Tue. Aug 20th, 2019

ਰੋਨਾਲਡੋ ਨਹੀਂ ਕਰਨਗੇ ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ

ਰੋਨਾਲਡੋ ਨਹੀਂ ਕਰਨਗੇ ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ

ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਹੁਣ ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਨਹੀਂ ਕਰਨਗੇ| ਇਸਦੀ ਪੁਸ਼ਟੀ ਅਮਰੀਕਾ ਦੇ ਸਰਕਾਰੀ ਵਕੀਲਾਂ ਨੇ ਕੀਤੀ ਹੈ| ਜੁਵੈਂਟ ਫੁੱਟਬਾਲਰ ਤੇ ਕੈਥਰੀਨ ਮੇਯੋਰਗਾ ਨਾਂ ਦੀ ਮਹਿਲਾ ਨੇ ਸਾਲ 2009 ਵਿੱਚ ਲਾਸ ਵੇਗਾਸ ਦੇ ਇਕ ਹੋਟਲ ਵਿੱਚ ਜਬਰ ਜਨਾਹ ਦਾ ਦੋਸ਼ ਲਗਾਇਆ ਸੀ| ਹਾਲਾਂਕਿ ਲਾਸ ਵੇਗਾਸ ਦੇ ਸਰਕਾਰੀ ਵਕੀਲਾਂ ਨੇ ਦਾਅਵਾ ਕੀਤਾ ਹੈ ਕਿ ਦੋਸ਼ ਲਗਾਉਣ ਵਾਲੀ ਮਹਿਲਾ ਇਸਦਾ ਇਕ ਵੀ ਸਬੂਤ ਪੇਸ਼ ਨਹੀਂ ਕਰ ਸਕੀ ਹੈ|
ਪਹਿਲਾ ਦਾਅਵਾ ਕੀਤਾ ਗਿਆ ਸੀ ਕਿ ਸਾਲ 2010 ਵਿਚ ਮੋਯੋਰਗਾ ਨੇ ਰੋਨਲਾਡੋ ਦੇ ਨਾਲ ਅਦਾਲਤ ਦੇ ਬਾਹਰ ਮਾਮਲੇ ਨੂੰ ਸੁਲਝਾ ਲਿਆ ਸੀ ਪਰ ਪੀੜਤ ਨੇ ਫਿਰ ਦੁਨੀਆ ਭਰ ਵਿਚ ਚਲਾਏ ਗਏ ਮਹਿਲਾਵਾਂ ਦੇ ‘ਹੈਸ਼ਟੈਗ ਮੀ ਟੂ ਮੂਵਮੈਂਟ’ ਤੋਂ ਪ੍ਰੇਰਣਾ ਲੈਂਦਿਆਂ ਰੋਨਾਲਡੋ ਦੀ ਅਸਲੀਅਤ ਨੂੰ ਜਨਤਕ ਕਰਨ ਦਾ ਫੈਸਲਾ ਕੀਤਾ| ਹਾਲਾਂਕਿ ਅਦਾਲਤ ਦੇ ਬਾਹਰ ਹੋਏ ਇਸ ਸਮਝੌਤੇ ਦੇ ਤਹਿਤ ਮੇਯੋਰਗਾ ਨੂੰ ਆਪਣੀ ਪਹਿਚਾਣ ਲੁਕਾ ਕੇ ਰੱਖਣੀ ਸੀ ਅਤੇ ਇਸ ਦੇ ਲਈ ਉਸ ਨੂੰ 375,000 ਅਮਰੀਕੀ ਡਾਲਰ ਦਾ ਭੁਗਤਾਨ ਵੀ ਕੀਤਾ ਗਿਆ ਸੀ| ਲਾਸ ਵੇਗਾਸ ਪੁਲੀਸ ਨੇ ਅਗਸਤ 2018 ਵਿਚ ਮੇਯੋਰਗਾ ਦੀ ਅਪੀਲ ਤੇ ਹੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ ਪਰ ਮਿਲੀ ਜਾਣਕਾਰੀ ਮੁਤਾਬਕ ਜਾਂਚ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ|

Leave a Reply

Your email address will not be published. Required fields are marked *

%d bloggers like this: