Wed. Jul 24th, 2019

ਰੀਠੇ ਨਾਲ ਚਮਕਾਓ ਘਰ

ਰੀਠੇ ਨਾਲ ਚਮਕਾਓ ਘਰ

ਰੀਠੇ ਦੀ ਵਰਤੋਂ ਜ਼ਿਆਦਾਤਰ ਘਰਾਂ ‘ਚ ਵਾਲਾਂ ਦੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ ਪਰ ਤੁਸੀਂ ਜਾਂਣਦੇ ਹੋ ਕਿ ਇਸ ਦੀ ਵਰਤੋਂ ਘਰ ਦੇ ਕੰਮਾਂ ‘ਚ ਵੀ ਕੀਤੀ ਜਾ ਸਕਦੀ ਹੈ। ਰੀਠੇ ਨਾਲ ਸਫਾਈ ਕਰਨ ਤੋਂ ਬਾਅਦ ਚੀਜ਼ਾਂ ਚਮਕ ਜਾਂਦੀਆਂ ਹਨ। ਇਸ ਤਰ੍ਹਾਂ ਬਣਾਓ ਰੀਠੇ ਦਾ ਘੋਲ – 10 ਤੋਂ 12 ਰੀਠੇ ਲਓ। ਫਿਰ ਇਸ ਨੂੰ 6 ਕੱਪ ਪਾਣੀ ‘ਚ ਡੁਬੋ ਕੇ ਰੱਖ ਦਿਓ। ਕੁਝ ਦੇਰ ਤਕ ਇਸ ਪਾਣੀ ਨੂੰ ਗਰਮ ਕਰੋ। ਫਿਰ ਇਸ ਨੂੰ ਰਾਤ ਭਰ ਇੰਝ ਹੀ ਰਹਿਣ ਦਿਓ। ਤੁਸੀਂ ਚਾਹੋ ਤਾਂ ਇਸ ਪਾਣੀ ‘ਚ ਨਿੰਬੂ ਦੀਆਂ ਕੁਝ ਬੂੰਦਾਂ ਵੀ ਮਿਲਾ ਸਕਦੇ ਹੋ। ਅਗਲੀ ਸਵੇਰ ਘਰ ਦੇ ਕੰਮਾਂ ‘ਚ ਇਸ ਦੀ ਵਰਤੋਂ ਕਰੋ।

ਖਿੜਕੀਆਂ ਨੂੰ ਚਮਕਾਓ – ਘਰ ਦੀਆਂ ਖਿੜਕੀਆਂ ਨੂੰ ਚਮਕਾਉਣ ਲਈ ਰੀਠੇ ਦੀ ਵਰਤੋਂ ਕਰੋ। ਸ਼ੀਸ਼ਾ ਸਾਫ ਕਰਨ ਲਈ ਰੀਠੇ ਦੇ ਘੋਲ ਨੂੰ ਪਾਣੀ ‘ਚ ਮਿਲਾਓ। ਇਸ ਪਾਣੀ ਨੂੰ ਖਿੜਕੀਆਂ ‘ਤੇ ਸਪ੍ਰੇ ਕਰੋ। ਫਿਰ ਸਾਫ ਕੱਪੜਿਆਂ ਨਾਲ ਇਸ ਨੂੰ ਧੋ ਲਓ। ਖਿੜਕੀਆਂ ਚਮਕ ਜਾਣਗੀਆਂ।

ਜਿਊਲਰੀ ਚਮਕਾਉਣ ਲਈ – ਜਿਊਲਰੀ ਦੀ ਗੁਆਚੀ ਹੋਈ ਚਮਕ ਨੂੰ ਪਾਉਣ ਲਈ ਰੀਠੇ ਦੇ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲਾਂ ਰੀਠੇ ਦਾ ਇਕ ਘੋਲ ਬਣਾਓ। ਇਸ ਘੋਲ ‘ਚ ਜਿਊਲਰੀ ਨੂੰ ਕੁਝ ਦੇਰ ਪਾਣੀ ‘ਚ ਰਹਿਣ ਦਿਓ। ਇਸ ਤੋਂ ਬਾਅਦ ਪੁਰਾਣੇ ਜਾਂ ਮੁਲਾਇਮ ਟੂਥਬਰੱਸ਼ ਨਾਲ ਜਿਊਲਰੀ ਨੂੰ ਰਗੜ ਲਓ। ਜਿਊਲਰੀ ਸਾਫ ਹੋ ਜਾਵੇਗੀ।

ਕੁਦਰਤੀ ਹੈਂਡਵਾਸ਼ – ਹੱਥਾਂ ਨੂੰ ਧੌਂਣ ਲਈ ਲੋਕ ਸਾਬਣ ਜਾਂ ਹੈਂਡਵਾਸ਼ ਦੀ ਵਰਤੋਂ ਕਰਦੇ ਹਨ। ਰੀਠੇ ‘ਚ ਨਿੰਬੂ ਦਾ ਰਸ ਮਿਲਾ ਲਓ। ਫਿਰ ਇਸ ਪਾਣੀ ਨਾਲ ਹੱਥਾਂ ਨੂੰ ਧੋ ਲਓ।

ਜਾਨਵਰਾਂ ਨੂੰ ਨਹਿਲਾਉਣ ਲਈ – ਜਾਨਵਰਾਂ ਨੂੰ ਨਹਿਲਾਉਣ ਲਈ ਵੀ ਰੀਠੇ ਦੀ ਵਰਤੋਂ ਕਰ ਸਕਦੇ ਹੋ। ਰੀਠੇ ਦੇ ਪਾਣੀ ਨਾਲ ਜਾਨਵਰਾਂ ਨੂੰ ਨਹਿਲਾਉਣ ਨਾਲ ਉਨ੍ਹਾਂ ‘ਤੋਂ ਬਦਬੂ ਨਹੀਂ ਆਵੇਗੀ। ਇਸ ਦੇ ਪਾਣੀ ‘ਚ ਉਨ੍ਹਾਂ ਨੂੰ ਨਹਿਲਾਉਣ ਨਾਲ ਉਹ ਸੁਰੱਖਿਅਤ ਵੀ ਰਹਿੰਦਾ ਹੈ।

Leave a Reply

Your email address will not be published. Required fields are marked *

%d bloggers like this: