Wed. Aug 21st, 2019

ਰੈਡਮੀ ਨੋਟ 7 ਨੇ ਤੋੜੇ ਰਿਕਾਰਡ, ਵਿਕੇ 10 ਲੱਖ ਤੋਂ ਵੱਧ ਫੋਨ

ਰੈਡਮੀ ਨੋਟ 7 ਨੇ ਤੋੜੇ ਰਿਕਾਰਡ, ਵਿਕੇ 10 ਲੱਖ ਤੋਂ ਵੱਧ ਫੋਨ

ਸ਼ਿਓਮੀ ਹਮੇਸ਼ਾ ਤੋਂ ਹੀ ਆਪਣੇ ਮਿਡ ਬਜਟ ਰੇਂਜ ਸਮਾਰਟਫੋਨ ਲਈ ਜਾਣਿਆ ਜਾਂਦਾ ਹੈ। ਇਸੇ ਕਰਕੇ ਇਹ ਬਰਾਂਡ ਭਾਰਤ ਵਿੱਚ ਨੰਬਰ ਇੱਕ ਸਮਾਰਟਫੋਨ ਬਰਾਂਡ ਬਣ ਚੁੱਕਿਆ ਹੈ। ਇਸ ਵੇਲੇ ਭਾਰਤ ਵਿੱਚ ਰੈਡਮੀ ਨੋਟ 5 ਪ੍ਰੋ ਤੇ ਪੋਕੋ ਫੋਨ ਸਭ ਤੋਂ ਜ਼ਿਆਦਾ ਵਿਕਣ ਵਾਲੇ ਸਮਾਰਟਫਓਨ ਹਨ। ਇਸ ਲਿਸਟ ਵਿੱਚ ਸ਼ਿਓਮੀ ਦੇ ਹੋਰ ਮਾਡਲ ਵੀ ਸ਼ਾਮਲ ਹਨ ਪਰ ਇਸੇ ਵਿਚਾਲੇ ਰੈਡਮੀ ਨੋਟ 7 ਇੱਕ ਫੋਨ ਅਜਿਹਾ ਹੈ ਜਿਸ ਨੇ ਚੀਨ ਵਿੱਚ ਰਿਕਾਰਡ ਕਾਇਮ ਕਰ ਲਿਆ ਹੈ।

ਰੈਡਮੀ ਨੋਟ 7 ਅਜਿਹਾ ਫੋਨ ਹੈ ਜਿਸ ਦੇ ਚੀਨ ਵਿੱਚ ਇੱਕ ਮਹੀਨੇ ਅੰਦਰ ਹੁਣ ਤਕ 10 ਲੱਖ ਤੋਂ ਵੱਧ ਯੂਨਿਟ ਵਿਕ ਚੁੱਕੇ ਹਨ। ਫਿਲਹਾਲ ਇਸ ਫੋਨ ਨੂੰ ਭਾਰਤ ਵਿੱਚ ਨਹੀਂ ਲਾਂਚ ਕੀਤਾ ਗਿਆ ਪਰ ਇਹ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਦੂਜੇ ਦੇਸ਼ਾਂ ਨਾਲ ਭਾਰਤ ਵਿੱਚ ਵੀ ਇਸ ਨੂੰ ਲਾਂਚ ਕਰ ਦਿੱਤਾ ਜਾਏਗਾ।

Leave a Reply

Your email address will not be published. Required fields are marked *

%d bloggers like this: