Sun. Sep 15th, 2019

ਰੇਲ ਗੱਡੀ ਦੇ ਸਲੀਪਰ ਕੋਚ ‘ਚ ਸਵਾਰ ਚਾਰ ਲੋਕਾਂ ਦੀ ਮੌਤ

ਰੇਲ ਗੱਡੀ ਦੇ ਸਲੀਪਰ ਕੋਚ ‘ਚ ਸਵਾਰ ਚਾਰ ਲੋਕਾਂ ਦੀ ਮੌਤ

ਝਾਂਸੀ : ਮੌਨਸੂਨ ਦੇ ਇੰਤਜ਼ਾਰ ਦੇ ਵਿਚਕਾਰ ਦੇਸ਼ ‘ਚ ਗਰਮੀ ਸਿਖਰ ‘ਤੇ ਹੈ। ਝਾਂਸੀ ‘ਚ ਕੱਲ੍ਹ ਇਸੇ ਗਰਮੀ ਕਾਰਨ ਚਾਰ ਯਾਤਰੀ ਰੇਲ ਗੱਡੀ ਦੇ ਸਲੀਪ ਕੋਚ ‘ਚ ਆਪਣਾ ਜਾਨ ਗੁਆ ਬੈਠੇ। ਨਵੀਂ ਦਿੱਲੀ ਦੇ ਨਿਜ਼ਾਮੁਦੀਨ ਤੋਂ ਤ੍ਰਿਵੇਂਦਰਮ ਜਾਣ ਵਾਲੀ ਕੇਰਲਾ ਐਕਸਪ੍ਰੈੱਸ ਦੇ ਸਲੀਪਰ ਕੋਚ ‘ਚ ਸੋਮਵਾਰ ਚਾਰ ਯਾਤਰੀਆਂ ਨੇ ਗਰਮੀ ਕਾਰਨ ਦਮ ਤੋੜ ਦਿੱਤਾ। ਯਾਤਰੀ ਆਗਰਾ ਤੋਂ ਕੋਯਮਬਟੂਰ ਜਾ ਰਹੇ ਸਨ।

ਸਾਥੀ ਯਾਤਰੀਆਂ ਨੇ ਦੱਸਿਆ ਕਿ ਦੱਸ ਦਿਨ ਪਹਿਲਾਂ ਅਸੀਂ ਸਾਰੇ 68 ਲੋਕ ਤਾਮਿਲਨਾਡੂ ਤੋਂ ਵਾਰਾਣਸੀ ਤੇ ਆਗਰਾ ਘੁੰਮਣ ਆਏ ਸਨ। ਕੱਲ੍ਹ ਸ਼ਾਮ ਕੇਰਲਾ ਐਕਸਪ੍ਰੈੱਸ (12626) ਤੋਂ ਵਾਪਸ ਜਾ ਰਹੇ ਸਨ। ਸਾਰੇ ਐੱਸ-8 ਤੇ ਐੱਸ-9 ਕੋਚ ‘ਚ ਸਵਾਰ ਸਨ। ਕੇਰਲਾ ਐਕਸਪ੍ਰੈੱਸ ਸੋਮਵਾਰ ਦੀ ਸ਼ਾਮ ਕਰੀਬ 4 ਵਜੇ ਗਵਾਲੀਅਰ ਆਈ। ਇਸ ਦੌਰਾਨ ਟ੍ਰੇਨ ਦੇ ਐੱਸ-8 ਤੇ ਐੱਸ-9 ਦੇ ਯਾਤਰੀਆਂ ਨੂੰ ਤੇਜ਼ ਗਰਮੀ ਕਾਰਨ ਘਬਰਾਹਟ ਹੋਣ ਲੱਗੀ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਾਥੀ ਕੁਝ ਸਮਝ ਪਾਉਂਦੇ, ਟ੍ਰੇਨ ਝਾਂਸੀ ਲਈ ਰਵਾਨਾ ਹੋ ਗਈ। ਇਸ ਦੌਰਾਨ ਜਦੋਂ ਡਬਰਾ-ਝਾਂਸੀ ‘ਚੋਂ ਗੁਜ਼ਰ ਰਾ ਸੀ, ਉਦੋਂ ਹੀ ਟ੍ਰੇਨ ‘ਚ ਸਵਾਰ 5 ਲੋਕਾਂ ਦੀ ਤਬੀਅਤ ਕਾਫੀ ਖਰਾਬ ਹੋ ਗਈ। ਇਸ ਦੀ ਸੂਚਨਾ ਉਨ੍ਹਾਂ ਨੇ ਟ੍ਰੇਨ ‘ਚ ਮੌਜੂਦ ਟੀਟੀਈ ਨੂੰ ਦਿੱਤੀ। ਟੀਟੀਆ ਨੇ ਸੂਚਨਾ ਝਾਂਸੀ ਰੇਲਵੇ ਅਧਿਕਾਰੀਆਂ ਦਿੱਤੀ। ਕੇਰਲਾ ਐਕਸਪ੍ਰੈੱਸ ਜਿਵੇਂ ਹੀ ਝਾਂਸੀ ਸਟੇਸ਼ਨ ਪੁੱਜੀ ਤਾਂ ਐੱਸ-8 ਤੇ ਐੱਸ-9 ‘ਚ 5 ਮਰੀਜ਼ਾਂ ਨੂੰ ਰੇਲਵੇ ਡਾਕਟਰਾਂ ਡਾ. ਭਾਰਤ ਕੁਸ਼ਵਾਹਾ ਨੇ ਚੈੱਕਅਪ ਕੀਤਾ। ਡਾ. ਕੁਸ਼ਵਾਹ ਨੇ ਗਰਮੀ ਕਾਰਨ ਐੱਸ-8 ‘ਚ ਕੋਨੂੰਰ ਨੀਲਗਿਰੀ ਤਾਮਿਲਨਾਡੂ ਨਿਵਾਸੀ ਪਾਚੀਯੱਪਾ ਦੇ ਬੁੰਦਰ ਸਾਮੀ (80) ਨਿਵਾਸੀ ਕੌਨੂੰਰ ਨੀਲਗਿਰੀ ਤਾਮਿਲਨਾਡੂ, ਬਾਲਾਕ੍ਰਿਸ਼ਣ ਰਾਮਾਸਵਾਮੀ (69) ਤੇ ਐੱਸ-9 ‘ਚ ਸਵਾਰ ਕੋਯਮਬੂਟਰ ਨਿਵਾਸੀ ਚਿੰਨਾਰੇ ਦੀ 71 ਸਾਲਾ ਪਤਮੀ ਧੀਵਾ ਨਾਈ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਊਟੀ ਕੌਨੂੰਰ ਨਿਵਾਸੀ (87) ਸੁਬੱਰਿਆ ਦਾ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਝਾਂਸੀ ਮੈਡੀਕਲ ਕਾਲਜ ‘ਚ ਭਰਤੀ ਕਰਵਾਇਆ ਗਿਆ ਹੈ। ਜਿਥੇ ਉਨ੍ਹਾਂ ਨੇ ਦੇਰ ਰਾਤ ਦਮ ਤੋੜ ਦਿੱਤਾ। ਇਨ੍ਹਾਂ ਸਾਰਿਆਂ ਦੀਆਂ ਲਾਸ਼ਾਂ ਨੂੰ ਝਾਂਸੀ ਸਟੇਸ਼ਨ ‘ਤੇ ਉਤਾਰ ਕੇ ਜ਼ਿਲ੍ਹਾ ਹਸਪਤਾਲ ਪੋਸਟਮਾਰਟਮ ਪਹੁੰਚਾਇਆ ਗਿਆ ਹੈ, ਜਿਥੇ ਇਨ੍ਹਾਂ ਦੇ ਅੱਜ ਪੋਸਟਮਾਰਟ ਹੋਣਗੇ।

ਡੀਆਰਐੱਮ ਨੀਰਜ ਅਮਬਸ਼ਠ ਨੇ ਦੱਸਿਆ ਕਿ ਮੰਗਲਵਾਰ ਨੂੰ ਸਾਰੀਆਂ ਲਾਸ਼ਾਂ ਨੂੰ ਕੇਰਲ ਐਕਸਪ੍ਰੈੱਸ ਦੇ ਲਗੇਜ ਵੈਨ ਤੋਂ ਤਾਬੂਤ ‘ਚ ਕੋਯਮਬਟੂਰ ਭੇਜਿਆ ਜਾਵੇਗਾ।

Leave a Reply

Your email address will not be published. Required fields are marked *

%d bloggers like this: