Mon. Jun 17th, 2019

ਰੈਵੀਨਿਊ ਯੂਨੀਅਨ ਜਲ ਸਰੋਤ ਵਿਭਾਗ ਪੰਜਾਬ ਦੇ ਗੁਰਸ਼ਰਨਜੀਤ ਸਿੰਘ ਹੁੰਦਲ ਦੂਜੀ ਵਾਰੀ ਸਰਬਸੰਮਤੀ ਨਾਲ਼ ਪ੍ਰਧਾਨ ਚੁਣੇ

ਰੈਵੀਨਿਊ ਯੂਨੀਅਨ ਜਲ ਸਰੋਤ ਵਿਭਾਗ ਪੰਜਾਬ ਦੇ ਗੁਰਸ਼ਰਨਜੀਤ ਸਿੰਘ ਹੁੰਦਲ ਦੂਜੀ ਵਾਰੀ ਸਰਬਸੰਮਤੀ ਨਾਲ਼ ਪ੍ਰਧਾਨ ਚੁਣੇ

ਅਮਰਗੜ੍ਹ 13 ਦਸੰਬਰ (ਗੁਰਬਾਜ਼ ਸਿੰਘ ਬੈਨੀਪਾਲ) ਰੈਵੀਨਿਊ ਯੂਨੀਅਨ ਜਲ ਸਰੋਤ ਵਿਭਾਗ ਪੰਜਾਬ ਦੀ ਪਟਿਆਲਾ ਵਿਖੇ ਪੰਜਾਬ ਪੱਧਰੀ ਅਹਿਮ ਮੀਟਿੰਗ ਕੀਤੀ ਗਈ।ਜਿਸ ਵਿੱਚ ਪੰਜਾਬ ਬਾਡੀ ਅਤੇ ਸਰਕਲਾਂ/ਡਿਵੀਜ਼ਨਾਂ ਦੇ ਅਹੁਦੇਦਾਰਾਂ ਨੇ ਭਾਗ ਲਿਆ।ਮੀਟਿੰਗ ਵਿੱਚ ਯੂਨੀਅਨ ਵੱਲੋਂ ਪਿਛਲੇ ਤਿੰਨ ਸਾਲਾਂ ਵਿੱਚ ਕੀਤੇ ਕੰਮਾਂ ‘ਤੇ ਵਿਸਥਾਰਪੂਰਵਕ ਵਿਚਾਰਚਰਚਾ ਕੀਤੀ ਗਈ, ਨਹਿਰੀ ਪਟਵਾਰੀਆਂ ਦੀ ਭਰਤੀ, ਸੀਨੀਅਰਤਾ ਸੂਚੀ ਅਨੁਸਾਰ ਹੋਈਆਂ ਰੈਵੀਨਿਊ ਮੁਲਾਜ਼ਮਾਂ ਦੀਆਂ ਪਦ ਉੱਨਤੀਆਂ ਵਿੱਚ ਪਾਰਦਰਸ਼ੀ ਅਤੇ ਮੁਲਾਜ਼ਮਾਂ ਦੇ ਹਿੱਤ ਵਿੱਚ ਕੀਤੇ ਗਏ ਕੰਮ ਸਲਾਘਾਯੋਗ ਹਨ।ਮੀਟਿੰਗ ਵਿੱਚ ਯੂਵੀਡੀਸੀ ਪਟਿਆਲਾ ਸਰਕਲ ਅੰਮ੍ਰਿਤਸਰ, ਸਰਹੰਦ ਕੈਨਾਲ ਸਰਕਲ ਲੁਧਿਆਣਾ, ਫ਼ਿਰੋਜ਼ਪੁਰ, ਬੀਐੱਮਐੱਲ ਸਰਕਲ ਪਟਿਆਲਾ, ਢੋਲ ਬਾਹਾਂ ਅਤੇ ਕੰਢੀ ਕੈਨਾਲ ਸਰਕਲ ਹੁਸ਼ਿਆਰਪੁਰ ਦੇ ਅਹੁਦੇਦਾਰਾਂ ਵੱਲੋਂ ਸ. ਗੁਰਸ਼ਰਨਜੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਯੂਨੀਅਨ ਵੱਲੋਂ ਕੀਤੇ ਗਏ ਕੰਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਸਰਬਸੰਮਤੀ ਨਾਲ਼ ਸ੍ਰੀ ਦੇਸ਼ਰਾਜ ਚੇਅਰਮੈਨ ਪੰਜਾਬ ਬਾਡੀ ਦੀ ਅਗਵਾਈ ਹੇਠ ਫ਼ੈਸਲਾ ਕੀਤਾ ਗਿਆ ਕਿ ਅਗਲੇ ਤਿੰਨ ਸਾਲਾਂ ਲਈ ਸ. ਹੁੰਦਲ ਨੂੰ ਰੈਵੀਨਿਊ ਯੂਨੀਅਨ ਜਲ ਸਰੋਤ ਵਿਭਾਗ ਪੰਜਾਬ ਦਾ ਦੁਬਾਰਾ ਪ੍ਰਧਾਨ ਬਣਾਇਆ ਜਾਂਦਾ ਹੈ।ਮੀਟਿੰਗ ਵਿੱਚ ਤੇਜ਼ਪਾਲ ਸਿੰਘ ਬੈਨੀਪਾਲ ਅਤੇ ਰਵਸ਼ਿੰਦਰ ਸਿੰਘ ਸਲਾਰ ਆਦਿ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ।ਇਸ ਸਮੇਂ ਸ. ਹੁੰਦਲ ਵੱਲੋਂ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਰੈਵੀਨਿਊ ਭਾਈਚਾਰੇ ਨੂੰ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਦੁਬਾਰਾ ਇਸ ਜ਼ਿੰਮੇਵਾਰੀ ਨੂੰ ਮੈਂ ਜਮਾਤ ਦੇ ਹਿੱਤ ਵਿੱਚ ਪੂਰੀ ਤਨਦੇਹੀ ਨਾਲ਼ ਨਿਭਾਵਾਂਗਾ।ਮੀਟਿੰਗ ਵਿੱਚ ਸ਼ਾਮਿਲ ਹੋਏ ਪੰਜਾਬ ਦੇ ਸਾਰੇ ਸਾਥੀਆਂ ਦਾ ਤੇਜ਼ਪਾਲ ਸਿੰਘ ਬੈਨੀਪਾਲ, ਜਗਵੰਤ ਸਿੰਘ ਢੀਂਡਸਾ ਅਤੇ ਰਾਜਿੰਦਰ ਕੁਮਾਰ ਜਿਲੇਦਾਰ ਨਾਭਾ ਵੱਲੋਂ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *

%d bloggers like this: