Sat. Jul 20th, 2019

ਰੋਟੀ ( ਮਿੰਨੀ ਕਹਾਣੀ )

ਰੋਟੀ ( ਮਿੰਨੀ ਕਹਾਣੀ )

ਸ਼ਮਸ਼ੇਰ ਅਾਪਣੇ ਪੁੱਤਰ ਨੂੰ ਵਧੀਅਾ ਪੜ੍ਹਾੳੁਣ ਦੇ ਇਰਾਦੇ ਨਾਲ਼ ਪਿੰਡ ਛੱਡ ਕੇ ਸ਼ਹਿਰ  ਵਿੱਚ ਰਹਿਣ ਲੱਗ ਪਿਆ ਸੀ । ਸ਼ਮਸ਼ੇਰ ਦੇ ਬੇਬੇ ਬਾਪੂ ਪਿੰਡ  ਵਿੱਚ ਹੀ ਇਕੱਲਤਾ ਦਾ ਸੰਤਾਪ ਹੰਢਾ ਰਹੇ ਸਨ । ਸਮੇਂ ਨੇ ਏਹੋ ਜਿਹਾ ਗੇੜ ਖਾਧਾ ਕਿ ਨਾ ਤਾਂ ਸ਼ਮਸ਼ੇਰ ਦੇ ਮਾਪੇ ਸ਼ਹਿਰ ਦੀ ਤੰਗ ਜਿੰਦਗੀ ‘ਚ ਰਹਿ ਸਕਦੇ ਸਨ ਅਤੇ ਨਾ ਹੀ ਸ਼ਮਸ਼ੇਰ ਦਾ ਪਿੰਡ ਵਾਪਸ ਮੁੜਨਾ ਸੰਭਵ ਸੀ ।
ਸ਼ਮਸ਼ੇਰ ਦਾ ਹੁਣ ਸ਼ਹਿਰ ‘ਚ ਰਹਿਣ ਦਾ ਹੁਣ ਕੋਈ ਖਾਸ ਮਕਸਦ ਨਹੀਂ ਸੀ ਰਿਹਾ ਕਿਉਂਕਿ ੳੁਸ ਦਾ ਇਕਲੌਤਾ ਪੁੱਤਰ ਰਾਜਵੀਰ ਉਚੇਰੀ ਪੜ੍ਹਾਈ ਕਰਨ ਵਿਦੇਸ਼ ਚਲਾ ਗਿਆ ਸੀ ।
ਇਕ ਸ਼ਾਮ ਸ਼ਮਸ਼ੇਰ ਅਾਪਣੇ ਬਾਪੂ ਨੂੰ ਫੋਨ ‘ਤੇ ਕਹਿਣ ਲੱਗਾ,
”  ਬਾਪੂ ਜੀ ਪੈਰੀ ਪੈਨਾ, ਹੋਰ ਸੁਣਾਓ ਕਿਵੇਂ ਅਾ ਸਿਹਤ ਹੁਣ , ਦਵਾਈ ਬੂਟੀ ਚੰਗੀ ਤਰ੍ਹਾਂ ਲੈ ਲੈਨੇ ਓ ? ਨਾਲ਼ੇ ਹੁਣ ਤੁਸੀਂ ਰੋਟੀ ਪਾਣੀ ਦਾ ਖਾਸ ਧਿਆਨ  ਰੱਖਿਓ , ਚੰਗਾ !! “
                   ”  ਸ਼ਮਸ਼ੇਰ ਪੁੱਤ ,  ਤੂੰ ਵੀ ਅਾਪਣਾ ਖਿਅਾਲ ਰੱਖੀ , ਨਾਲੇ ਰਾਜਵੀਰ ਨੂੰ ਵੀ ਕਹਿ ਦੇਈ ਕਿ ਬੇਗਾਨੇ ਮੁਲਕ ‘ਚ ਰੋਟੀ ਟੈਮ ਨਾਲ਼ ਈ ਖਾ ਲਿਆ ਕਰੇ ,  ਮੇਰੇ ਤਾਂ ਏਹ ਰੋਟੀ ਹੁਣ ਮਸਾਂ ਈ ਗਲੋਂ ਲੰਘਦੀ ਅੈ, ਜਿਹਨੇ ਅਾਪਣਾ ਘੁੱਗ ਵਸਦਾ ਪਰਿਵਾਰ ਖੇਰੂੰ – ਖੇਰੂੰ  ਕਰ ਕੇ ਰੱਖਤਾ  ”

ਬਾਪੂ ਨੇ ਭਰੇ ਮਨ ਨਾਲ਼ ਕਿਹਾ |

ਮਾਸਟਰ ਸੁਖਵਿੰਦਰ ਦਾਨਗੜ੍ਹ 
94171 80205

Leave a Reply

Your email address will not be published. Required fields are marked *

%d bloggers like this: