ਰੁਲਦਾ ਸਿੰਘ ਸਾਬਕਾ ਚੇਅਰਮੈਨ ਨੂੰ ਅੰਤਿਮ ਅਰਦਾਸ ਸਮੇਂ ਸੇਜਲ ਅੱਖਾਂ ਨਾਲ ਸ਼ਰਧਾਂਜਲੀਆਂ ਭੇਂਟ

ss1

ਰੁਲਦਾ ਸਿੰਘ ਸਾਬਕਾ ਚੇਅਰਮੈਨ ਨੂੰ ਅੰਤਿਮ ਅਰਦਾਸ ਸਮੇਂ ਸੇਜਲ ਅੱਖਾਂ ਨਾਲ ਸ਼ਰਧਾਂਜਲੀਆਂ ਭੇਂਟ
ਮੈਰੀਲੈਂਡ, 19 ਜੂਨ   ( ਰਾਜ ਗੋਗਨਾ ) – ਰੁਲਦਾ ਸਿੰਘ ਸਾਬਕਾ ਚੇਅਰਮੈਨ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਉਨ੍ਹਾਂ ਦੇ ਨਮਿਤ ਰੱਖੇ ਪਾਠ ਦਾ ਭੋਗ ਸਥਾਨਕ ਗੁਰੂਘਰ ਵਿਖੇ ਪਾਇਆ ਗਿਆ। ਜਿੱਥੇ ਰਸਭਿੰਨਾ ਕੀਰਤਨ ਜਥੇ ਵਲੋਂ ਕੀਤਾ ਗਿਆ। ਜਿੱਥੇ ਭਰੇ ਦੀਵਾਨ ਵਿੱਚ ਹਰ ਕੋਈ ਸਵਰਗਵਾਸੀ ਰੁਲਦਾ ਸਿੰਘ ਦੀਆਂ ਤਾਰੀਫਾਂ ਕਰ ਰਿਹਾ ਸੀ, ਉੱਥੇ ਨਮ ਅੱਖਾਂ ਨਾਲ ਸ਼ਰਧਾ ਦੇ ਫੁੱਲ ਵੀ ਭੇਂਟ ਕਰ ਰਿਹਾ ਸੀ। ਉਨ੍ਹਾਂ ਦੇ ਦ੍ਰਿੜ ਇਰਾਦੇ ਅਤੇ ਸੇਵਾ ਪ੍ਰਤੀ ਹਰ ਕੋਈ ਵਾਕਫ ਸੀ।


ਭੋਗ ਉਪਰੰਤ ਸਕੱਤਰ ਗੁਰਚਰਨ ਸਿੰਘ ਵਲੋਂ ਭਾਈ ਅਮਰਜੀਤ ਸਿੰਘ ਸਾਬਕਾ ਇੰਸਪੈਕਟਰ ਗੁਰਦੁਆਰਾ ਪ੍ਰਬੰਧਕ ਜੋ ਕਿ ਰੁਲਦਾ ਸਿੰਘ ਨਾਲ ਪਰਿਵਾਰਕ ਸਾਂਝ ਰੱਖਦੇ ਸਨ, ਉਨ੍ਹਾਂ ਨੇ ਰੁਲਦਾ ਸਿੰਘ ਨਾਲ ਬਿਤਾਏ ਪਲਾਂ ਦੀ ਸਾਂਝ ਪਾਈ ਅਤੇ ਗੁਰਬਾਣੀ ਦੇ ਅਧਾਰ ਅਨੇਕਾਂ ਸਲੋਕਾਂ ਦੀ ਵਿਚਾਰ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਜਸਦੀਪ ਸਿੰਘ ਜੱਸੀ ਜੋ ਟਰੰਪ ਟੀਮ ਦੇ ਮੈਂਬਰ ਹਨ, ਉਨ੍ਹਾਂ ਰੁਲਦਾ ਸਿੰਘ ਦੀਆਂ ਕਾਰਗੁਜ਼ਾਰੀਆਂ ਪ੍ਰਤੀ ਚਾਨਣਾ ਪਾਇਆ ਤੇ ਮਾਸਟਰ ਧਰਮਪਾਲ ਸਿੰਘ ਨੇ ਕਿਹਾ ਕਿ ਉਹ ਅਜਿਹੀ ਸਖਸ਼ੀਅਤ ਦੇ ਮਾਲਕ ਸਨ ਕਿ ਉਹ ਦਲੀਲ ਨਾਲ ਗੱਲ ਮਨਵਾਉਣ ਦੇ ਧਾਰਨੀ ਸਨ।  ਅਜਿਹੀ ਸਖਸ਼ੀਅਤ ਦਾ ਅਜਾਈਂ ਸਮੇਂ ਵਿੱਚ ਜਾਣਾ ਸਾਡੇ ਲਈ ਵੱਡਾ ਘਾਟਾ ਹੈ। ਸਾਡੀ ਸ਼ਰਧਾ ਇਹੀ ਹੈ ਕਿ ਅਸੀਂ ਉਨ੍ਹਾਂ ਦੀਆਂ ਕਾਰਗੁਜ਼ਾਰੀਆਂ ਤੋਂ ਸਿੱਖਿਆ ਲੈਂਦਿਆਂ ਗੁਰੂਘਰ ਦੀ ਬਿਹਤਰੀ ਲਈ ਯੋਗਦਾਨ ਪਾਈਏ।
ਅਖੀਰ ਵਿੱਚ ਰੁਲਦਾ ਸਿੰਘ ਦੇ ਵੱਡੇ ਸਪੁੱਤਰ ਗੁਰਪ੍ਰੀਤ ਸਿੰਘ ਸੰਨੀ ਨੂੰ ਗੁਰਮਤਿ ਅਨੁਸਾਰ ਜ਼ਿੰਮੇਵਾਰੀ ਸੌਂਪੀ ਗਈ ਅਤੇ ਧੰਨਵਾਦ ਸਹਿਤ ਸੰਗਤਾਂ ਨੂੰ ਲੰਗਰ ਛਕਣ ਦੀ ਤਾਕੀਦ ਕੀਤੀ ਗਈ। ਜਿੱਥੇ ਪੂਰਾ ਸਮਾਂ ਸਵਰਗਵਾਸੀ ਰੁਲਦਾ ਸਿੰਘ ਸਬੰਧੀ ਦੁੱਖ ਸੁੱਖ ਸਾਂਝਾ ਹੁੰਦਾ ਰਿਹਾ, ਉੱਤੇ ਉਨ੍ਹਾਂ ਦੇ ਦ੍ਰਿੜ ਇਰਾਦੇ ਅਤੇ ਕਾਰਗੁਜ਼ਾਰੀਆਂ ਨੂੰ ਇਸੇ ਤਰ੍ਹਾਂ ਤੋਰਨ ਲਈ ਸੰਗਤਾਂ ਵਲੋਂ ਪਰਿਵਾਰ ਨਾਲ ਸਾਂਝ ਪਾਈ, ਜਿਸ ਨੂੰ ਵੱਡੇ ਪੁੱਤਰ ਨੇ ਸਵੀਕਾਰਿਆ।

Share Button

Leave a Reply

Your email address will not be published. Required fields are marked *