Thu. Jul 18th, 2019

ਰੁਮਾਂਸ ਅਤੇ ਕਾਮੇਡੀ ਭਰਪੂਰ ਫ਼ਿਲਮ ‘ ਜੁਗਨੀ ਯਾਰਾਂ ਦੀ’

ਰੁਮਾਂਸ ਅਤੇ ਕਾਮੇਡੀ ਭਰਪੂਰ ਫ਼ਿਲਮ ‘ ਜੁਗਨੀ ਯਾਰਾਂ ਦੀ’

ਵਿਆਹ ਤੇ ਕਾਮੇਡੀ ਕਲਚਰ ਸਿਨਮੇ ਦੀ ਭੀੜ ਵਿੱਚ ਐਕਸ਼ਨ ਤੇ ਰੁਮਾਂਸ ਭਰਿਆ ਸਿਨਮਾ ਲੈ ਕੇ ਆ ਰਹੀ ਬੱਤਰਾ ਸ਼ੋਅਬਿਜ਼ ਤੇ ਗੋਲਡ ਮਾਊਟਿਨ ਦੀ ਫਿਲਮ ‘ਜੁਗਨੀ ਯਾਰਾਂ ਦੀ’ ਟਰੇਲਰ ਅਤੇ ਗੀਤਾਂ ਦੇ ਰਿਲੀਜ਼ ਹੋਣ ਮਗਰੋਂ ਕਾਫ਼ੀ ਚਰਚਾ ਵਿੱਚ ਹੈ। ਇਸ ਫਿਲਮ ਦੇ ਨਾਇਕ ਪ੍ਰੀਤ ਬਾਠ ਨੂੰ ਦਰਸ਼ਕ ਵੈਸੇ ਤਾਂ ਪਹਿਲਾਂ ਵੀ ਕਈ ਫਿਲਮਾ ਵਿਚ ਵੀ ਵੇਖ ਚੁੱਕੇ ਹਨਪਰ ਇਸ ਫ਼ਿਲਮ ਵਿੱਚ ਉਸਦਾ ਕਿਰਦਾਰ ਪਹਿਲੀਆਂ ਫਿਲਮਾਂ ਤੋਂ ਬਹੁਤ ਹਟਵਾਂ ਹੈ। ਇਸ ਫਿਲਮ ਦਾ ਨਿਰਮਾਣ ਪੰਜਾਬੀ ਫ਼ਿਲਮ ਸਨੱਅਤ ਵਿੱਚ ਚਿਰਾਂ ਤੋਂ ਸਰਗਰਮ ਰਾਜਨ ਬੱਤਰਾ ਨੇ ਕੀਤਾ ਹੈ, ਜਿੰਨPਾਂ ਨੇ ‘ਮੇਲ ਕਰਾਦੇ ਰੱਬਾ, ਜੀਂਹਨੇ ਮੇਰਾ ਦਿਲ ਲੁੱਟਿਆ, ਯਾਰ ਅਨਮੁੱਲੇ,ਵਿਆਹ 70 ਕਿਲੋਮੀਟਰ’ ਵਰਗੀਆਂ ਅਣਗਿਣਤ ਮਨੋਰੰਜਕ ਫਿਲਮਾਂ ਦਰਸ਼ਕਾਂ ਨੂੰ ਦਿੱਤੀਆਂ ਹਨ। ਇਸ ਫ਼ਿਲਮ ਬਾਰੇ ਗੱਲ ਕਰਦਿਆਂ ਰਾਜਨ ਬੱਤਰਾ ਨੇ ਕਿਹਾ ਕਿ ‘ਜੁਗਨੀ ਯਾਰਾਂ ਦੀ’ ਪਿਆਰ ਮੁਹੱਬਤ ਦੇ ਰਿਸ਼ਤਿਆਂ ਦੀ ਅਹਿਮੀਅਤ ਦਰਸਾਉਣੀ ਕਹਾਣੀ ਅਧਾਰਤ ਫ਼ਿਲਮ ਹੈ, ਇਸ ਫਿਲਮ ਵਿੱਚ ਪਿੰਡ ਤੋਂ ਸ਼ਹਿਰ ਪੜਨ ਆਏ ਇੱਕ ਸਰੀਫ਼ ਤੇ ਭੋਲੇ ਭਾਲੇ ਮੁੰਡੇ ਦੀ ਕਹਾਣੀ ਹੈ ਜਿਸ ਤੇ ਕਾਲਜ਼ ਪੜੱਦੀ ਹੀ ਇੱਕ ਉੱਚੇ ਅਸਰ ਰਸੂਖ ਵਾਲੀ ਸੋਹਣੀ ਸਨੱਖੀ ਮੁਟਿਆਰ ਦਿਲ ਵਾਰ ਦਿੰਦੀ ਹੈ ਹਿਯੇ ਕਾਲਜ ਦੀ ਇੱਕ ਹੋਰ ਕੁੜੀ ਇਸ ਨਾਇਕ ਦੇ ਸੁਪਨਿਆ ਵਿੱਚ ਗੁਆਚੀ ਹੋਈ ਹੈ। ਇਸ ਤਿਕੋਣੇ ਪਿਆਰ ਦੀ ਕਹਾਣੀ ਵਿੱਚ ਕੌਣ ਡੋਲੀ ਬੈਠਦੀ ਹੈ ਇਹ ਤਾਂ ਆਉਣ ਵਾਲੀ 5 ਜੁਲਾਈ ਨੂੰ ਹੀ ਪਤਾ ਲੱਗੇਗਾ।
‘ਬੱਤਰਾ ਸ਼ੋਅਬਿਜ ਅਤੇ ਗੋਲਡ ਮਾਊਂਟਨ ਪਿਕਚਰਜ਼’ ਦੇ ਬੈਨਰ ਹੇਠ ਇਸ ਫ਼ਿਲਮ ਦਾ ਨਿਰਦੇਸ਼ਨ ਸਾਗਰ ਸ਼ਰਮਾ ਨੇ ਕੀਤਾ ਹੈ। ਇਸ ਫਿਲਮ ਦਾ ਨਿਰਮਾਣ ਰਾਜਨ ਬੱਤਰਾ ਦੇ ਨਾਲ ਦੀਪਕ ਚੌਧਰੀ, ਨੀਰਜ ਪਾਠਕ, ਰਾਜੇਸ਼ ਹੋਰਾ ਤੇ ਬਾਬੂ ਲਾਲ ਮੁਖੀਜਾ ਨੇ ਮਿਲ ਕੇ ਕੀਤਾ ਹੈ। ਇਸ ਫਿਲਮ ਵਿੱਚ ਪ੍ਰੀਤ ਬਾਠ, ਮਹਿਮਾ ਹੋਰਾ ਪ੍ਰੀਤ ਦੀਪ ਜੋਸ਼ੀ,ਸਿੱਧੀ ਆਹੂਜਾ,ਅਕਸ਼ਤਾ ਸੇਠੀ, ਮਨਜੀਤ ਸਿੰਘ, ਰੁਪਿੰਦਰ ਰੂਪੀ, ਅਜੇ ਕੁਮਾਰ, ਨੇ ਫ਼ਿਲਮ ਵਿੱਚ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਅਤੇ ਡਾਇਲਾਗ ਕੁਮਾਰ ਅਜੇ ਨੇ ਲਿਖੇ ਹਨ। ਫਿਲਮ ਦਾ ਸੰਗੀਤ ਗੁਰਮੀਤ ਸਿੰਘ, ਜੱਸੀ ਕਟਿਆਲ, ਜੁਗਰਾਜ ਰੇਂਖ ਅਤੇ ਵਿਸ਼ਾਲ ਖੰਨਾ ਨੇ ਦਿੱਤਾ ਹੈ। ਹੈਪੀ ਰਾਏਕੋਟੀ, ਜੰਗ ਸੰਧੂ, ਕੁਮਾਰ ਤੇ ਦੀਪ ਕੌਰ ਵਹਿਣੀਵਾਲ ਦੇ ਲਿਖੇ ਗੀਤਾਂ ਨੂੰ ਮੰਨਤ ਨੂਰ,ਗੁਰਮੀਤ ਸਿੰਘ, ਅੰਬਰ ਵਸ਼ਿਸਟ, ਸ਼ਿਵਜੋਤ,ਮਨਜੀਤ ਸਹੋਤਾ ਨੇ ਪਲੇਅ ਬੈਕ ਗਾਇਆ ਹੈ।
ਫ਼ਿਲਮ ਬਾਰੇ ਹੋਰ ਜਾਣਕਾਰੀ ਦਿੱਦਿਆ ਰਾਜਨ ਬੱਤਰਾ ਨੇ ਦੱਸਿਆ ਕਿ ‘ਜੁਗਨੀ ਯਾਰਾਂ ਦੀ ‘ ਕਾਲਜ ਲਾਈਫ਼ ਅਧਾਰਤ ਇੱਕ ਪਿਆਰ ਭਰੀ ਦਿਲਚਸਪ ਕਹਾਣੀ ਹੈ ਜਿਸ ਵਿੱਚ ਮਨੋਂਰੰਜਨ ਦੇ ਨਾਲ ਨਾਲ ਸਮਾਜਿਕ ਰਿਸ਼ਤਿਆਂ ਦੀ ਅਹਿਮੀਅਤ ਵੀ ਦਰਸਾਈ ਗਈ ਹੈ। ਇਹ ਫਿਲਮ ਆਮ ਵਿਸ਼ਿਆਂ ਤੋਂ ਬਹੁਤ ਹਟਕੇ ਇੱਕ ਨਵੇਂ ਤੇ ਦਿਲਚਸਪ ਵਿਸ਼ੇ ਦੀ ਫਿਲਮ ਹੈ, ਗੀਤ ਸੰਗੀਤ ਵੀ ਬਹੁਤ ਵਧੀਆ ਹੈ ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ।

ਹਰਜਿੰਦਰ ਸਿੰਘ

Leave a Reply

Your email address will not be published. Required fields are marked *

%d bloggers like this: