ਰੋਮ ਵਿੱਚ ਮੰਗਲ ਹਠੂਰ ਦੀ ਮਹਿਫਲ 16 ਦਸੰਬਰ ਨੂੰ

ss1

ਰੋਮ ਵਿੱਚ ਮੰਗਲ ਹਠੂਰ ਦੀ ਮਹਿਫਲ 16 ਦਸੰਬਰ ਨੂੰ

ਮਿਲਾਨ 14 ਦਸੰਬਰ 2017 (ਬਲਵਿੰਦਰ ਸਿੰਘ ਢਿੱਲੋ): ਸ਼ਹੀਦ ਭਗਤ ਸਿੰਘ ਸਭਾ ਰੋਮ ਅਤੇ ਨੋਜਵਾਨ ਸਭਾ ਲੀਦੋ ਦੀ ਪੀਨੀ ਦੇ ਸਹਿਯੋਗ ਨਾਲ ਇਟਲੀ ਦੀ ਰਾਜਧਾਨੀ ਰੋਮ ਵਿੱਚ ਮੰਗਲ ਹਠੂਰ ਦੀ ਮਹਿਫਲ 16 ਦਸੰਬਰ ਦਿਨ ਸ਼ਨੀਵਾਰ ਨੂੰ ਸਜਾਈ ਜਾ ਰਹੀ ਹੈ। ਸ਼ਹੀਦ ਭਗਤ ਸਿੰਘ ਸਭਾ ਰੋਮ ਦੇ ਬੋਬੀ ਅਟਵਾਲ, ਪਰਮਿੰਦਰ ਸੂਜਾਪੁਰ ਅਤੇ ਪਾਲਾ ਜੋਹਲ ਨੇ ਦੱਸਿਆ ਕਿ ਇਸ ਮਹਿਫਲ ਦੀ ਸ਼ੁਰੂਆਤ ਸ਼ਨੀਵਾਰ ਸ਼ਾਮ 7 ਵਜੇ ਹੋਵੇਗੀ ਅਤੇ ਦੇਰ ਰਾਤ 10 ਵਜੇ ਤੱਕ ਚੱਲੇਗੀ। ਉਨ੍ਹਾਂ ਇਟਲੀ ਵੱਸਦੇ ਸ਼ਾਅਰਾ, ਕਵੀਆ ਨੂੰ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ ਹੈ। ਅਤੇ ਦੱਸਿਆ ਕਿ ਇਸ ਮਹਿਫਲ ਲਈ ਮਹਾਰਾਜਾ ਟਰੈਵਲ, ਕੰਧਾਰੀ ਗਰੁਪ, ਰਾਜਵਿੰਦਰ ਸਿੰਘ ਰਾਜਾ, ਸ਼ਹੀਦ ਊਧਮ ਸਿੰਘ ਸਪੋਰਟ ਕਲੱਬ ਰੋਮ, ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਨਕਾ ਕਲੱਬ ਰੋਮ, ਸਾਬੀ ਕਾਲਰੂ, ਜੋਗਾ ਸਿੰਘ, ਮਿੰਦਾ, ਇੰਡੀਅਨ ਕਮਿਊਨਟੀ ਲਾਸੀਉ ਵਲੋ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਵਧੇਰੇ ਜਾਣਕਾਰੀ ਲਈ 3475716655-3207577508-3491516113 ਇਨ੍ਹਾਂ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।

Share Button

Leave a Reply

Your email address will not be published. Required fields are marked *