Tue. Sep 24th, 2019

ਰਿੰਦਾ ਗੈਂਗ ਦਾ ਸ਼ਾਰਪ ਸ਼ੂਟਰ ਯਾਦਵਿੰਦਰ ਯਾਦੀ ਦੋ ਤਿੰਨ ਤੱਕ ਰਿਹਾ ਅਨੰਦਪੁਰ ਸਾਹਿਬ ਦੇ ਇੱਕ ਹੋਟਲ ਦੇ ਵਿੱਚ

ਰਿੰਦਾ ਗੈਂਗ ਦਾ ਸ਼ਾਰਪ ਸ਼ੂਟਰ ਯਾਦਵਿੰਦਰ ਯਾਦੀ ਦੋ ਤਿੰਨ ਤੱਕ ਰਿਹਾ ਅਨੰਦਪੁਰ ਸਾਹਿਬ ਦੇ ਇੱਕ ਹੋਟਲ ਦੇ ਵਿੱਚ
ਝਿੰਜੜੀ ਨਿਵਾਸੀ ਯਾਦਵਿੰਦਰ ਯਾਦੀ ਨੂੰ ਆਨੰਦਪੁਰ ਸਾਹਿਬ ਪੁਲਸ ਵੀ ਕਾਬੂ ਕਰਨ ਦੀ ਸੀ ਤਾਕ ਵਿੱਚ ਰਿੰਦਾ ਦੀ ਕਰ ਰਹੀ ਸੀ ਉਡੀਕ

ਸ੍ਰੀ ਆਨੰਦਪੁਰ ਸਾਹਿਬ,1 ਜੁਲਾਈ(ਦਵਿੰਦਰਪਾਲ ਸਿੰਘ/ ਅੰਕੁਸ਼): ਜ਼ਿਲ੍ਹਾ ਰੂਪਨਗਰ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਰਹਿੰਦਾ ਗੈਂਗ ਦੇ ਸ਼ਾਰਪ ਸ਼ੂਟਰ ਯਾਦਵਿੰਦਰ ਸਿੰਘ ਯਾਦੀ ਸ੍ਰੀ ਆਨੰਦਪੁਰ ਸਾਹਿਬ ਤੋਂ ਨੰਗਲ ਮਾਰਗ ਤੇ ਪੈਂਦੇ ਇੱਕ ਨਾਮੀ ਹੋਟਲ ਦੇ ਵਿੱਚ ਆਪਣੇ ਸਾਥੀ ਦੇ ਨਾਲ ਦੋ ਦਿਨ ਤੱਕ ਰਿਹਾ।ਹਾਲਾਂਕਿ ਸ੍ਰੀ ਅਨੰਦਪੁਰ ਸਾ ਪੁਲਿਸ ਨੂੰ ਉਸ ਦੇ ਹੋਟਲ ਵਿੱਚ ਰਹਿਣ ਦੀ ਪੂਰੀ ਤਰ੍ਹਾਂ ਦੇ ਨਾਲ ਜਾਣਕਾਰੀ ਸੀ ਪਰ ਪੁਲਿਸ ਇਨ੍ਹਾਂ ਦੋਵਾਂ ਸ਼ਾਰਪ ਸ਼ੂਟਰ ਰਿੰਦਾ ਦੇ ਨਾਲ ਹੋਣ ਵਾਲੀ ਮਿਲਣੀ ਦੀ ਉਡੀਕ ਦੇ ਵਿੱਚ ਹੀ ਰਹਿ ਗਈ ਕਿ ਇੰਨੇ ਨੂੰ ਇਹ ਦੋਵੇਂ ਸ਼ਾਰਪਸ਼ੂਟਰ ਇੱਥੋਂ ਚੱਲਦੇ ਬਣੇ ਜਿਨ੍ਹਾਂ ਨੂੰ ਬਾਅਦ ਵਿੱਚ ਰੂਪਨਗਰ ਪੁਲਿਸ ਨੇ ਘਨੌਲੀ ਨੇੜਿਓਂ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ।
ਇਕੱਤਰ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਪੁਲਿਸ ਨੂੰ ਇਸ ਗੱਲ ਦੀ ਭਲੀਭਾਂਤ ਜਾਣਕਾਰੀ ਸੀ ਕਿ ਸ਼ਾਰਪ ਸ਼ੂਟਰ ਯਾਦਵਿੰਦਰ ਯਾਦੀ ਜੋ ਕਿ ਇੱਥੋਂ ਦੇ ਪਿੰਡ ਝਿੰਜੜੀ ਦਾ ਨਿਵਾਸੀ ਹੈ ਉਹ ਪਿਛਲੇ ਹਫਤੇ ਵਿੱਚ ਲਗਾਤਾਰ ਦੋ ਦਿਨਾਂ ਤੱਕ ਆਨੰਦਪੁਰ ਸਾਹਿਬ ਦੇ ਇਕ ਨਾਮੀ ਹੋਟਲ ਦੇ ਵਿੱਚ ਰਿਹਾ ।ਸਥਾਨਕ ਪੁਲਿਸ ਦੇ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੂੰ ਇਸ ਗੱਲ ਦੀ ਵੀ ਬਾਖੂਬੀ ਜਾਣਕਾਰੀ ਸੀ ਕਿ ਸ਼ਾਰਪ ਸ਼ੂਟਰ ਰਿੰਦਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ ਸਾਥੀ ਯਾਦੀ ਨੂੰ ਮਿਲਣ ਵਾਸਤੇ ਆ ਰਿਹਾ ਹੈ ।ਸੂਤਰਾਂ ਵੱਲੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਦੋਵਾਂ ਦੀ ਮਿਲਣੀ ਦਾ ਮੁੱਖ ਮੰਤਵ ਪਿੰਦਰੀ ਉੱਤੇ ਹਮਲਾ ਕਰਨਾ ਸੀ ਜੋ ਕਿ ਜੇਲ੍ਹ ਵਿੱਚੋਂ ਦਿਲਪ੍ਰੀਤ ਬਾਬੇ ਦੀ ਪਲਾਨਿੰਗ ਦਾ ਹਿੱਸਾ ਹੋ ਸਕਦਾ ਹੈ।
ਦੱਸਣਯੋਗ ਹੈ ਕਿ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਯਾਦਵਿੰਦਰ ਯਾਦੀ ਨੂੰ ਇੱਕ ਮਾਹਰ ਨਿਸ਼ਾਨੇਬਾਜ਼ ਮੰਨਿਆ ਜਾਂਦਾ ਹੈ ਜਿਸ ਦੇ ਖਿਲਾਫ਼ ਕਤਲ,ਫਿਰੌਤੀ ਆਦਿ ਦੇ ਮੁਕੱਦਮੇ ਦਰਜ ਹਨ ।ਜ਼ਿਲ੍ਹਾ ਪੁਲਿਸ ਵੱਲੋਂ ਯਾਦੀ ਕੋਲੋਂ ਤਿੰਨ ਸੌ ਪੰਦਰਾਂ ਬੋਰ ਬਾਰਾਂ ਬੋਰ ਅਤੇ ਪੱਤੀ ਬੋਰਡ ਦੇ ਤਿੰਨ ਪਿਸਤੌਲ ਬਰਾਮਦ ਕੀਤੇ ਗਏ ਹਨ ਜਦਕਿ ਯਾਦੀ ਪੰਜਾਬ ਵਿੱਚ ਬਚੇ ਹੋਏ ਪ੍ਰਮੁੱਖ ਗੈਂਗ ਵਿੱਚੋਂ ਇੱਕ ਹੈ ਜਿਨ੍ਹਾਂ ਦੇ ਪਿੰਜੌਰ ਮੋਹਾਲੀ ਅਤੇ ਅੰਬਾਲਾ ਵਿੱਚ ਠਿਕਾਣੇ ਹਨ ।ਯਾਦਵਿੰਦਰ ਆਪਣੇ ਸਾਥੀਆਂ ਨਾਲ ਬੱਦੀ ਅਤੇ ਨਾਲਾਗੜ੍ਹ ਦੇ ਉਦਯੋਗਿਕ ਖੇਤਰ ਵਿੱਚ ਫਿਰੌਤੀ ਰੈਕੇਟ ਚਲਾਉਣ ਵਿੱਚ ਸਰਗਰਮ ਹੈ ਉਨ੍ਹਾਂ ਦਾ ਨਿਸ਼ਾਨਾ ਸ਼ਰਾਬ ਦੇ ਠੇਕੇਦਾਰਾਂ ਟੋਲ ਪਲਾਜ਼ਾ ਅਤੇ ਮੈਟਲ ਕਬਾੜੀਏ ਰਹਿੰਦੇ ਹਨ ਇਹ ਵੀ ਪਤਾ ਲੱਗਾ ਹੈ ਕਿ ਇਸ ਗਰੋਹ ਦੇ ਵਿਦੇਸ਼ਾਂ ਵਿੱਚ ਵੀ ਹਮਾਇਤੀ ਹਨ ਅਤੇ ਗਰੋਹ ਦੇ ਮੈਂਬਰਾਂ ਵਿਚਕਾਰ ਦੁਬਈ ਤੋਂ ਵੀ ਲਗਾਤਾਰ ਸੰਪਰਕ ਦੀਆਂ ਖਬਰਾਂ ਹਨ ਕਈ ਮੌਕਿਆਂ ਤੇ ਯਾਦਵਿੰਦਰ ਨੇ ਰਿੰਦਾ ਦੇ ਨਿਰਦੇਸ਼ਾਂ ਤੇ ਅੰਮ੍ਰਿਤਸਰ ਤੋਂ ਅੰਬਾਲਾ ਤੱਕ ਨਸ਼ੀਲੇ ਪਦਾਰਥਾਂ ਅਤੇ ਕੋਟਾ ਬੈਂਡ ਲਿਆਉਣ ਵਿੱਚ ਇੱਕ ਕੋਰੀਅਰ ਵਜੋਂ ਵੀ ਕੰਮ ਕੀਤਾ ਹੈ ਬਹਰਹਾਲ ਇਸ ਵਿੱਚ ਕੋਈ ਅਤਿਕਥਨੀ ਨਹੀਂ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਵੱਧ ਰਹੀ ਗੈਂਗਸਟਰਾਂ ਦੀ ਸਰਗਰਮੀ ਜਿੱਥੇ ਪੁਲਿਸ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਉੱਥੇ ਆਮ ਲੋਕਾਂ ਲਈ ਵੀ ਸੋਚਣ ਦਾ ਵਿਸ਼ਾ ਬਣਦਾ ਜਾ ਰਿਹਾ ਹੈ ।

Leave a Reply

Your email address will not be published. Required fields are marked *

%d bloggers like this: