ਰੂਪਨਗਰ ਦੇ ਡਿਪਟੀ ਕਮਿਸ਼ਨਰ ਨੇ ਕੀਤਾ ਜ਼ਿਲ੍ਹਾ ਜੇਲ ਦਾ ਨਿਰੀਖਣ

ss1

ਰੂਪਨਗਰ ਦੇ ਡਿਪਟੀ ਕਮਿਸ਼ਨਰ ਨੇ ਕੀਤਾ ਜ਼ਿਲ੍ਹਾ ਜੇਲ ਦਾ ਨਿਰੀਖਣ

ਰੂਪਨਗਰ, 22 ਦਸੰਬਰ (ਪ੍ਰਿੰਸ): ਪੰਜਾਬ ਸਰਕਾਰ ਵਲੋਂ ਜੇਲ੍ਹ ਵਿਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਦਿਤੀਆਂ ਜਾਣ ਵਾਲੀਆਂ ਸੁਵਿਧਾਵਾਂ ਨੂੰ ਯਕੀਨੀ ਬਨਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ  ਵਲੋਂ ਜ਼ਿਲ੍ਹਾ ਜੇਲ੍ਹ ਦਾ ਸਮੇ ਸਮੇ ਤੇ ਨਿਰੀਖਣ ਕੀਤਾ ਜਾਂਦਾ ਹੈ ਇਸ ਦੇ ਮੱਦੇਨਜ਼ਰ ਅੱਜ ਸ਼੍ਰੀ ਕਰਨੇਸ਼ ਸ਼ਰਮਾ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਜੇਲ੍ਹ ਦਾ ਨਿਰੀਖਣ ਕੀਤਾ ਗਿਆ। ਇਸ ਸਮੇਂ ਸ਼੍ਰੀ ਜੀ.ਐਸ.ਸਰੋਆ ਜ਼ਿਲ੍ਹਾ ਜੇਲ੍ਹ ਸੁਪਰਡੈਂਟ, ਸ਼੍ਰੀ ਗੁਰਮੀਤ ਸਿੰਘ ਜੈਜੀ ਡੀ.ਐਸ.ਪੀ.ਰੂਪਨਗਰ,ਸ਼੍ਰੀ ਅਮਰੋਜ਼ ਸਿੰਘ ਡੀ.ਐਂਸ.ਪੀ , ਸ਼੍ਰੀ ਸੁਰਿੰਦਰ ਪਾਲ ਨਾਇਬ ਤਹਿਸੀਲਦਾਰ,  ਡਾ:ਰੀਤਾ ਸਹਾਇਕ ਸਿਵਲ ਸਰਜਨ, , ਸ਼੍ਰੀਮਤੀ ਰਾਜਿੰਦਰ ਕੌਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਸ੍ਰੀਮਤੀ ਸ਼ਵੇਤਾ ਸ਼ਰਮਾ ਲੀਗਲ ਪ੍ਰੋਬੇਸ਼ਨਰ ਅਤੇ ਜੇਲ੍ਹ ਦਾ ਸਟਾਫ ਹਾਜਰ ਸੀ।

ਇਸ ਮੌਕੇ ਸ੍ਰੀ ਕਰਨੇਸ਼ ਸ਼ਰਮਾ ਨੇ ਜੇਲ੍ਹ ਵਿਚ ਬੰਦ ਬੰਦੀਆਂ ਅਤੇ ਕੈਦੀਆਂ ਨਾਲ ਮੁਲਾਕਾਤ ਕਰਦੇ ਹੋਏ ਉਨਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਅਤੇ ਉਨ੍ਹਾਂ ਦੇ ਹਲ ਲਈ ਲੋੜੀਂਦੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਜੇਲ੍ਹ ਸਟਾਫ ਵਲੋਂ ਕੈਦੀਆਂ ਨੂੰ ਦਿਤੀਆਂ ਜਾਣ ਵਾਲੀਆਂ ਸੁਵਿਧਾਵਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।ਉਨ੍ਹਾਂ ਉੱਪ ਪੁਲਿਸ ਕਪਤਾਨ ਨੂੰ ਜੇਲ੍ਹ ਦੇ ਅੱਗੇ ਸੁਰੱਖਿਆ ਦੇ ਮੱਦੇਨਜ਼ਰ ਨਾਕੇ ਲਗਾਉਣ ਲਈ ਆਖਿਆ।ਉਨ੍ਹਾਂ ਜ਼ੇਲ ਵਿੱਚ ਬੰਦ ਬਜ਼ੁਰਗਾਂ ਅਤੇ ਵਿਧਵਾ ਔਰਤਾਂ ਦੀਆਂ ਪੈਨਸ਼ਨਾਂ ਲਗਾਉਣ ਦੇ ਪ੍ਰਬੰਧ ਕਰਨ ਲਈ ਵੀ ਕਿਹਾ।ਉਨ੍ਹਾਂ ਮਹਿਲਾ ਬੇਰਕ ਵਿੱਚ ਇੱਕ ਬੰਦੀ ਨਾਲ ਰਹਿ ਰਹੇ ਬੱਚੇ ਨੂੰ ਆਗਨਬਾੜੀ ਕੇਂਦਰ ਵਿੱਚ ਭੇਜਣ ਦੇ ਪ੍ਰਬੰਧ ਕਰਨ ਲਈ ਕਿਹਾ । ਉਨ੍ਹਾਂ ਇਹ ਵੀ ਕਿਹਾ ਕਿ ਸ਼ੱਕੀ ਕੈਦੀਆਂ ਨਾਲ ਜਿਹੜਾ ਵੀ ਕੋਈ ਵਿਅਕਤੀ ਮੁਲਾਕਾਤ ਕਰਨ ਆਉਂਦਾ ਹੈ ਉਸਦਾ ਸੁਰੱਖਿਆ ਪੱਖੋਂ ਵਿਸ਼ੇਸ ਖਿਆਲ ਰੱਖਿਆ ਜਾਵੇ।

       ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜ਼ੇਲ ਵਿੱਚ ਕੈਦੀ ਤੇ ਬੰਦੀ ਤਨਾਅ ਵਿੱਚ ਰਹਿੰਦੇ ਹਨ ਇਸ ਲਈ ਇਨ੍ਹਾਂ ਨੂੰ ਯੋਗਾ ਕਰਨ ਅਤੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ।ਡਿਪਟੀ ਕਮਿਸ਼ਨਰ ਨੇ ਜ਼ੇਲ ਸੁਪਰਡੇਟ ਨੂੰ ਅਜਿਹੇ ਕੈਦੀਆਂ ਦੀਆਂ ਲਿਸਟਾਂ ਬਨਾਉਣ ਲਈ ਆਖਿਆ ਜਿਨ੍ਹਾਂ ਕੋਈ ਮਿਲਣ ਨਹੀ ਆਉਂਦਾ ਅਤੇ ਉਨ੍ਹਾਂ ਨੂੰ ਕੰਬਲ ਦੀ ਲੋੜ ਹੈ ਤਾਂ ਜੋ ਜਿਲ੍ਹਾਂ ਰੈੱਡ ਕਰਾਸ ਵੱਲੋਂ ਉਨ੍ਹਾਂ ਨੂੰ ਕੰਬਲ ਮੁਹਈਆ ਕਰਵਾਏ ਜਾ ਸਕਣ।

      ਇਸ ਮੌਕੇ ਸ਼੍ਰੀ ਸ਼੍ਰੀ ਜੀ.ਐਸ.ਸਰੋਆ ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਜ਼ਿਲ੍ਹਾ ਜੇਲ੍ਹ ਵਿਚ ਬੰਦ ਕੈਦੀਆਂ ਲਈ ਮੁਫਤ ਕਾਨੂੰਨੀ ਸਹਾਇਤਾ ਵੀ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਹਫਤੇ ਵਿਚ ਤਿੰਨ ਵਾਰੀ ਵਕੀਲ ਸਾਹਿਬਾਨ ਆ ਕੇ ਇੰਨਾਂ ਨੂੰ ਸਹਾਇਤਾ ਦਿੰਦੇ ਹਨ।

Share Button

Leave a Reply

Your email address will not be published. Required fields are marked *