ਰੂਪਨਗਰ ਥਰਮਲ ਪਲਾਂਟ ਦੇ ਯੂਨਿਟ ਬੰਦ ਕਰਨ ਦੇ ਖਿਲਾਫ ‘ਆਪ’ ਕਰੇਗੀ ਅੱਜ ਰੋਸ ਮੁਜ਼ਾਹਰਾ: ਅਮਰਜੀਤ ਸਿੰਘ ਸੰਦੋਆ

ਰੂਪਨਗਰ ਥਰਮਲ ਪਲਾਂਟ ਦੇ ਯੂਨਿਟ ਬੰਦ ਕਰਨ ਦੇ ਖਿਲਾਫ ‘ਆਪ’ ਕਰੇਗੀ ਅੱਜ ਰੋਸ ਮੁਜ਼ਾਹਰਾ: ਅਮਰਜੀਤ ਸਿੰਘ ਸੰਦੋਆ
ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਸਮੇਤ ਸਮੁੱਚੀ ਲੀਡਰਸ਼ਿਪ ਪਹੁੰਚ ਰਹੀ ਹੈ

ਰੂਪਨਗਰ, 23 ਜਨਵਰੀ (ਨਿਰਪੱਖ ਆਵਾਜ਼ ਬਿਊਰੋ): ਰੂਪਨਗਰ ਥਰਮਲ ਪਲਾਂਟ ਦੇ ਪਹਿਲੀ ਸਟੇਜ ਦੇ 420 ਮੈਗਾਵਾਟ ਯੂਨਿਟ ਬਿਜਲੀ ਪੈਦਾ ਕਰਨ ਵਾਲੇ 2 ਯੁਨਿਟ ਬੰਦ ਕਰ ਦਿੱਤੇ ਗਏ ਹਨ। ਸਟੇਜ 2 ਅਤੇ 3 ਦੇ ਬਾਕੀ 4 ਯੂਨਿਟ ਬੰਦ ਕਰਕੇ ਦਸੰਬਰ 1983 ਤੋਂ ਲੋਕਾਂ ਦੇ ਘਰ ਰੁਸ਼ਨਾਉਣ ਵਾਲੇ ਥਰਮਲ ਪਲਾਂਟ ਨੂੰ ਸਦਾ ਵਾਸਤੇ ਅੰਧੇਰੇ ਵਿੱਚ ਗੁੰਮ ਕਰਨ ਦੀ ਤਿਆਰੀ ਕੈਪਟਨ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਆਪਣੀ ਸਮਰਥਾ ਤੋਂ ਵੱਧ ਬਿਜਲੀ ਬਣਾਉਣ ਵਾਲੇ ਇਸ ਥਰਮਲ ਪਲਾਂਟ ਨੂੰ ਦਰਜਨਾਂ ਵਾਰ ਇਨਾਮ ਵੀ ਮਿਲ ਚੁੱਕੇ ਹਨ ਪਰ ਹੁਣ ਕਾਂਗਰਸ ਸਰਕਾਰ ਦੇ ਲਏ ਗਏ ਇਸ ਮਨਹੂਸ ਫੈਸਲੇ ਨਾਲ ਸਿੱਧੇ ਅਤੇ ਅਸਿੱਧ ਤੌਰ ਤੇ ਹਜ਼ਾਰਾਂ ਘਰਾਂ ਦੇ ਚੁਲ੍ਹੇ ਵੀ ਠੰਡੇ ਹੋ ਜਾਣਗੇ। ਸਰਕਾਰ ਵੱਲੋਂ ਲਏ ਜਾ ਰਹੇ ਇਸ ਲੋਕ ਮਾਰੂ ਫੈਸਲੇ ਨੂੰ ਰੱਦ ਕਰਵਾਉਣ ਲਈ ਆਮ ਆਦਮੀ ਪਾਰਟੀ ਵੱਲੋਂ 24 ਦਸੰਬਰ ਸਵੇਰੇ 900 ਵਜੇ ਥਰਮਲ ਪਲਾਂਟ ਦੇ ਨੰਬਰ 1 ਗੇਟ ਤੇ ਜ਼ੋਰਦਾਰ ਧਰਨਾ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਜਿਸ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਸਮੇਤ ਸਮੁੱਚੀ ਲੀਡਰਸ਼ਿਪ ਪਹੁੰਚ ਰਹੀ ਹੈ। ਰੂਪਨਗਰ ਵਿਧਾਨ ਸਭਾ ਹਲਕੇ ਦੇ ਐਮ. ਐਲ. ਏ. ਅਮਰਜੀਤ ਸਿੰਘ ਸੰਦੋਆ ਨੇ ਹਲਕੇ ਦੀਆਂ ਸਮੁੱਚੀਆਂ ਧਾਰਮਿਕ, ਸਮਾਜਿਕ ਜਥੇਬੰਦੀਆਂ ਅਤੇ ਬੁੱਧੀਜੀਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਧਰਨੇ ਦੇ ਵਿੱਚ ਪਹੁੰਚ ਕੇ ਆਪਣਾ ਫਰਜ਼ ਅਦਾ ਕਰਨ।

Share Button

Leave a Reply

Your email address will not be published. Required fields are marked *

%d bloggers like this: