ਰੇਲ ਗੱਡੀ ਥੱਲੇ ਆਉਣ ਕਾਰਨ ਵਿਅਕਤੀ ਦੀ ਮੌਤ

ss1

ਰੇਲ ਗੱਡੀ ਥੱਲੇ ਆਉਣ ਕਾਰਨ ਵਿਅਕਤੀ ਦੀ ਮੌਤ

3-20
ਰਾਮਪੁਰਾ ਫੂਲ (ਕੁਲਜੀਤ ਸਿੰਘ ਢੀਗਰਾਂ):-ਪਿਛਲੇ ਦਿਨੀ ਲਹਿਰਾ ਮੁਹੱਬਤ ਨੇੜੇ ਰੇਲ ਗੱਡੀ ਥੱਲੇ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਸਹਾਰਾ ਗਰੁੱਪ ਪੰਜਾਬ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਪਿੰਡ ਵੜਿੰਗ ਖੇੜਾ ਜਿਲਾ ਮੁਕਤਸਰ ਦਾ ਸ਼ਰਨ ਸਿੰਘ ਪੁੱਤਰ ਗੁਰਦੀਪ ਸਿੰਘ ਧੂਰੀ ਤੋ ਡੱਬਵਾਲੀ ਰੇਲ ਗੱਡੀ ਤੇ ਜਾਂਦਾ ਸੀ । ਜਿਸ ਨੂੰ ਅਚਾਨਕ ਲਹਿਰਾ ਮੁਹੱਬਤ ਰੇਲਵੇ ਸਟੇਸ਼ਨ ਕੋਲ ਚੱਕਰ ਆ ਗਿਆ ਤੇ ਥੱਲੇ ਲਾਈਨ ਨੰਬਰ ਦੋ ਤੇ ਡਿੱਗ ਪਿਆ। ਦੂਸਰੀ ਤਰਫੋਂ ਆ ਰਹੀ ਗੰਗਾਨਗਰ ਤੋ ਹਰਿਦਵਾਰ ਟਰੇਨ ਦੇ ਥੱਲੇ ਆਉਣ ਕਾਰਨ ਮੌਤ ਹੋ ਗਈ। ਜਿਸ ਨੂੰ ਸਹਾਰਾ ਗਰੁੱਪ ਪੰਜਾਬ ਦੇ ਵਰਕਰ ਜੌਂਨਟੀ, ਸੰਦੀਪ ਵਰਮਾ ਨੇ ਸੰਸਥਾ ਦੀ ਐਬੂਲੈਂਸ ਵਿੱਚ ਸਿਵਲ ਹਸਪਤਾਲ ਲੈ ਕੇ ਗਏ। ਰੇਲਵੇ ਚੌਂਕੀ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾ ਦੇ ਅਧਾਰ ਤੇ ੧੭੪ ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ।

Share Button

Leave a Reply

Your email address will not be published. Required fields are marked *