Sat. May 25th, 2019

ਰੇਤੇ ਦੀ ਬੁੱਕਲ ਜਾਂ ਖੇਹ ਪੈਣੀ

ਰੇਤੇ ਦੀ ਬੁੱਕਲ ਜਾਂ ਖੇਹ ਪੈਣੀ

ਆਲਾ ਦੁਆਲਾ ਦੇਖ ਲਗਦਾ ਕਿਵੇਂ ਰੇਤ ਨੇ ਬੁੱਕਲ ਮਾਰ ਕੇ ਸਭ ਨੂੰ ਬੇਵਸ ਕੀਤਾ ਹੋਇਆ। ਜਿਸ ਕਾਰਨ ਕਰਕੇ ਸਦੀਆਂ ਪਹਿਲਾਂ ਰਾਜਸਥਾਨ ਮਾਰੂਥਲ ਬਣਿਆ ਅਤੇ ਪੰਜਾਬ ਵੀ ਉਸੇ ਰਾਹ ਪਾਇਆ ਆ। ਇਹ ਰੇਤ ਦਾ ਗੁਬਾਰ ਗਰਮ ਹਵਾ ਵਿੱਚ ਰਲ ਕੇ ਪੱਛਮੀਂ ਪੌਣਾਂ ਸਹਾਰੇ ਉੱਤਰੀ ਭਾਰਤ ਤੇ ਛਾਇਆ ਹੋਇਆ।  ਮੀਂਹ ਘੱਟ ਜਾਂ ਪੈ ਨਹੀਂ ਰਹੇ, ਕਿਉਂਕਿ ਮੀਂਹ ਲਿਆਉਣ ਵਿੱਚ ਸਹਾਈ ਰੁੱਖਾਂ ਅਤੇ ਜੰਗਲਾਂ ਹੇਠ ਰਕਬਾ ਘਟਿਆ ਹੈ। ਵੱਧ ਰਹੇ ਹਵਾ ਪ੍ਰਦੂਸ਼ਣ ਵਿੱਚ ਵਾਹਨਾਂ ਦਾ ਧੂੰਆਂ ਜਾਂ ਹੋਰ ਕਾਰਨਾਂ ਕਰਕੇ ਉਡਿਆ ਧੂੰਆਂ ਵੀ ਸ਼ਾਮਿਲ ਹੈ। ਨਤੀਜਾ ਸਭ ਦੇ ਸਾਹਮਣੇ ਹੈ। ਪਰ ਕੁਦਰਤ ਨਾਲ ਖਿਲਵਾੜ ਕਰਨ ਕਰਕੇ ਮਨੁੱਖ ਆਵਦੇ ਸਿਰ ਆਪ ਹੀ ਖੇਹ ਪਵਾ ਰਿਹਾ। ਕੁੱਝ ਸੋਚਦੇ ਹੋਣੇ ਵਿਦੇਸ਼ ਜਾ ਕੇ ਬੱਚ ਜਾਵਾਂਗੇ, ਕਿਉਂਕਿ ਉਹ ਮੁਲਕ ਕੁਦਰਤ ਪ੍ਰੇਮੀ ਨੇ।
ਪਰ ਸਾਰੇ ਤਾਂ ਵਿਦੇਸ਼ ਨਹੀਂ ਜਾ ਸਕਣੇ।  ਇੱਕ ਮਹਾਂਦੀਪ ਦੇ ਖਰਾਬ ਅਤੇ ਵਿਗੜ ਚੁੱਕੇ ਹਾਲਾਤਾਂ ਨੇ ਸਭ ਮਹਾਂਦੀਪਾਂ ‘ਤੇ ਵੀ ਮਾੜਾ ਅਸਰ ਪਾਉਣਾ। ਜਿਵੇਂ ਇੱਕ ਖਰਾਬ ਸੇਬ ਬਾਕੀ ਦੇ ਚੰਗੇ ਸੇਬਾਂ ਨੂੰ ਵੀ ਖਰਾਬ ਕਰ ਦਿੰਦਾ ਹੈ। ਜਿਵੇਂ ਸਾਡੇ ਸਰੀਰ ਦੇ ਰੋਮ ਤੇ ਵਾਲ ਸਰੀਰ ਨੂੰ ਠੰਡਕ ਅਤੇ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਦੇ ਨੇ। ਰੁੱਖ ਵੀ ਸਾਡੀ ਧਰਤੀ ਅਤੇ ਵਾਤਾਵਰਣ ਦੇ ਤਾਪਮਾਨ ਨੂੰ ਕੰਟਰੋਲ ਕਰਕੇ ਠੰਡਕ ਦਿੰਦੇ ਹਨ। ਪਰ ਕੁਝ ਲਾਲਚੀ ਲੋਕਾਂ ਦੇ ਲਾਲਚ ਕਰਕੇ ਵੱਧ ਮੁਨਾਫੇ ਦੀ ਦੌੜ ਵਿੱਚ ਅਸੀਂ ਰੁੱਖ ਕੱਟੀ ਜਾ ਰਹੇ ਤੇ ਨਵੇਂ ਲਗਾਉਣੇ ਭੁੱਲੀ ਜਾ ਰਹੇ। ਜੇ ਨਾ ਸੰਭਲੇ ਤਾਂ ਰੇਤ ਦੀ ਬੁੱਕਲ ਹੋਰ ਵੀ ਘੁੱਟ ਕੇ ਸਾਨੂੰ ਆਗੋਸ਼ ਵਿੱਚ ਲੈ ਲਵੇਗੀ।
ਅਮਰ ਬੋਲ

Leave a Reply

Your email address will not be published. Required fields are marked *

%d bloggers like this: