Thu. Nov 14th, 2019

ਰੋਮ ਅੰਬੈਸੀ ਦੇ ਰਾਜਦੂਤ ਸ਼੍ਰੀਮਤੀ ਰੀਨਤ ਸੰਧੂ ਦੇ ਗ੍ਰਹਿ ਵਿਖੇ 550 ਸਾਲਾਂ ਪ੍ਰਕਾਸ਼ ਪੁਰਬ ਸਬੰਧੀ ਕੀਰਤਨ ਸਮਾਗਮ 27 ਅਕਤੂਬਰ ਨੂੰ

ਰੋਮ ਅੰਬੈਸੀ ਦੇ ਰਾਜਦੂਤ ਸ਼੍ਰੀਮਤੀ ਰੀਨਤ ਸੰਧੂ ਦੇ ਗ੍ਰਹਿ ਵਿਖੇ 550 ਸਾਲਾਂ ਪ੍ਰਕਾਸ਼ ਪੁਰਬ ਸਬੰਧੀ ਕੀਰਤਨ ਸਮਾਗਮ 27 ਅਕਤੂਬਰ ਨੂੰ

ਰੋਮ, 13 ਅਕਤੂਬਰ (ਪੱਤਰ ਪ੍ਰੇਰਕ):  ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਮਨਾਏ ਜਾਣ ਲਈ ਜਿੱਥੇ ਸਮੁੱਚੇ ਵਿਸ਼ਵ ਭਰ ਅੰਦਰ ਪਾਏਦਾਰ ਉਪਰਾਲੇ ਹੋ ਰਹੇ ਹਨ,ਉੱਥੇ ਇਸ ਲੜੀ ਤਹਿਤ ਇਟਲੀ ਦੀ ਰਾਜਧਾਨੀ ਰੋਮ ਵਿਖੇ ਸਥਿੱਤ ਇੰਡੀਅਨ ਅੰਬੈਸੀ ਦੁਆਰਾ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ ਦੇ ਸਹਿਯੋਗ ਨਾਲ਼ ਅੰਬੈਸੀ ਰਾਜਦੂਤ ਸ਼੍ਰੀਮਤੀ ਰੀਨਤ ਸੰਧੂ ਦੇ ਗ੍ਰਹਿ ਵਿਖੇ ਵਿਸ਼ੇਸ਼ ਕੀਰਤਨ ਸਮਾਗਮ ਮਿਤੀ 27 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ।

ਸ਼੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਇਸ ਕੀਰਤਨ ਸਮਾਗਮ ਦਾ ਆਰੰਭ ਹੋਵੇਗਾ ਇਸ ਦੌਰਾਨ ਭਾਈ ਸੁਖਜਿੰਦਰ ਸਿੰਘ ਜੀ (ਹਜੂਰੀ ਰਾਗੀ) ਦੇ ਜਥੇ ਦੁਆਰਾ ਗੁਰਬਾਣੀ ਸ਼ਬਦਾਂ ਦਾ ਰਸ-ਭਿੰਨੜਾ ਕੀਰਤਨ ਕੀਤਾ ਜਾਵੇਗਾ।ਅਤੇ ਸੰਗਤ ਨੂੰ ਸਿੱਖ ਇਤਿਹਾਸ ਨਾਲ਼ ਜੋੜਿਆ ਜਾਵੇਗਾ।ਇਸ ਕੀਰਤਨ ਸਮਾਗਮ ਵਿੱਚ ਸਿ਼ਰਕਤ ਕਰਨ ਲਈ ਰੋਮ ਅੰਬੈਂਸੀ ਦੀ ਮੇਲ embassyofindiaevents@gmail.com ਤੇ ਆਪਣਾ ਨਾਂ ਤੇ ਪਹਿਚਾਣ ਪੱਤਰ ਸਮੇਤ ਵੇਰਵਾ ਭੇਜਿਆ ਜਾਵੇ ਅਤੇ ਸਮਾਗਮ ਵਿੱਚ ਸਿ਼ਰਕਤ ਕਰਨ ਸਮੇਂ ਆਪਣਾ ਆਈ ਡੀ ਪਰੂਫ ਵੀ ਨਾਲ਼ ਲਿਆਂਦਾ ਜਾਵੇ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: