ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 19, 2020

ਰੇਲਵੇ ਦੇ ਈ-ਟਿਕਟਿੰਗ ਰੈਕੇਟ ਦਾ ਪਰਦਾ ਫਾਸ਼

ਰੇਲਵੇ ਦੇ ਈ-ਟਿਕਟਿੰਗ ਰੈਕੇਟ ਦਾ ਪਰਦਾ ਫਾਸ਼

ਰੇਲਵੇ ਸੁਰੱਖਿਆ ਫੋਰਸ (ਆਰ ਪੀ ਐੱਫ) ਨੇ ਈ-ਟਿਕਟਿੰਗ ਰੈਕਟ ਦਾ ਪਰਦਾ ਫਾਸ਼ ਕੀਤਾ ਹੈ। ਇਸ ਰੈਕਟ ਦੀ ਤਾਰ ਪਾਕਿਸਤਾਨ, ਬੰਗਲਾ ਦੇਸ਼ ਤੇ ਡੁਬਈ ਨਾਲ ਜੁੜੀ ਨਿਕਲੀ ਹੈ। ਇਸ ਸੰਬੰਧ ਵਿੱਚ ਆਰ ਪੀ ਐਫ ਨੇ ਝਾਰਖੰਡ ਦੇ ਇਕ ਸਾਫਟਵੇਅਰ ਡਿਵੈਲਪਰ ਗੁਲਾਮ ਮੁਸਤਫ਼ਾ ਨੂੰ ਗ੍ਰਿਫਤਾਰ ਕੀਤਾ ਹੈ। ਆਰ ਪੀ ਐਫ ਡੀ ਜੀ ਅਰੁਣ ਕੁਮਾਰ ਨੇ ਇਸ ਪਿਛੇ ਟੈਰਰ ਫੰਡਿੰਗ ਦਾ ਸ਼ੱਕ ਪ੍ਰਗਟ ਕੀਤਾ ਹੈ।
ਵਰਨਣ ਯੋਗ ਹੈ ਕਿ ਆਰ ਪੀ ਐਫ ਵੱਲੋਂ ਨਾਜਾਇਜ਼ ਈ-ਟਿਕਟਿੰਗ ਰੈਕਟ ਦਾ ਇਹ ਅੱਜ ਤਕ ਦਾ ਸਭ ਤੋਂ ਵੱਡਾ ਖੁਲਾਸਾ ਹੈ। ਗੁਲਾਮ ਮੁਸਤਫ਼ਾ ਨੂੰ ਭੁਵਨੇਸ਼ਵਰ ਤੋਂ ਫੜਿਆ ਗਿਆ ਸੀ। ਆਰ ਪੀ ਐਫ ਦੇ ਡੀ ਜੀ ਨੇ ਦੱਸਿਆ ਕਿ ਦੋਸ਼ੀ ਦੇ ਕੋਲ 563 ਪਰਸਨਲ ਆਈ ਆਰ ਸੀ ਟੀ ਸੀ ਵਾਲੀ ਆਈ ਡੀ, 2400 ਸਟੇਟ ਬੈਂਕ ਵਾਲੇ ਅਤੇ 600 ਖੇਤਰੀ ਗ੍ਰਾਮੀਣ ਬੈਂਕਾਂ ਵਾਲੇ ਖਾਤੇ ਮਿਲੇ ਹਨ। ਬੀਤੇ 10 ਦਿਨਾਂ ਤੋਂ ਆਈ ਬੀ, ਸਪੈਸ਼ਲ ਬਿਊਰੋ, ਈ ਡੀ, ਐਨ ਆਈ ਏ ਅਤੇ ਕਰਨਾਟਕ ਪੁਲਿਸ ਮੁਸਤਫ਼ਾ ਤੋਂ ਪੁੱਛ ਪੜਤਾਲ ਕਰ ਰਹੀਆਂ ਹਨ। ਆਰ ਪੀ ਐਫ ਦੇ ਡਾਇਰੈਕਟਰ ਅਰੁਣ ਕੁਮਾਰ ਨੇ ਦੱਸਿਆ ਕਿ ਅਸੀਂ ਈ-ਟਿਕਟਿੰਗ ਰੈਕਟ ਖ਼ਿਲਾਫ਼ ਕਾਰਵਾਈ ਵਿਚ ਇਕ ਕਦਮ ਅੱਗੇ ਵਧਾਇਆ ਅਤੇ ਇਕ ਰੈਕਟ ਦਾ ਪਤਾ ਲਾਇਆ ਹੈ। ਇਸ ਦਾ ਕਿੰਗਪਿਨ ਸ਼ਾਇਦ ਡੁਬਈ ਵਿਚ ਹੈ। ਅਸੀਂ ਗਿਰੋਹ ਦੇ ਮੈਂਬਰਾਂ ਦੀ ਜਾਂਚ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਬੈਂਕਾਂ ਅਤੇ ਕੁਝ ਕੰਪਨੀਆਂ ਕੋਲ ਪੈਸਾ ਜਾ ਰਿਹਾ ਹੈ। ਅਰੁਣ ਕੁਮਾਰ ਨੇ ਹਾਮਿਦ ਅਸ਼ਰਫ ਨੂੰ ਈ-ਟਿਕਟਿੰਗ ਰੈਕਟ ਦਾ ਮਾਸਟਰ ਮਾਈਂਡ ਦੱਸਿਆ ਹੈ। ਕਿਹਾ ਜਾ ਰਿਹਾ ਹੈ ਕਿ ਉਹ ਹਰ ਮਹੀਨੇ 10 ਤੋਂ 15 ਕਰੋੜ ਰੁਪਏ ਇਕੱਠੇ ਕਰਦਾ ਸੀ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: