Sun. Apr 21st, 2019

ਰੈਡ ਕਰਾਸ, ਬਠਿੰਡਾ ਨੇ ਆਪਣੇ ਸਕੂਲ ਦੇ ਗੂੰਗੇ ਬੋਲੇ ਬਚਿੱਆਂ ਨਾਲ ਮਨਾਇਆ ਵਰਲਡ ਡਿਸਏਬਲਡ ਡੇਅ

ਰੈਡ ਕਰਾਸ, ਬਠਿੰਡਾ ਨੇ ਆਪਣੇ ਸਕੂਲ ਦੇ ਗੂੰਗੇ ਬੋਲੇ ਬਚਿੱਆਂ ਨਾਲ ਮਨਾਇਆ ਵਰਲਡ ਡਿਸਏਬਲਡ ਡੇਅ

untitled-3ਬਠਿੰਡਾ: 3 ਦਸੰਬਰ (ਜਸਵੰਤ ਦਰਦ ਪ੍ਰੀਤ): ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ, ਸ਼੍ਰੀ ਘਣਸ਼ਿਆਮ ਥੋਰੀ, ਦੀ ਰਹਿਨੁਮਾਈ ਹੇਠ ਮਹੰਤ ਗੁਰਬੰਤਾ ਦਾਸ ਸਕੂਲ ਫਾਰ ਡੈਫ ਐਡ ਡੰਮ ਚਿਲਡਰਨ, ਬਠਿੰਡਾ ਵਿੱਚ ਵਰਲਡ ਡਿਸਏਬਲਡ ਡੇਅ ਮਨਾਇਆ ਗਿਆ। ਜਿਸ ਵਿੱਚ ਸਕੂਲ ਦੇ ਬੱਚਿਆਂ ਨੇ ਤਰਾਂ-ਤਰਾਂ ਦੀਆਂ ਗਤੀਵਿਧੀਆਂ ਕਰਕੇ ਹਾਜ਼ਰ ਹੋਏ ਮਹਿਮਾਨਾਂ ਦਾ ਦਿਲ ਬਾਗ-ਬਾਗ ਕਰ ਦਿੱਤਾ। ਮੁੱਖ ਮਹਿਮਾਨ ਸ਼੍ਰੀ ਰਾਹੂਲ ਚਾਬਾ, ਏ.ਡੀ.ਸੀ (ਜ) ਨੇ ਦਸਿੱਆ ਕਿ ਰੈਡ ਕਰਾਸ ਬਠਿੰਡਾ ਜ਼ਿਲ੍ਹੇ ਦੇ ਅਪੰਗ ਵਿਅਕਤੀਆਂ ਨੂੰ ਤਰਾਂ-ਤਰਾਂ ਦੀ ਸਹਾਇਤਾ ਪ੍ਰਦਾਨ ਕਰਦੀ ਹੈ। ਹਾਲ ਦੀ ਘੜੀ ਅਲਿਮਕੋ ਦੀ ਮੱਦਦ ਨਾਲ ਅਸੈਸਮੈਂਟ ਅਤੇ ਡਿਸਟ੍ਰੀਬਿਊਸ਼ਨ ਕੈਂਪ ਲਗਾਏ ਗਏ। ਜਿਸ ਵਿੱਚ ਜ਼ਿਲ੍ਹੇ ਦੇ ਲੱਗਭਗ 600 ਅਪੰਗ ਵਿਆਕਤੀਆਂ ਨੂੰ ਲੋੜ ਮੁਤਾਬਿਕ ਸਮਾਨ ਦਿੱਤਾ ਗਿਆ। ਰੈਡ ਕਰਾਸ ਦੀ ਡੀ.ਡੀ.ਆਰ.ਸੀ ਟੀਮ ਵੱਲੋ ਵੀ ਹਾਲ ਦੀ ਘੜੀ ਵਿੱਚ ਅੱਲਗ-ਅੱਲਗ ਹਲਕੇ ਵਿੱਚ ਜਾ ਕੇ ਅਸੈਸਮੈਂਟ ਕੈਪ ਲਗਾਏ ਗਏ ਅਤੇ ਲੋੜਵੰਦ ਵਿਅਕਤੀਆਂ ਨੂੰ ਸਮਾਨ ਵੰਡਿਆ ਗਿਆ। ਰੈਡ ਕਰਾਸ ਵੱਲੋ ਸਮੇਂ-ਸਮੇ ਤੇ ਟਰਾਈ-ਸਾਈਕਲ, ਵਹੀਲ ਚੇਅਰ ਆਦਿ ਸਮਾਨ ਦੇਣ ਤੋ ਇਲਾਵਾ ਅੰਗ-ਦਾਨ ਦੀ ਮੁਹਿੰਮ ਵੀ ਚਲਾਈ ਗਈ। ਸਕੱਤਰ ਰੈਡ ਕਰਾਸ ਕਰਨਲ ਵੀਰੇਂਦਰ ਕੁਮਾਰ (ਰਿਟਾ) ਨੇ ਦੱਸਿਆ ਕਿ ਰੈਡ ਕਰਾਸ ਵੱਲੋ ਚਲਾਏ ਜਾ ਰਹੇ ਮਹੰਤ ਗੁਰਬੰਤਾ ਦਾਸ ਗੁੰਗੇ ਅਤੇ ਬੋਲੇ ਬੱਚਿਆਂ ਦੇ ਸਕੂੂਲ ਦਾ ਨੀਹ ਪੱਥਰ 18 ਮਈ 1999 ਨੂੰ ਇੰਡੀਅਨ ਰੈਡ ਕਰਾਸ ਸੁਸਾਇਟੀ, ਜ਼ਿਲਾ੍ਹ ਸ਼ਾਖਾ ਬਠਿੰਡਾ ਦੀ ਦੇਖ ਰੇਖ ਹੇਠ ਰੱਖਿਆ ਗਿਆ ਸੀ। ਜਿਸ ਦਾ ਮੰਤਵ ਗੁੰਗੇ ਅਤੇ ਬੋਲੇ ਬੱਚਿਆ ਦੀਆਂ ਜਰੂਰਤਾਂ ਨੂੰ ਪੂਰਾ ਕਰਨਾ ਸੀ। ਮਹੰਤ ਸਰੂਪਾ ਨੰਦ ਜੀ ਨੇ ਇਸ ਨੇਕ ਕੰਮ ਲਈ 10 ਏਕੜ ਜਮੀਨ ਦਾਨ ਵਜੋ ਪ੍ਰਦਾਨ ਕੀਤੀ। ਇਹ ਸਕੂਲ ਗੋਨਿਆਣਾ ਰੋਡ ਤੇ ਸਥਿਤ ਹੈ, ਜਿਸ ਦਾ ਕੁਦਰਤ ਦੀ ਖੂਬਸੂਰਤੀ ਨਾਲ ਸ਼ਿੰਗਾਰਿਆ ਖੁੱਲਾ ਡੁੱਲਾ ਕੈਂਪਸ ਹੈ। ਇਸ ਸਕੂਲ ਦੀ ਮੰਨਲੂਭਾਉਂਦੀ ਇਮਾਰਤ ਵਿਚ 42 ਜਮਾਤੀ ਕਮਰੇ ਸਥਿਤ ਹੈ। ਇਸ ਸਕੂਲ ਦੇ ਵਿਦਿਆਰਥੀਆਂ ਵੱਖ-ਵੱਖ ਲੜਕੇ ਅਤੇ ਅੜਕੀਆਂ ਦਾ ਹੋਸਟਲ ਆਧੁਨਿਕ ਸਾਜ ਸਮਾਨ ਨਾਲ ਸਜੱਤ ਹੈ। ਇਸ ਸਕੂਲ ਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਪੈਟਨਰ ਤੋ ਮਾਨਤਾ ਪ੍ਰਾਪਤ ਹੈ ਜਿਸ ਵਿੱਚ ਗੁੰਗੇ, ਬੋਲੇ ਬੱਚਿਆਂ ਲਈ ਤਿੰਨ ਸਾਲ ਤੱਕ ਮੁੱਢਲੀ ਸਿੱਖਿਆ ਦਾ ਵੀ ਪ੍ਰਬੰਧ ਹੈ। ਇਸ ਦਾ ਸਟਾਫ ਤਜਰਬੇਕਾਰ ਤੇ ਸਮਰਪਿਤ ਅਤੇ ਸਹਿਰਦਤਾ ਦੀ ਭਾਵਨਾ ਨਾਲ ਭਰਪੂਰ ਹੈ। ਅਜਿਹੇ ਬੱਚਿਆਂ ਦੀ ਸਾਂਭ ਸੰਭਾਲ ਲਈ ਚਲਾਏ ਜਾ ਰਹੇ ਇਸ ਸਕੂਲ ਦੀ ਸਾਲਾਨਾ ਆਮਦਨ ਸਾਲਾਨਾ ਖਰਚੇ ਤੋ ਬਹੁਤ ਹੀ ਘੱਟ ਹੈ। ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ, ਸ਼੍ਰੀ ਘਣਸ਼ਿਆਮ ਥੋਰੀ ਵੱਲੋ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕੋਈ ਵੀ ਦਾਨੀ ਪੁਰਸ਼ ਸਕੂਲ ਲਈ ਕਿਸੇ ਵੀ ਕਿਸਮ ਦਾ ਦਾਨ ਦੇ ਕੇ ਅਤੇ ਬੰਚਿਆਂ ਨੂੰ ਅਡਾਪਟ ਕਰਕੇ ਯੋਗਦਾਨ ਪਾ ਸਕਦਾ ਹੈ।

ਇਸ ਸਮਾਗਮ ਵਿੱਚ ਡੀ.ਐਸ.ਐਸ.ਓ ਸ਼੍ਰੀ ਨਵੀਨ ਗਡਵਾਲ, ਬਠਿੰਡਾ ਆਪਣੀ ਟੀਮ ਨਾਲ ਸ਼ਾਮਿਲ ਹੋਏ ਅਤੇ ਉਹਨਾਂ ਨੇ ਪੰਜਾਬ ਸਰਕਾਰ ਵਲੋ ਅਪੰਗ ਵਿਅਕਤੀਆਂ ਵਾਸਤੇ ਦਿੱਤੀਆਂ ਜਾ ਰਹੀਆਂ ਸਕੀਮਾਂ ਬਾਰੇ ਦੱਸਿਆਂ ਅਤੇ ਕਿਹਾ ਕੇ ਸਕੂਲ ਜਾਂ ਕਿਸੇ ਵੀ ਖਾਸ ਹੁਨਰ ਵਾਲੇ ਬੱਚੇ ਜਾਂ ਵਿਅਕਤੀ ਲਈ ਜ਼ੋ ਵੀ ਵਿਭਾਗ ਵੱਲੋ ਮੱਦਦ ਦੀ ਲੋੜ ਹੋਵੇ ਹਾਜਰ ਹਨ ਅਤੇ ਨਿੱਜੀ ਤੋਰ ਤੇ ਵੀ ਮੱਦਦ ਲਈ ਹਮੇਸ਼ਾ ਹਾਜਰ ਰਹਿਣਗੇ।

ਸਮਾਗਮ ਵਿੱਚ ਬਾਬਾ ਜੀ ਮੰਹਤ ਸਰੂਪਾ ਨੰਦ ਜੀ ,ਰੈਡ ਕਰਾਸ ਈ.ਸੀ ਮੈਂਬਰਜ਼ ਸ਼ੀ ਜ਼ਸਕਰਣ ਸੀਵੀਆਂ, ਸ਼੍ਰੀਮਤੀ ਐਸ.ਐਲ ਲਤੀਕਾ, ਰੈਡ ਕਰਾਸ ਏ.ਜੀ.ਐਮ ਮੈਂਬਰਜ਼ ਸ਼ੀ ਕਮਲਜੀਤ ਮਹਿਤਾ, ਸ਼ੀਮਤੀ ਵੀਨੂ ਗੋਇਲ, ਪਫੈਸਰ ਐਨ.ਕੇ ਗੋਸਾਈ, ਐਡਮਿਨ ਆਫਸਰ ਸ਼ੀ ਨਛੱਤਰ ਸਿੰਘ ਵਿਰਦੀ, ਸਕੂਲ ਪਿ੍ਰੰਸੀਪਲ ਸ਼੍ਰੀਮਤੀ ਮਨਿੰਦਰ ਕੋਰ ਭੱਲਾ, ਡੀ.ਡੀ.ਆਰ.ਸੀ ਦੇ ਡਾਕਟਰ ਵਰਿੰਦਰ ਬਾਂਸਲ ਆਦਿ ਸ਼ਾਮਲ ਸਨ।

Share Button

Leave a Reply

Your email address will not be published. Required fields are marked *

%d bloggers like this: