ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jul 4th, 2020

ਰੇਲਵੇ ਨੇ ਰਿਜ਼ਰਵੇਸ਼ਨ ਨਿਯਮਾਂ ‘ਚ ਕੀਤਾ ਵੱਡਾ ਬਦਲਾਅ

ਰੇਲਵੇ ਨੇ ਰਿਜ਼ਰਵੇਸ਼ਨ ਨਿਯਮਾਂ ‘ਚ ਕੀਤਾ ਵੱਡਾ ਬਦਲਾਅ

ਨਵੀਂ ਦਿੱਲੀ: ਅੱਜ ਯਾਨੀ ਕਿ 31 ਮਈ ਨੂੰ ਖਤਮ ਹੋ ਰਹੇ ਲਾਕਡਾਊਨ ਚੌਥੇ ਪੜਾਅ ਤੋਂ ਬਾਅਦ ਪਟਰੀਆਂ ‘ਤੇ ਟ੍ਰੇਨਾਂ ਦੀ ਆਵਾਜਾਈ ਵੀ ਵੱਧ ਜਾਵੇਗੀ । ਦਰਅਸਲ, 1 ਜੂਨ ਤੋਂ ਭਾਰਤੀ ਰੇਲਵੇ ਯਾਤਰੀਆਂ ਲਈ 200 ਵਾਧੂ ਟ੍ਰੇਨਾਂ ਚਲਾ ਰਹੀ ਹੈ । ਯਾਤਰਾ ਦੌਰਾਨ ਕੋਈ ਸਮੱਸਿਆ ਨਾ ਹੋਵੇ ਇਸ ਲਈ ਹਰ ਕੋਈ ਕੰਫਰਮ ਟਿਕਟ ਚਾਹੁੰਦਾ ਹੈ । ਯਾਤਰੀਆਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲਵੇ ਨੇ ਟਿਕਟਾਂ ਦੀ ਅਡਵਾਂਸ ਬੁਕਿੰਗ ਲਈ ਨਿਯਮਾਂ ਵਿੱਚ ਤਬਦੀਲੀ ਕੀਤੀ ਹੈ । ਯਾਤਰੀ ਹੁਣ 30 ਦਿਨਾਂ ਦੀ ਬਜਾਏ 120 ਦਿਨਾਂ ਲਈ ਪਹਿਲਾਂ ਤੋਂ ਟਿਕਟਾਂ ਬੁੱਕ ਕਰਾ ਸਕਦੇ ਹਨ । ਇਨ੍ਹਾਂ ਟ੍ਰੇਨਾਂ ਦੀ ਟਿਕਟ ਬੁਕਿੰਗ 22 ਮਈ ਤੋਂ ਹੀ ਸ਼ੁਰੂ ਹੋ ਗਈ ਹੈ ।

ਰੇਲਵੇ ਨੇ ਯਾਤਰੀਆਂ ਦੇ ਹੱਕ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ, ਜਿਸ ਦੇ ਤਹਿਤ ਯਾਤਰੀ ਹੁਣ ਆਪਣੀ ਨਿਰਧਾਰਤ ਯਾਤਰਾ ਲਈ ਸਿਰਫ 30 ਦਿਨਾਂ ਦੀ ਨਹੀਂ, 120 ਦਿਨ ਯਾਨੀ 4 ਮਹੀਨੇ ਪਹਿਲਾਂ ਟਿਕਟ ਬੁੱਕ ਕਰਵਾ ਸਕਦੇ ਹਨ । ਇਹ ਟਿਕਟਾਂ ਪ੍ਰਾਪਤ ਕਰਨ ਅਤੇ ਯਾਤਰਾ ਦੀ ਯੋਜਨਾ ਬਣਾਉਣ ਵਿੱਚ ਸਹਾਇਤਾ ਕਰੇਗਾ । ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇੱਕ ਮਹੀਨੇ ਪਹਿਲਾਂ ਹੀ ਅਡਵਾਂਸ ਬੁਕਿੰਗ ਕਰਵਾਈ ਜਾ ਸਕਦੀ ਸੀ ।

ਲਾਕਡਾਊਨ ਦੌਰਾਨ ਚਲਾਈਆਂ ਜਾ ਰਹੀਆਂ ਵਿਸ਼ੇਸ਼ ਟ੍ਰੇਨਾਂ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਬਦਲਦਿਆਂ ਰੇਲਵੇ ਨੇ 4 ਮਹੀਨੇ ਪਹਿਲਾਂ ਟਿਕਟ ਬੁਕਿੰਗ ਦੇ ਨਾਲ-ਨਾਲ ਮੌਜੂਦਾ ਸੀਟ ਬੁਕਿੰਗ, ਤਤਕਾਲ ਕੋਟੇ ਦੀ ਬੁਕਿੰਗ ਅਤੇ ਮਿਡਲ ਸਟੇਸ਼ਨਾਂ ਤੋਂ ਟਿਕਟਾਂ ਦੀ ਬੁਕਿੰਗ ਸੇਵਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ । ਇਹ ਸਾਰੀਆਂ ਤਬਦੀਲੀਆਂ ਅੱਜ ਤੋਂ ਲਾਗੂ ਕਰ ਦਿੱਤੀਆਂ ਜਾਣਗੀਆਂ ।

ਫਿਲਹਾਲ ਇਸ ਸਮੇਂ 230 ਸਪੈਸ਼ਲ ਟ੍ਰੇਨਾਂ ਵਿੱਚ ਯਾਤਰਾ ਲਈ ਟਿਕਟਾਂ ਆਨਲਾਈਨ ਬੁੱਕ ਕੀਤੀਆਂ ਜਾ ਸਕਦੀਆਂ ਹਨ । ਹਾਲਾਂਕਿ, ਸਰਕਾਰ ਨੇ ਦੇਸ਼ ਭਰ ਵਿੱਚ ਦੋ ਲੱਖ ਤੋਂ ਵੱਧ ਕਾਮਨ ਸਰਵਿਸ ਸੈਂਟਰਾਂ (CSC) ਤੋਂ ਟਿਕਟਾਂ ਬੁੱਕ ਕਰਨ ਦੀ ਸਹੂਲਤ ਦਿੱਤੀ ਹੈ । ਇਨ੍ਹਾਂ ਟ੍ਰੇਨਾਂ ਵਿੱਚ ਸਮਾਨ ਵੀ ਬੁੱਕ ਕੀਤਾ ਜਾ ਸਕਦਾ ਹੈ । ਇਨ੍ਹਾਂ ਟ੍ਰੇਨਾਂ ਲਈ ਮੋਬਾਇਲ ਐਪ, ਰੇਲਵੇ ਸਟੇਸ਼ਨ ਕਾਊਂਟਰ, ਡਾਕਘਰ, ਯਾਤਰੀ ਟਿਕਟ ਸਹੂਲਤ ਕੇਂਦਰ (YTSK), ਅਧਿਕਾਰਤ ਏਜੰਟ, ਯਾਤਰੀ ਰਿਜ਼ਰਵੇਸ਼ਨ ਪ੍ਰਣਾਲੀ ਵੀ ਬੁੱਕ ਕੀਤੀ ਜਾ ਸਕਦੀ ਹੈ ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: