ਰੇਲ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਪੱਤਰਕਾਰ ਦੀ ਮੌਤ

ਰੇਲ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਪੱਤਰਕਾਰ ਦੀ ਮੌਤ

5 ਕੁਰਾਲੀ: ਜਾਣਕਾਰ ਹਲਕਿਆਂ ਵਿੱਚ ਇਹ ਖਬਰ ਬੜੇ ਦੁੱਖ ਨਾਲ ਪੜੀ ਜਾਵੇਗੀ ਕਿ ਕੁਰਾਲੀ ਤੋਂ ਪੰਜਾਬੀ ਅਖਬਾਰ ਦੇ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਸੁੱਖੀ ਦੀ ਅੱਜ ਸਵੇਰੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵਿੰਦਰ ਸੁੱਖੀ ਰੋਜ਼ ਦੀ ਤਰਾਂ ਅੱਜ ਸਵੇਰੇ ਰੇਲਵੇ ਲਾਈਨ ਦੇ ਨਾਲ ਨਾਲ ਸੈਰ ਕਰਨ ਲਈ ਨਿਕਲਿਆ ਸੀ ਕਿ ਟਰੇਨ ਦੇ ਨਾਲ ਅਚਾਨਕ ਟਕਰਾਉਣ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਸੁੱਖੀ ਕੁਰਾਲੀ ਅਤੇ ਮਾਜ਼ਰੀ ਤੋਂ ਮੋਹਾਲੀ ਵਿਖੇ ਛਪਦੇ ਇਕ ਪੰਜਾਬੀ ਅਖਬਾਰ ਵਿੱਚ ਲੰਬੇ ਸਮੇਂ ਤੋਂ ਪੱਤਰਕਾਰੀ ਕਰਦਾ ਸੀ।

ਅੱਜ ਜਿਵੇਂ ਹੀ ਇਲਾਕੇ ਵਿੱਚ ਸੁੱਖੀ ਦੀ ਮੌਤ ਦੀ ਖਬਰ ਆਈ ਪੂਰੇ ਹਲਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਕਿਉਂਕੀ ਸੁਖਵਿੰਦਰ ਸੁੱਖੀ ਨੇ ਪੱਤਰਕਾਰੀ ਰਾਂਹੀ ਸਮਾਜ ਅਤੇ ਸਿਆਸੀ, ਗੈਰ ਸਿਆਸੀ ਸੰਸਥਾਵਾਂ ਨਾਲ ਹਲਕੇ ਵਿੱਚ ਗੂੜਾ ਪਿਆਰ ਬਣਾ ਰੱਖਿਆ ਸੀ। ਅੱਜ ਸਰਕਾਰੀ ਹਸਪਤਾਲ ਰੋਪੜ ਤੋਂ ਪੋਸਟ ਮਾਰਟਮ ਮਗਰੋਂ ਸੁੱਖੀ ਦੇ ਮਿਰਤਕ ਸ਼ਰੀਰ ਨੂੰ ਕੁਰਾਲੀ ਉਨ੍ਹਾਂ ਦੇ ਘਰ ਲਿਆਂਦਾ ਗਿਆ ਜਿੱਥੇ ਬਾਅਦ ਦੁਪਿਹਰ ਕੁਰਾਲੀ ਦੇ ਸ਼ਮਸ਼ਾਨ ਘਾਟ ਵਿਖੇ ਉਨ੍ਹਾਂ ਦਾ ਅਤਿੰਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਮ੍ਰਿਤਕ ਸ਼ਰੀਰ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸਾਹਿਬਨੂਰ ਸਿੰਘ ਨੇ ਦਿਖਾਈ। ਸੁੱਖੀ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸਮਾਜਿਕ ,ਰਾਜਨੀਤਕ ,ਧਾਰਮਿਕ ਸੰਸਥਾਵਾਂ ਇਲਾਵਾ ਪੱਤਰਕਾਰ ਭਾਈਚਾਰੇ ਵਲੋਂ ਪਰਿਵਾਰ ਦੁੱਖ ਸਾਂਝਾ ਕੀਤਾ ਗਿਆ।

Share Button

Leave a Reply

Your email address will not be published. Required fields are marked *

%d bloggers like this: