ਰੂਪ ਨਗਰ ਮਲੋਟ ਵਿਖੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਸਹਿਯੋਗ ਦਿੱਤਾ

ss1

ਰੂਪ ਨਗਰ ਮਲੋਟ ਵਿਖੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਸਹਿਯੋਗ ਦਿੱਤਾ

18-8 (1)
ਮਲੋਟ, 18 ਮਈ (ਆਰਤੀ ਕਮਲ) : ਮਲੋਟ ਸ਼ਹਿਰ ਦੇ ਸਲੱਮ ਇਲਾਕੇ ਵਜੋਂ ਜਾਣੇ ਜਾਂਦੇ ਰੂਪ ਨਗਰ ਵਾਰਡ ਨੰ 26 ਵਿਖੇ ਇਕ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਸਥਾਨਕ ਸਮਾਜਸੇਵੀ ਆਗੂਆਂ ਵੱਲੋਂ ਮਾਇਕ ਸਹਿਯੋਗ ਦਿੱਤਾ ਗਿਆ । ਕਾਲੂ ਬਾਵਰੀਆ ਦੀ ਲੜਕੀ ਦੇ ਵਿਆਹ ਮੌਕੇ ਦੇਸ਼ ਭਗਤ ਸਰਵ ਭਾਈਚਾਰਾ ਮੰਚ ਅਤੇ ਗਰੀਨ ਫੀਲਡ ਐਨਕਲੇਵ ਵੈਲਫੇਅਰ ਸੁਸਾਇਟੀ ਦੇ ਆਗੂਆਂ ਵੱਲੋਂ ਖੁਦ ਪੁੱਜ ਕੇ ਲੜਕੀ ਦੇ ਪਿਤਾ ਦੀ ਮੌਜੂਦਗੀ ਵਿਚ ਲੜਕੀ ਨੂੰ ਇਹ ਸਹਾਇਤਾ ਸ਼ਗਨ ਰੂਪ ਵਿਚ ਭੇਂਟ ਕੀਤੀ ਗਈ । ਇਸ ਮੌਕੇ ਸੁਸਾਇਟੀ ਮੈਂਬਰ ਤੇ ਸਬੰਧਿਤ ਵਾਰਡ ਦੇ ਨਗਰ ਕੌਂਸਲਰ ਰਜਿੰਦਰ ਘੱਗਾ, ਦਲਜਿੰਦਰ ਸਿੰਘ ਬਿੱਲਾ ਸੰਧੂ ਪ੍ਰਬੰਧਕੀ ਸਕੱਤਰ ਐਮ.ਆਰ.ਐਸ ਕਾਲਜ, ਦੀਪ ਸੰਧੂ, ਰਾਜ ਸੰਧੂ ਅਤੇ ਗਰੀਨ ਫੀਲਡ ਸੁਸਾਇਟੀ ਦੇ ਪ੍ਰਧਾਨ ਸਹਿਜੀ ਬਰਾੜ ਸਮੇਤ ਰੂਪ ਨਗਰ ਇਲਾਕੇ ਦੇ ਜੈਮਲ ਪ੍ਰਧਾਨ ਵੀ ਮੌਜੂਦ ਸਨ । ਸੁਸਾਇਟੀ ਆਗੂਆਂ ਨੇ ਕਿਹਾ ਕਿ ਇਹ ਸੰਸਥਾਵਾਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਲਈ ਸਲਾਈ ਮਸ਼ੀਨਾ, ਡਾਕਟਰੀ ਸਹਾਇਤਾ ਅਤੇ ਪੜਾਈ ਆਦਿ ਲਈ ਵਿਸ਼ੇਸ਼ ਕਰਕੇ ਸਲੱਮ ਇਲਾਕਿਆਂ ਵਿਚ ਕੰਮ ਕਰ ਰਹੀਆਂ ਹਨ ।

Share Button

Leave a Reply

Your email address will not be published. Required fields are marked *