ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jun 2nd, 2020

ਰੇਪ ਮਾਮਲੇ ‘ਚ ਤਰੁਣ ਤੇਜ਼ਪਾਲ ਖਿ਼ਲਾਫ਼ ਦੋਸ਼ ਹੋਏ ਤੈਅ

ਰੇਪ ਮਾਮਲੇ ‘ਚ ਤਰੁਣ ਤੇਜ਼ਪਾਲ ਖਿ਼ਲਾਫ਼ ਦੋਸ਼ ਹੋਏ ਤੈਅ

ਗੋਆ ਵਿਚ ਸਾਲ 2013 ਵਿਚ ਸਾਹਮਣੇ ਆਏ ਇੱਕ ਮਸ਼ਹੂਰ ਕੇਸ ਵਿਚ ਅਦਾਲਤ ਨੇ ਮੁਲਜ਼ਮ ਦੇ ਖਿ਼ਲਾਫ਼ ਦੋਸ਼ ਤੈਅ ਕਰ ਦਿੱਤੇ ਹਨ, ਜਿਸ ਤੋਂ ਬਾਅਦ ਹੁਣ ਉਸ ਨੂੰ ਇਨ੍ਹਾਂ ਦੋਸ਼ਾਂ ਦੇ ਆਧਾਰ ‘ਤੇ ਸਜ਼ਾ ਸੁਣਾਈ ਜਾਵੇਗੀ। ਅਸਲ ਵਿਚ ਇਹ ਮਾਮਲਾ ਤਹਿਲਕਾ ਦੇ ਸਾਬਕਾ ਮੁੱਖ ਸੰਪਾਦਕ ਤਰੁਣ ਤੇਜ਼ਪਾਲ ਦਾ ਹੈ, ਜਿਸ ਨੇ ਆਪਣੀ ਹੀ ਸਹਿਕਰਮੀ ਦਾ ਇੱਕ ਹੋਟਲ ਦੀ ਲਿਫਟ ਵਿਚ ਯੌਨ ਸ਼ੋਸ਼ਣ ਕੀਤਾ ਸੀ।

ਤਹਿਲਕਾ ਦੇ ਸਾਬਕਾ ਮੁੱਖ ਸੰਪਾਦਕ ਤਰੁਣ ਤੇਜ਼ਪਾਲ ਦੇ ਖਿ਼ਲਾਫ਼ ਉੱਤਰੀ ਗੋਆ ਦੇ ਮਾਪੁਸਾ ਸਥਿਤ ਅਦਾਲਤ ਨੇ ਵੀਰਵਾਰ ਨੂੰ ਦੋਸ਼ ਤੈਅ ਕੀਤੇ। ਉਨ੍ਹਾਂ ਦੇ ਖਿ਼ਲਾਫ਼ ਭਾਰਤੀ ਦੰਡ ਸੰਘਤਾ ਦੀ ਧਾਰਾ 376 (ਰੇਪ), 341, 342, 354ਏ, 354ਬੀ ਦੇ ਤਹਿਤ ਦੋਸ਼ ਤੈਅ ਕੀਤੇ ਗਏ।

ਤੇਜ਼ਪਾਲ ਤਰੁਣ ‘ਤੇ ਆਪਣੀ ਜੂਨੀਅਰ ਸਹਿਕਰਮੀ ਦਾ ਲਿਫਟ ਵਿਚ ਯੌਨ ਸ਼ੋਸ਼ਣ ਕੀਤੇ ਜਾਣ ਦਾ ਦੋਸ਼ ਹੈ। ਚਾਰਜਸ਼ੀਟ ਦੀ ਕਾਪੀ ਤੇਜ਼ਪਾਲ ਨੂੰ ਸੌਂਪ ਦਿੱਤੀ ਗਈ ਹੈ। ਤਰੁਣ ਦੇ ਵਕੀਲ ਇੱਕ ਮਹੀਨੇ ਦਾ ਸਮਾਂ ਚਾਹੁੰਦੇ ਸਨ ਪਰ ਅਦਾਲਤ ਨੇ ਹੋਰ ਸਮਾਂ ਦੇਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ।

ਦੱਸ ਦੇਈਏ ਕਿ ਤਰੁਣ ਤੇਜ਼ਪਾਲ ਨੇ ਆਪਣੇ ਖਿ਼ਲਾਫ਼ ਹੇਠਲੀ ਅਦਾਲਤ ਵਿਚ ਚੱਲ ਰਹੇ ਟ੍ਰਾਇਲ ‘ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਬੰਬੇ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਉਨ੍ਹਾਂ ਨੇ ਹੇਠਲੀ ਅਦਾਲਤ ਵਿਚ ਦੋਸ਼ ਤੈਅ ਕੀਤੇ ਜਾਣ ‘ਤੇ ਰੋਕ ਦੀ ਵੀ ਮੰਗ ਕੀਤੀ ਸੀ। ਹਾਈਕੋਰਟ ਨੇ ਹੇਠਲੀ ਅਦਾਲਤ ਵਿਚ ਦੋਸ਼ ਤੈਅ ਕਰਨ ‘ਤੇ ਰੋਕ ਲਗਾਉਣ ਦੀ ਮੰਗ ਖਾਰਜ ਕਰ ਦਿੱਤੀ।

Leave a Reply

Your email address will not be published. Required fields are marked *

%d bloggers like this: