ਰੈਡ ਕਰਾਸ ਫੰਡ ਇੱਕਠਾ ਕਰਨ ਲਈ ਗਿੱਪੀ ਗਰੇਵਾਲ ਨੂੰ ਦਿੱਤੇ ਜਾਣਗੇ ਲੱਖਾਂ ਰੁਪਏ, ਵੱਖ ਵੱਖ ਸਭਾਵਾਂ ਵੱਲੋਂ ਸਖ਼ਤ ਵਿਰੋਧ

ss1

ਰੈਡ ਕਰਾਸ ਫੰਡ ਇੱਕਠਾ ਕਰਨ ਲਈ ਗਿੱਪੀ ਗਰੇਵਾਲ ਨੂੰ ਦਿੱਤੇ ਜਾਣਗੇ ਲੱਖਾਂ ਰੁਪਏ, ਵੱਖ ਵੱਖ ਸਭਾਵਾਂ ਵੱਲੋਂ ਸਖ਼ਤ ਵਿਰੋਧ
ਪ੍ਰਸ਼ਾਸ਼ਨ ਲੱਚਰ ਗਾਇਕੀ ਵਾਲੇ ਗਾਇਕਾਂ ਦੀ ਨਾਇਟ ਕਰਵਾ ਕੇ ਸੱਭਿਆਚਾਰ ਨੂੰ ਖੁਦ ਢਾਹ ਲਾਅ ਰਿਹਾ : ਦੁੱਗਲ

ਮਹਿਲ ਕਲਾਂ (ਗੁਰਭਿੰਦਰ ਗੁਰੀ) : ਬਰਨਾਲਾ ਵਿਖੇ ਰੈਡ ਕਰਾਸ ਲਈ ਫੰਡ ਇੱਕਠਾ ਕਰਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਰੱਖੀ ਗਈ ਗਿੱਪੀ ਗਰੇਵਾਲ ਨਾਇਟ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।
ਇਸ ਨਾਇਟ ਦਾ ਵਿਰੋਧ ਕਰ ਰਹੇ ਉੱਘੇ ਸਮਾਜ ਸੇਵੀ ਅਤੇ ਅਕਾਲੀ ਦਲ ਦੇ ਯੂਥ ਆਗੂ ਤਰਨਜੀਤ ਸਿੰਘ ਦੁੱਗਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਰਨਾਲਾ ਪ੍ਰਸ਼ਾਸ਼ਨ ਵੱਲੋਂ 16 ਮਾਰਚ ਨੂੰ ਕਰਵਾਈ ਜਾ ਰਹੀ ਇਸ ਨਾਇਟ ਦਾ ਨਾਮ ਤਾਂ ਸੱਭਿਆਚਾਰ ਨਾਇਟ ਦਿੱਤਾ ਗਿਆ ਹੈ, ਪਰ ਜਦੋਂ ਕਿ ਇਸ ਨਾਇਟ ਵਿੱਚ ਲੱਚਰ ਗਾਇਕੀ ਕਰਨ ਵਾਲੇ ਗਾਇਕ ਗਿੱਪੀ ਗਰੇਵਾਲ ਨੂੰ ਬੁਲਾਇਆ ਗਿਆ ਹੈ। ਉਨਾਂ ਕਿਹਾ ਕਿ ਇੱਕ ਪਾਸੇ ਤਾਂ ਪ੍ਰਸ਼ਾਸ਼ਨ ਅਤੇ ਪੁਲਿਸ ਵੱਲੋਂ ਮਾੜੀ ਗਾਇਕੀ ਕਰਨ ਵਾਲੇ ਗਾਇਕਾਂ ਨਾਲ ਮੀਟਿੰਗਾਂ ਅਤੇ ਉਨਾਂ ਉੱਪਰ ਕਰਵਾਈ ਕੀਤੀ ਜਾ ਰਹੀ ਹੈ, ਪਰ ਦੂਸਰੇ ਪਾਸੇ ਇਹੀ ਪ੍ਰਸ਼ਾਸ਼ਨ ਅਜਿਹੇ ਲੱਚਰ ਗਾਇਕੀ ਵਾਲੇ ਗਾਇਕਾਂ ਦੀ ਨਾਇਟ ਕਰਵਾ ਕੇ ਸੱਭਿਆਚਾਰ ਨੂੰ ਖੁਦ ਢਾਹ ਲਾਅ ਰਹੇ ਹਨ। ਉਨਾਂ ਕਿਹਾ ਕਿ ਭਾਵੇਂ ਇਹ ਨਾਇਟ ਰੈਡ ਕਰਾਸ ਲਈ ਫੰਡਾ ਇੱਕਠਾ ਕਰਨ ਲਈ ਰੱਖੀ ਗਈ ਹੈ, ਪਰ ਉਕਤ ਗਾਇਕ ਇੱਕ ਸ਼ੋਅ ਕਰਨ ਲਈ ਲੱਖਾਂ ਰੁਪਏ ਲੈਂਦਾ ਹੈ, ਹੁਣ ਸੋਚਣਾ ਇਹ ਹੈ ਕਿ ਇਹ ਫੰਡ ਇੱਕਠਾ ਕੀਤਾ ਜਾ ਰਿਹਾ ਹੈ ਜਾਂ ਫਿਰ ਉਕਤ ਗਾਇਕ ਨੂੰ ਉਸ ਦੀ ਬਣਦੀ ਰਕਮ ਦੇਣ ਲਈ। ਉਨਾਂ ਕਿਹਾ ਕਿ ਫੰਡ ਇੱਕਠਾ ਕਰਨ ਲਈ ਹੋਰ ਪ੍ਰੋਗਰਾਮ ਵੀ ਕੀਤੇ ਜਾ ਸਕਦੇ ਹਨ ਜਾਂ ਫਿਰ ਲੱਚਰ ਗਾਇਕੀ ਤੋਂ ਦੂਰ ਰਹਿ ਅਤੇ ਸਮਾਜ ਨੂੰ ਸੇਧ ਦੇਣ ਵਾਲੀ ਗਾਇਕੀ ਕਰਨ ਵਾਲੇ ਗਾਇਕਾਂ ਨੂੰ ਵੀ ਇਸ ਨਾਇਟ ਵਿੱਚ ਬੁਲਾਇਆ ਜਾ ਸਕਦਾ ਸੀ। ਉਨਾਂ ਕਿਹਾ ਕਿ ਉਨਾਂ ਵੱਲੋਂ ਇਸ ਨਾਇਟ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਸਬੰਧੀ ਉਨਾਂ ਵੱਲੋਂ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਹੈ।
ਜਿਕਰਯੋਗ ਹੈ ਕਿ ਮਾਲਵਾ ਸਾਹਿਤ ਸਭਾ, ਸੱਭਿਆਚਾਰ ਮੰਚ, ਲਿਖਾਰੀ ਸਾਹਿਤ ਸਭਾ, ਪੰਜ ਦਰਿਆ ਲੋਕ ਕਲਾ ਮੰਚ, ਪ੍ਰਦੇਸ਼ੀ ਕਲਾ ਮੰਚ, ਪੰਜਾਬੀ ਸਾਹਿਤ ਸਭਾ, ਮਾਲਵਾ ਸਾਹਿਤ ਸਭਾ, ਚੇਅਰਪਰਸਨ ਵਿਰਾਸਤ ਏ ਮੰਚ ਆਦਿ ਵੱਲੋਂ ਵੀ ਇਸ ਗਿੱਪੀ ਗਰੇਵਾਲ ਨਾਇਟ ਦਾ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਮੌਕੇ ਪਰਮਪ੍ਰੀਤ ਸਿੰਘ ਸਿੱਧੂ, ਯਾਦਵਿੰਦਰ ਸਿੰਘ ਦੀਵਾਨਾ, ਗੁਰਜਿੰਦਰ ਸਿੰਘ ਸਿੱਧੂ, ਤਰਲੋਕ ਸਿੰਘ, ਵਿੱਕੀ ਵਜੀਦਕੇ, ਬਲਜੀਤ ਸਿੰਘ, ਪਰਮਿੰਦਰ ਸਿੰਘ ਢਿੱਲੋਂ, ਗੁਰਸੇਵਕ ਸਿੰਘ ਹਮੀਦੀ, ਜਸਕਰਨ ਸਿੰਘ, ਹਰਪਾਲਇੰਦਰ ਸਿੰਘ ਰਾਹੀ, ਰਾਜਿੰਦਰ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *