਕੀਤ ਸਿੰਘ) ਯੂ.ਪੀ.ਏ ਦੀ ਸਰਕਾਰ ਸਮੇਂ ਕੱਚੇ ਤੇਲ ਦੀਆਂ ਕੀਮਤਾਂ ਅਸਮਾਨ ਛੂਹੰਦਿਆਂ ਸਮੇਂ ਵੀ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਅੱਜ ਦੀਆਂ ਕੀਮਤਾਂ ਅੱਧੀਆਂ ਤੋਂ ਵੀ ਘੱਟ ਸਨ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੂਬਾ ਕਾਂਗਰਸ ਦੇ ਕਾਰਜਕਾਰਨੀ ਮੈਂਬਰ ਆਨੰਦਸਰੂਪ ਸਿੰਘ ਮੋਹੀ ਅਤੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਤੇਲੂ ਰਾਮ ਬਾਂਸਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ।
ਮੋਹੀ ਅਤੇ ਬਾਂਸਲ ਨੇ ਕਿਹਾ ਕਿ ਯੂ.ਪੀ.ਏ ਸਰਕਾਰ ਸਮੇਂ ਕੱਚੇ ਤੇਲ ਦਾ ਰੇਟ ਤਕਰੀਬਨ 116 ਡਾਲਰ ਪ੍ਰਤੀ ਬੈਰਲ ਹੋਣ ਸਮੇਂ ਵੀ ਡੀਜ਼ਲ 58 ਰੁਪਏ ਅਤੇ ਪਟਰੋਲ 75 ਰੁਪਏ ਪ੍ਰਤੀ ਲੀਟਰ ਸਾਡੇ ਦੇਸ਼ ਵਿੱਚ ਸਰਕਾਰ ਦੀਆਂ ਹਦਾਇਤਾਂ ਤੇ ਆਮ ਲੋਕਾਂ ਵਿੱਚ ਵਿਕ ਰਿਹਾ ਸੀ, ਜਦਕਿ ਹੁਣ ਕੱਚੇ ਤੇਲ ਦੇ ਅੰਤਰਰਾਸ਼ਟਰੀ ਰੇਟ 50 ਡਾਲਰ ਪ੍ਰਤੀ ਬੈਰਲ ਤੋਂ ਵੀ ਘੱਟ ਹੋਣ ਤੇ ਡੀਜ਼ਲ 54.35 ਅਤੇ ਪਟਰੋਲ 70.79 ਪੈਸੇ ਦੇ ਰੇਟ ਤੇ ਮਿਲ ਰਿਹਾ ਹੈ । ਉਹਨਾਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਯੂ.ਪੀ.ਏ ਸਰਕਾਰ ਮੌਕੇ 50 ਪੈਸੇ ਰੇਟ ਵੱਧਣ ਤੇ ਸੜਕਾਂ ਤੇ ਧਰਨੇ, ਮੁਜਾਹਰੇ ਅਤੇ ਵਿਰੋਧ ਪ੍ਰਦਰਸ਼ਨ ਕਰਦੇ ਸਨ ਪਰ ਅੱਜ ਦੇ ਅਕਾਲੀ ਅਤੇ ਭਾਜਪਾ ਸਰਕਾਰ ਦੇ ਨੁਮਾਇੰਦੇ ਡੀਜ਼ਲ ਦਾ ਰੇਟ 2.26 ਅਤੇ ਪਟਰੋਲ ਦਾ ਰੇਟ 2.58 ਪੈਸੇ ਵੱਧਣ ਤੇ ਵੀ ਚੁੱਪੀ ਧਾਰੀ ਬੈਠੇ ਹਨ । ਇਥੇ ਹੀ ਬਸ ਨਹੀਂ ਕਿ ਗੈਂਸ ਦੀਆਂ ਕੀਮਤਾਂ ਵਿੱਚ 21 ਰੁਪਏ ਪ੍ਰਤੀ ਸਲੰਡਰ ਦਾ ਹੋਰ ਵਾਧਾ ਕਰਕੇ ਜਨਤਾ ਦੇ ਚੁੱਲੇ ਠੰਡੇ ਕਰ ਦਿੱਤੇ ਹਨ। ਆਗੂਆਂ ਕਿਹਾ ਨੇ ਡੀਜ਼ਲ, ਪਟਰੋਲ, ਹੋਰ ਢੋਆ ਢੁਆਈ ਅਤੇ ਮਹਿੰਗਾਈ ਵਿੱਚ ਭਾਰੀ ਵਾਧਾ ਹੋਣ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਐਨ.ਡੀ.ਏ ਸਰਕਾਰ ਨੇ ਡੀਜ਼ਲ, ਪਟਰੋਲ ਅਤੇ ਰਸੋਈ ਗੈਂਸ ਦੀਆਂ ਕੀਮਤਾਂ ਤੇ ਕੰਟਰੋਲ ਨਾ ਕੀਤਾ ਤਾਂ ਅਉਣ ਵਾਲੇ ਸਮੇਂ ਵਿੱਚ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਮੰਡੀ ਵਿੱਚ ਪਿਛਲੇ ਰੇਟ 116 ਡਾਲਰ ਪ੍ਰਤੀ ਬੈਰਲ ਤੋਂ ਉਪਰ ਚਲੀਆਂ ਗਈਆਂ ਤਾਂ ਡੀਜ਼ਲ ਅਤੇ ਪਟਰੋਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਦਾ ਆਂਕੜਾ ਪਾਰ ਕਰਨ ਦੀ ਸੰਭਵਨਾ ਹੈ। ਮੋਹੀ ਅਤੇ ਬਾਂਸਲ ਨੇ ਅੱਜ ਦੀ ਕਿਰਸਾਨੀ ਤੇ ਫਿਕਰਮੰਦ ਹੁੰਦਿਆਂ ਕਿਹਾ ਕਿ ਕਿਸਾਨ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਾਹ ਪੈ ਚੁੱਕੇ ਹਨ, ਕਿਉਕਿ ਅੱਜ ਦੀ ਮਹਿੰਗਾਈ ਨੇ ਉਹਨਾਂ ਦਾ ਪਹਿਲਾਂ ਹੀ ਲੱਕ ਤੋੜ ਰੱਖਿਆ ਹੈ ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: