ਰੁੱਖ ……

ss1

ਰੁੱਖ ……

ਰੁੱਖਾਂ ਵਿੱਚ ਜੀਵਨ ਵਸਦਾ
ਠੰਡੀਆਂ ਰੁੱਖਾਂ ਦੀਆਂ ਛਾਂਵਾਂ ।
ਪਹਾਡ਼ ਮੈਦਾਨ ਹਰਿਆਲੀ 
ਰੁੱਖਾਂ ਬਿਨ ਬੰਜਰ ਥਾਵਾਂ ।
ਜੜ੍ਹੀ ਬੂਟੀਆਂ ਰੋਗਾਂ ਤੋਂ
ਫ਼ਲ ਭੋਜਨ ਦੇਣ ਸਾਹਵਾਂ ।
ਪੰਛੀ ਪਸ਼ੂ ਰਹਿਣ ਖਾਵਣ
ਵਰਖਾ ਦਾ ਸਿਰਨਾਵਾਂ ।
ਈਧਣ ਇਮਾਰਤ ਬੇੜੀਆਂ
ਵਿਕਾਸ ਨਵੀਆਂ ਰਾਹਵਾਂ ।
ਧਰਤ ਤੇ ਸਵਰਗ ਰੁੱਖ
ਵਗਦੀਆ ‘ਜਿੰਦ’ ਹਵਾਵਾਂ 
ਪਾਣੀ ਧੀਆਂ ਰੁੱਖ ਰੱਬਾਂ 
ਸਦਾ ਝੂਮਣ ਨਾਲ ਚਾਵਾਂ ।
 ਹਰਜਿੰਦਰ ਸਿੰਘ ‘ਭੁੱਲਰ’
9592321121
 
Share Button

Leave a Reply

Your email address will not be published. Required fields are marked *