ਰਿੰਦੇ ਤੇ ਨਰੇਸ਼ ਨੇ .38 ਰਿਵਾਲਵਰ ਨਾਲ ਖੰਨੇ ਵਾਲੇ ਗਾਂਧੀ ਦੇ ਭਰਾ ਦਾ ਕੀਤਾ ਸੀ ਕਤਲ, ਢਾਹਾਂ ਦੀ ਨਿਸ਼ਾਨਦੇਹੀ ‘ਤੇ ਰਿਵਾਲਵਰ ਬਰਾਮਦ

ss1

ਰਿੰਦੇ ਤੇ ਨਰੇਸ਼ ਨੇ .38 ਰਿਵਾਲਵਰ ਨਾਲ ਖੰਨੇ ਵਾਲੇ ਗਾਂਧੀ ਦੇ ਭਰਾ ਦਾ ਕੀਤਾ ਸੀ ਕਤਲ, ਢਾਹਾਂ ਦੀ ਨਿਸ਼ਾਨਦੇਹੀ ‘ਤੇ ਰਿਵਾਲਵਰ ਬਰਾਮਦ

ਜਿਲ੍ਹਾ ਪੁਲਿਸ ਮੁਖੀ ਸ੍ਰੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮੁਕੱਦਮਾ ਨੰਬਰ 64 ਮਿਤੀ 14.04.2018 ਅ/ਧ 307, 148, 149, 427, 120ਬੀ, 212, 216 ਹਿੰ:ਦੰ:, 25/27/54/59 ਅਸਲਾ ਐਕਟ ਥਾਣਾ ਫੇਜ-1 ਮੋਹਾਲੀ ਵਿੱਚ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਗ੍ਰਿਫਤਾਰ ਕੀਤੇ ਗਏ ਨਾਮੀ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾ ਉਰਫ ਬਾਬਾ ਦੀ ਡੀ.ਐਸ.ਪੀ (ਇਨਵੈਸਟੀਗੇਸ਼ਨ) ਸ੍ਰੀ ਕੰਵਲਪ੍ਰੀਤ ਸਿੰਘ ਚਾਹਲ ਅਤੇ ਡੀ.ਐਸ.ਪੀ ਸਿਟੀ -1 ਸ੍ਰੀ ਅਮਰੋਜ ਸਿੰਘ ਦੀ ਨਿਗਰਾਨੀ ਹੇਠ ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ ਅਤੇ ਮੁੱਖ ਅਫਸਰ ਥਾਣਾ ਫੇਜ-1 ਮੋਹਾਲੀ ਦੀ ਟੀਮ ਵੱਲੋਂ ਪੁੱਛਗਿੱਛ ਕੀਤੀ ਗਈ ।
ਜਿਲ੍ਹਾ ਪੁਲਿਸ ਮੁੱਖੀ ਨੇ ਦੱਸਿਆ ਕਿ ਉਕਤ ਗੈਂਸਸਟਰ ਦੀ ਨਿਸ਼ਾਨਦੇਹੀ ਤੇ ਇੱਕ .38 ਬੋਰ ਦਾ ਰਿਵਾਲਵਰ ਜਿਸ ਨਾਲ ਉਸ ਨੇ ਆਪਣੀ ਫੇਸਬੁੱਕ ਉਤੇ ਫੋਟੋ ਪਾਈ ਹੋਈ ਸੀ ਅਤੇ ਇਹ ਰਿਵਾਲਵਰ ਉਸ ਨੇ ਸਿਸਵਾ ਕੱਟ ਥਾਣਾ ਮੁੱਲਾਂਪੁਰ ਦੇ ਏਰੀਏ ਵਿੱਚ ਦੱਬ ਕੇ ਰੱਖਿਆ ਹੋਇਆ ਸੀ ਨੂੰ ਬਾ੍ਰਮਦ ਕਰਵਾਇਆ ਗਿਆ ਹੈ।

ਉਨ੍ਹਾ ਦੱਸਿਆ ਕਿ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾ ਉਰਫ ਬਾਬਾ ਨੇ ਪੁੱਛਗਿੱਛ ਦੌਰਾਨ ਇਹ ਵੀ ਮੰਨਿਆ ਹੈ ਕਿ ਇਸੇ ਰਿਵਾਲਵਰ ਨਾਲ ਇਸ ਦੇ ਸਾਥੀ ਗੈਂਗਸਟਰ ਰਿੰਦੇ ਅਤੇ ਨਰੇਸ ਨੇ ਰੁਪਿੰਦਰ ਗਾਂਧੀ ਦੇ ਭਰਾ ਮਿੰਦੀ ਗਾਂਧੀ ਸਾਬਕਾ ਸਰਪੰਚ ਪਿੰਡ ਰਸੂਲੜਾ ਥਾਣਾ ਸਦਰ ਖੰਨਾ ਦਾ ਗੋਲੀਆਂ ਮਾਰ ਕੇ ਕਤਲ ਵੀ ਕੀਤਾ ਸੀ । ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾ ਉਰਫ ਬਾਬਾ ਨੂੰ ਅੱਜ ਅਦਾਲਤ ਵਿਖੇ ਪੇਸ਼ ਕੀਤਾ ਗਿਆ ਅਤੇ  ਮਾਣਯੋਗ ਅਦਾਲਤ ਵੱਲੋਂ 07 ਦਿਨਾਂ ਦਾ ਪੁਲਿਸ ਰਿਮਾਂਡ ਫੁਰਮਾਇਆ ਹੈ। ਗੈਂਗਸਟਰ ਉਰਫ ਬਾਬਾ ਤੋਂ ਹੋਰ ਵੀ ਅਹਿੰਮ ਖੁਲਾਸੇ ਹੋਣ ਦੀ ਉਮੀਦ ਹੈ ਮੁਕੱਦਮੇ ਦੀ ਤਫਤੀਸ ਜਾਰੀ ਹੈ ।

Share Button

Leave a Reply

Your email address will not be published. Required fields are marked *