Sun. May 19th, 2019

ਰੇਤ ਮਾਫੀਆਂ ਖਿਲਾਫ਼ ਜਥੇਬੰਦੀਆਂ ਵਲੋਂ ਆਰ-ਪਾਰ ਦੀ ਲੜਾਈ ਦਾ ਐਲਾਨ

ਰੇਤ ਮਾਫੀਆਂ ਖਿਲਾਫ਼ ਜਥੇਬੰਦੀਆਂ ਵਲੋਂ ਆਰ-ਪਾਰ ਦੀ ਲੜਾਈ ਦਾ ਐਲਾਨ

ਚੰਡੀਗੜ੍ਹ, 15 ਮਈ (ਏਜੰਸੀ): ਸਤਲੁਜ ਦਰਿਆ ਵਿੱਚੋਂ ਰੇਤੇ ਦੀ ਗੈਰ ਕਾਨੂੰਨੀ ਮਾਈਨਿੰਗ ਦੇ ਕੰਮ ਨੇ ਮੁੜ ਜ਼ੋਰ ਫੜ ਲਿਆ ਹੈ। ਰੇਤੇ ਦੇ ਭਾਅ ਪਹਿਲਾਂ ਦੇ ਮੁਕਾਬਲੇ ਹੁਣ ਹੇਠਾਂ ਹਨ ਪਰ ਰੇਤ ਮਾਫੀਆ ਪਹਿਲਾਂ ਵਾਂਗ ਦਿਨ-ਰਾਤ ਗੈਰਕਾਨੂੰਨੀ ਮਾਈਨਿੰਗ ਕਰਨ ਲੱਗਾ ਹੈ। ਸਤਲੁਜ ਦਰਿਆ ਕੰਢੇ ਵਸੇ ਕੁਝ ਪਿੰਡਾਂ ਵਿੱਚ ਸਰਕਾਰ ਵੱਲੋਂ ਮਿੱਥੇ ਮਾਪਦੰਡਾਂ ਦੇ ਉਲਟ ਜਾ ਕੇ ਰੇਤ ਚੋਰੀ ਹੋ ਰਹੀ ਹੈ। ਇਸੇ ਖ਼ਿਲਾਫ ਹੁਣ ਪੰਜਾਬ ਦੇ ਕਈ ਜਥੇਬੰਦੀਆਂ ਨੇ ਆਰ ਪਾਰ ਦਾ ਸੰਘਰਸ਼ ਲੜਨ ਦਾ ਐਲਾਨ ਕੀਤਾ ਹੈ।

ਪੰਜਾਬ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਬਲਰਾਜ ਸਿੰਘ ਕੋਟਉਮਰਾ ਨੇ ਦੱਸਿਆ ਕਿ ਪਿੰਡ ਅੱਕੂਵਾਲ, ਖੁਰਸ਼ੈਦਪੁਰਾ, ਤਲਵੰਡੀ ਨੌਆਬਾਦ, ਭੂੰਦੜੀ, ਰਾਮਪੁਰਾ ਪਿੰਡਾਂ ਵਿੱਚ ਇਹ ਕੰਮ ਚੱਲ ਰਿਹਾ ਹੈ। ਅਗਲੇ ਹਫਤੇ ਦਰਿਆ ਸਤਲੁਜ ਨੂੰ ਬਚਾਉਣ ਲਈ ਧਰਨਾ ਦੇਣ ਦਾ ਐਲਾਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਰੇਤ ਮਾਫੀਆ ਨੂੰ ਇਲਾਕੇ ਵਿੱਚੋਂ ਖਦੇੜਨ ਲਈ ਹੁਣ ਆਰ-ਪਾਰ ਦੀ ਲੜਾਈ ਲੜੀ ਜਾਵੇਗੀ।

ਇਸ ਮਾਮਲੇ ‘ਤੇ ਮਾਈਨਿੰਗ ਵਿਭਾਗ ਦੇ ਅਫਸਰ ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਗੈਰਕਾਨੂੰਨੀ ਮਾਈਨਿੰਗ ਖ਼ਿਲਾਫ਼ ਸਖ਼ਤੀ ਕੀਤੀ ਹੋਈ ਹੈ ਤੇ ਦੋ ਦਿਨ ਪਹਿਲਾਂ ਉਨ੍ਹਾਂ ਖ਼ੁਦ ਹੀ ਰੇਤਾ ਚੋਰੀ ਸਬੰਧੀ ਮਾਮਲਾ ਦਰਜ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਸਰਕਾਰ ਲੋਕਾਂ ਨੂੰ ਸਸਤਾ ਰੇਤਾ ਦੇਣ ਦੇ ਯਤਨ ਕਰ ਰਹੀ ਹੈ। ਇਸੇ ਲਈ ਜਲੰਧਰ-ਲੁਧਿਆਣਾ, ਲੁਧਿਆਣਾ-ਨਵਾਂ ਸ਼ਹਿਰ ਤੇ ਜਲੰਧਰ-ਮੋਗਾ ਜ਼ਿਲ੍ਹੇ ਜੋੜੇ ਗਏ ਹਨ।

Leave a Reply

Your email address will not be published. Required fields are marked *

%d bloggers like this: