Wed. Feb 19th, 2020

ਰੇਲਵੇ ਪੁਲਿਸ ਵੱਲੋਂ 5 ਕਿੱਲੋ ਚਰਸ ਸਮੇਤ ਇਕ ਵਿਅਕਤੀ ਗ੍ਰਿਫਤਾਰ

ਰੇਲਵੇ ਪੁਲਿਸ ਵੱਲੋਂ 5 ਕਿੱਲੋ ਚਰਸ ਸਮੇਤ ਇਕ ਵਿਅਕਤੀ ਗ੍ਰਿਫਤਾਰ

4 ਹਜਾਰ ਦੇ ਲਾਲਚ `ਚ ਬਿਹਾਰ ਤੋਂ ਚਰਸ ਬਤੌਰ ਕੌਰੀਅਰ ਪੰਜਾਬ ਲੈ ਕੇ ਆਇਆ ਸੀ

ਰਾਜਪੁਰਾ, 26 ਸਤੰਬਰ (ਦਇਆ ਸਿੰਘ): ਰੇਲਵੇ ਪੁਲਿਸ ਦੇ ਸੀ.ਆਈ.ਏ. ਸਟਾਫ ਸਰਕਲ ਰਾਜਪੁਰਾ ਦੀ ਪੁਲਿਸ ਨੇ ਸਥਾਨਕ ਰੇਲਵੇ ਸਟੇਸ਼ਨ ਤੇ ਚੈਕਿੰਗ ਦੋਰਾਨ ਇਕ ਵਿਅਕਤੀ ਨੂੰ ਕਾਬੂ ਕਰਕੇ ਉਸਤੋਂ 5 ਕਿੱਲੋ ਚਰਸ ਬਰਾਮਦ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਰੇਲਵੇ ਪੁਲਿਸ ਦੇ ਸੀ.ਆਈ.ਏ. ਸਰਕਲ ਰਾਜਪੁਰਾ ਦੇ ਇੰਚਾਰਜ ਇੰਸਪੈਕਟਰ ਜਸਕਰਨ ਸਿੰਘ ਨੇ ਦੱਸਿਆ ਕਿ ਏ.ਡੀ.ਜੀ.ਪੀ. ਰੇਲਵੇਜ਼ ਸੰਜੀਵ ਕਾਲਰਾ ਆਈ.ਪੀ.ਐਸ., ਏ.ਆਈ.ਜੀ. ਦਲਜੀਤ ਸਿੰਘ ਰਾਣਾ ਅਤੇ ਡੀ.ਐਸ.ਪੀ. ਰੇਲਵੇਜ਼ ਪਟਿਆਲਾ ਦਵਿੰਦਰ ਸਿੰਘ ਦੀ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਦੇ ਤਹਿਤ ਉਹਨਾਂ ਦੀ ਅਗਵਾਈ ਵਿਚ ਸਹਾਇਕ ਥਾਣੇਦਾਰ ਮਲਕੀਤ ਸਿੰਘ, ਸਹਾਇਕ ਥਾਣੇਦਾਰ ਜਰਨੈਲ ਸਿੰਘ ਸਮੇਤ ਪੁਲਿਸ ਪਾਰਟੀ ਸਥਾਨਕ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ਤੇ ਮੁਸਾਫਰਾਂ ਦੇ ਸਮਾਨ ਦੀ ਚੈਕਿੰਗ ਕਰਦੇ ਹੋਏ ਪਲੇਟ ਫਾਰਮ ਦੇ ਪੱਛਮ ਵਾਲੇ ਪਾਸੇ ਪਹੰਚੇ ਤਾਂ ਇਕ ਸ਼ੱਕੀ ਵਿਅਕਤੀ ਜਿਸ ਨੇ ਬੈਗ ਚੁੱਕਿਆ ਹੋਇਆ ਸੀ ਜਾਂਦਾ ਦੇਖਿਆ।ਜਿਸ ਤੇ ਸ਼ੱਕ ਦੇ ਅਧਾਰ ਤੇ ਉਸ ਵਿਅਕਤੀ ਨੂੰ ਰੋਕ ਕੇ ਜਦੋਂ ਉਸਦੇ ਬੈਗ ਦੀ ਤਲਾਸ਼ੀ ਕੀਤੀ ਤਾਂ ਉਸ ਵਿਚੋਂ 5 ਕਿੱਲੋ ਚਰਸ ਬਰਾਮਦ ਹੋਈ।ਪੁਲਿਸ ਪਾਰਟੀ ਨੇ ਤਰੁੰਤ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ।ਪੁੱਛਗਿੱਛ ਦੋਰਾਨ ਉਕਤ ਵਿਅਕਤੀ ਨੇ ਆਪਣੀ ਪਹਿਚਾਣ ਬਸੰਤ ਸਾਹ ਪੁੱਤਰ ਸਵ. ਰਾਮ ਨਰਾਇਣ ਵਾਸੀ ਪਿੰਡ ਲਾਲਮੜ੍ਹ ਥਾਣਾ ਮੁਫਾਸ ਬੇਤੀਆ ਜਿਲ੍ਹਾ ਬੇਤੀਆ ਪੱਛਮੀ ਚੰਪਾਰਨ ਬਿਹਾਰ ਦੱਸੀ।ਉਕਤ ਵਿਅਕਤੀ ਨੇ ਦੱਸਿਆ ਕਿ ਚਰਸ 4 ਹਜਾਰ ਦੇ ਲਾਲਚ ਵਿਚ ਬਤੌਰ ਕੌਰੀਅਰ ਬਿਹਾਰ ਤੋਂ ਇਹ ਚਰਸ ਲੈ ਕੇ ਆ ਰਿਹਾ ਸੀ।ਉਕਤ ਵਿਅਕਤੀ ਨੂੰ ਅੱਜ ਥਾਣੇਦਾਰ ਸੁਖਵਿੰਦਰ ਸਿੰਘ ਨੇ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ।ਇਸ ਦੋਰਾਨ ਬਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: