Sat. May 25th, 2019

ਰੋਸ਼ਨ ਪ੍ਰਿੰਸ ਦੀ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਦੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ

ਰੋਸ਼ਨ ਪ੍ਰਿੰਸ ਦੀ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਦੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ
14 ਜੂਨ ਨੂੰ ਰਿਲੀਜ਼ ਹੋਵੇਗੀ ਦਲਮੋਰਾ ਫਿਲ਼ਮਜ਼ ਬੈਨਰ ਦੀ ਇਹ ਫ਼ਿਲਮ

ਪਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਨਾਇਕ ਰੋਸ਼ਨ ਪ੍ਰਿੰਸ ਦੀ ਆਉਣ ਵਾਲੀ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਦਾ ਟ੍ਰੇਲਰ ਬੀਤੇ ਕੱਲ ਹੀ ਰਿਲੀਜ਼ ਹੋਇਆ ਹੈ।ਦਲਮੋਰਾ ਫਿਲ਼ਮਜ਼ ਪ੍ਰਾਂ ਲਿ ਦੇ ਬੈਨਰ ਹੇਠ ਬਣੀ ਨਿਰਮਾਤਾ ਦਲਜੀਤ ਸਿੰਘ ਥਿੰਦ ਤੇ ਮੌਂਟੀ ਸਿੱਕਾ ਦੀ ਇਹ ਫ਼ਿਲਮ 14 ਜੂਨ 2019 ਨੂੰ ਸਿਨੇਮਾਘਰਾਂ ‘ਚ ਪਰਦਾਪੇਸ਼ ਹਵੇਗੀ। 1 ਮਈ ਨੂੰ ਰਿਲੀਜ਼ ਹੋਏ ਰੁਮਾਂਟਿਕ ਤੇ ਕਾਮੇਡੀ ਭਰਪੂਰ ਪਰਿਵਾਰਕ ਡਰਾਮਾ ਇਸ ਫ਼ਿਲਮ ਦੇ ਟ੍ਰੇਲਰ ਨੂੰ ਸਰੋਤੇ ਵਰਗ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਅਤੇ ਯੂਟਿਊਬ ਤੇ ਦੋ ਦਿਨ ਵਿਚ 6 ਲੱਖ ਤੋਂ ਵੀ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨਿਰਦੇਸ਼ਕ ਮਨਦੀਪ ਸਿੰਘ ਚਾਹਲ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ‘ਚ ਰੌਸ਼ਨ ਪ੍ਰਿੰਸ਼ ਦੇ ਨਾਲ ਅਦਾਕਾਰਾ ਸ਼ਰਨ ਕੌਰ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਹੌਬੀ ਧਾਲੀਵਾਲ, ਮੁੱਕਲ ਦੇਵ, ਰੁਪਿੰਦਰ ਰੂਪੀ, ਨਵਦੀਪ ਬੰਗਾ,ਜਤਿੰਦਰ ਕੌਰ , ਰੌਜ਼ੀ ਕੌਰ, ਸੁਮੀਤ ਗੁਲਾਟੀ, ਪੂਨਮ ਸੂਦ,ਗੁਰਮੀਤ ਸਾਜਨ, ਇੰਦਰ ਬਾਜਵਾ ਅਤੇ ਅਮਰਜੀਤ ਸਰਾਂ ਆਦਿ ਸਿਤਾਰੇ ਨਜ਼ਰ ਆਉਣਗੇ।

ਪੁਰਾਤਨ ਸਮਿਆਂ ਦੇ ਵਿਸ਼ੇ ਅਧਾਰਤ ਇਸ ਫ਼ਿਲਮ ਦੀ ਕਹਾਣੀ ਅੰਜਲੀ ਖੁਰਾਨਾ ਨੇ ਲਿਖੀ ਹੈ ਜੋ ਦਰਸ਼ਕਾਂ ਨੂੰ ਮਨੋਰੰਜਨ ਦੇ ਨਾਲ ਨਾਲ ਵਿਰਾਸਤ ਨਾਲ ਜੋੜਨ ਦਾ ਵੀ ਯਤਨ ਕਰੇਗੀ। ਫ਼ਿਲਮ ਦੇ ਡਾਇਲਾਗ ਰਵਿੰਦਰ ਮੰਡ, ਪ੍ਰਵੀਨ ਕੁਮਾਰ, ਜਗਦੀਪ ਜੈਦੀ ਤੇ ਅੰਜਲੀ ਖੁਰਾਨਾ ਨੇ ਲਿਖੇ ਹਨ। ਫ਼ਿਲਮ ਦਾ ਸੰਗੀਤ ਜੈ ਦੇਵ ਕੁਮਾਰ ਤੇ ਗੁਰਮੀਤ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ। ਦਵਿੰਦਰ ਖੰਨੇ ਵਾਲਾ, ਜੱਗੀ ਸਿੰਘ ਰੌਸ਼ਨ ਪ੍ਰਿੰਸ਼ ਤੇ ਅੰਜਲੀ ਖੁਰਾਨਾ ਦੇ ਲਿਖੇ ਗੀਤਾਂ ਨੂੰ ਰੌਸ਼ਨ ਪ੍ਰਿੰਸ਼, ਮੰਨਤ ਨੂਰ, ਸ਼ੌਕਤ ਅਲੀ ਮਾਰੀਓ ਤੇ ਸਰਦਾਰ ਅਲੀ ਨੇ ਗਾਇਆ ਹੈ।

ਗੁਰਨੈਬ ਸਿੰਘ ਗੀਗਾ ਮਾਜਰਾ

Leave a Reply

Your email address will not be published. Required fields are marked *

%d bloggers like this: