ਰੂਪਨਗਰ ਪੁਲਿਸ ਨੇ ਜਿਸਮ ਫਰੋਸ਼ੀ ਦਾ ਧੰਦਾ ਕਰਵਾਉਣ ਵਾਲੇ ‘ਆਪਣਾ ਹੋਟਲ’ ਦੇ ਮਾਲਕ ਸਮੇਤ ਚਾਰ ਜੋੜਿਆਂ ਨੂੰ ਕੀਤਾ ਗ੍ਰਿਫਤਾਰ

ss1

ਰੂਪਨਗਰ ਪੁਲਿਸ ਨੇ ਜਿਸਮ ਫਰੋਸ਼ੀ ਦਾ ਧੰਦਾ ਕਰਵਾਉਣ ਵਾਲੇ ‘ਆਪਣਾ ਹੋਟਲ’ ਦੇ ਮਾਲਕ ਸਮੇਤ ਚਾਰ ਜੋੜਿਆਂ ਨੂੰ ਕੀਤਾ ਗ੍ਰਿਫਤਾਰ

ਅੱਜ ਮਿਤੀ 03.03.2018 ਨੂੰ ਸ. ਰਾਜ ਬਚਨ ਸਿੰਘ ਸੰਧੂ, ਪੀ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਪ੍ਰੈਸ ਨੋਟ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਅੱਜ ਮਿਤੀ 03.03.2018 ਨੂੰ ਜਿਲ੍ਹਾ ਪੁਲਿਸ ਨੇ ਜਿਸਮ ਫਰੋਸ਼ੀ ਦਾ ਧੰਦਾ ਕਰਵਾਉਣ ਵਾਲੇ ‘ਆਪਣਾ ਹੋਟਲ’ ਨਾਮ ਦੇ ਹੋਟਲ ਦੇ ਮਾਲਕ ਸਮੇਤ ਚਾਰ ਜੋੜਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇੰਸਪੈਕਟਰ ਸੁਖਵੀਰ ਸਿੰਘ, ਮੁੱਖ ਅਫਸਰ ਥਾਣਾ, ਸਿੰਘ ਭਗਵੰਤਪੁਰ ਅਤੇ ਸੀ.ਆਈ.ਏ. ਸਟਾਫ ਰੂਪਨਗਰ ਵਲੋ ਸਾਂਝੇ ਤੋਰ ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਨ੍ਹਾਂ ਪਾਸ ਮੁਖਬਰੀ ਹੋਈ ਕਿ ਵਰੁਣ ਸੈਣੀ ਪੁੱਤਰ ਸਤੀਸ਼ ਕੁਮਾਰ ਵਾਸੀ ਮਕਾਨ ਨੰ. 65, ਦਸਮੇਸ਼ ਨਗਰ, ਰੂਪਨਗਰ ‘ਆਪਣਾ ਹੋਟਲ’ ਬਾਹਦ ਕੋਟਲਾ ਨਿਹੰਗ ਅਤੇ ਹੋਟਲ ਦੇ ਮੈਨੇਜਰ ਸਾਹਿਲ ਕੁਮਾਰ ਪੁੱਤਰ ਦਰਸ਼ਨ ਕੁਮਾਰ ਵਾਸੀ ਨੇੜੇ ਕਲਿਆਣ ਸਿਨੇਮਾ ਰੂਪਨਗਰ ਹੋਟਲ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਕਰਵਾਉਦੇ ਹਨ। ਜਿਸ ਤੇ ਹੋਟਲ ਵਿੱਚ ਪੁਲਿਸ ਪਾਰਟੀ ਵਲੋ ਰੇਡ ਕੀਤਾ ਗਿਆ। ਜੋ ਮੋਕਾ ਤੇ ਅੱਲਗ੍ਰ ਅਲੱਗ ਕਮਰਿਆਂ ਵਿੱਚੋ ਸੁਰਿੰਦਰ ਸਿੰਘ ਪੁੱਤਰ ਜਗਦੀਸ ਸਿੰਘ ਵਾਸੀ ਮਾਜਰੀ ਕੋਟਾਂ ਥਾਣਾ ਕੀਰਤਪੁਰ ਸਾਹਿਬ, ਸਿਮਰਨਜੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਫਤਿਹਪੁਰ ਥਾਣਾ ਸਦਰ ਰੂਪਨਗਰ, ਹਰਜਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਮਨਸੂਹਾ ਕਲਾਂ ਥਾਣਾ ਚਮਕੌਰ ਸਾਹਿਬ ਅਤੇ ਵਰਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਕੋਟਲਾ ਪਾਵਰ ਹਾਊਸ ਥਾਣਾ ਅਨੰਦਪੁਰ ਸਾਹਿਬ ਨੂੰ ਚਾਰ ਲੜਕੀਆਂ ਸਮੇਤ ਇਤਰਾਜਯੋਗ ਹਾਲਤ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਦੇ ਖਿਲਾਫ ਮੁਕੱਦਮਾ ਨੰਬਰ 20 ਮਿਤੀ 03.03.2018 ਅੇਧ 3,4,5 ਪ੍ਰੋਵੇਸ਼ਨ ਆਫ ਇਮਰੋਲ ਟਰੈਫਿਕ ਐਕਟ ਥਾਂਣਾ ਸਿੰਘ ਭਗਵੰਤਪੁਰ ਦਰਜ਼ ਰਜਿਸਟਰ ਕੀਤਾ ਗਿਆ ਹੈ। ਹੋਟਲ ਦਾ ਮੈਨੇਜਰ ਸਾਹਿਲ ਕੁਮਾਰ ਮੋਕਾ ਤੋ ਫਰਾਰ ਹੋ ਗਿਆ। ਮੁਕੱਦਮਾ ਦੀ ਤਫਤੀਸ਼ ਕੀਤੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *