Tue. Sep 24th, 2019

ਰਿੰਦਾ ਗੈਂਗ ਦਾ ਸ਼ਾਰਪ ਸ਼ੂਟਰ ਯਾਦੀ ਰੋਪੜ ਵਿੱਚ ਕਾਬੂ, 315 ਬੋਰ, 12 ਬੋਰ ਅਤੇ 32 ਬੋਰ ਦੇ ਤਿੰਨ ਪਿਸਤੌਲ ਵੀ ਕੀਤੇ ਬ੍ਰਾਮਦ

ਰਿੰਦਾ ਗੈਂਗ ਦਾ ਸ਼ਾਰਪ ਸ਼ੂਟਰ ਯਾਦੀ ਰੋਪੜ ਵਿੱਚ ਕਾਬੂ, 315 ਬੋਰ, 12 ਬੋਰ ਅਤੇ 32 ਬੋਰ ਦੇ ਤਿੰਨ ਪਿਸਤੌਲ ਵੀ ਕੀਤੇ ਬ੍ਰਾਮਦ

ਸ਼੍ਰੀ ਅਨੰਦਪੁਰ ਸਾਹਿਬ, 1 ਜੁਲਾਈ(ਦਵਿੰਦਰਪਾਲ ਸਿੰਘ/ਅੰਕੁਸ਼): ਪੰਜਾਬ ਵਿੱਚ ਸੰਗਠਿਤ ਅਪਰਾਧ ਖਿਲਾਫ ਚਲਾਈ ਲੜਾਈ ਨੂੰ ਜਾਰੀ ਰੱਖਦੇ ਹੋਏ, ਰੋਪੜ ਪੁਲਿਸ ਵਲੋ ਯਾਦਵਿੰਦਰ ਉਰਫ ਯਾਦੀ ਨੂੰ ਕਾਬੂ ਕੀਤਾ ਹੈ। 22 ਸਾਲਾ, ਯਾਦਵਿੰਦਰ ਉਰਫ ਯਾਦੀ ਨੰਦੇੜ, ਮਹਾਰਾਸ਼ਟਰ ਦੇ ਰਿੰਦਾ (ਸ਼੍ਰੇਣੀ ਏ ਗੈਂਗਸਟਰ) ਨਾਲ ਸਬੰਧਤ ਹੈ। ਪੁਲਿਸ ਨੇ ਇਸ ਦੇ ਕਬਜ਼ੇ ਵਿੱਚੋਂ 315 ਬੋਰ, 12 ਬੋਰ ਅਤੇ 32 ਬੋਰ ਦੇ ਤਿੰਨ ਪਿਸਤੌਲ ਬ੍ਰਾਮਦ ਕੀਤੇ ਹਨ। ਯਾਦੀ ਨੂੰ ਇਕ ਮਾਹਿਰ ਨਿਸ਼ਾਨੇਬਾਜ਼ ਮੰਨਿਆ ਜਾਂਦਾ ਹੈ, ਜਿਸ ਦੇ ਖਿਲਾਫ ਕਤਲ,
ਐਕਸਟੋਰਸ਼ਨ ਅਤੇ ਹੱਤਿਆ ਦੀ ਕੋਸ਼ਿਸ ਦੇ ਕਈ ਮੁਕਦਮੇ ਦਰਜ ਹਨ। ਸ਼ੁਰੂਆਤੀ ਤਫ਼ਤੀਸ਼ ਤੋਂ ਪਤਾ ਲੱਗਦਾ ਹੈ ਕਿ ਮੋਗਾ ਦੇ ਲੱਕੀ ਅਤੇ ਸੁਖਪ੍ਰੀਤ ਬੁੱਢਾ ਨੇ ਯਦਿਵਿੰਦਰ ਨੂੰ ਉੱਤਰ ਪ੍ਰਦੇਸ਼ ਤੋ ਜਬਤ ਕੀਤੇ ਹਥਿਆਰਾਂ ਦੀ ਵਿਵਸਥਾ ਕਰਨ ਵਿਚ ਮਦਦ ਕੀਤੀ ਸੀ। ਪੁਲਿਸ ਇਨ੍ਹਾਂ ਹਥਿਆਰਾਂ ਦਾ ਸਰੋਤ ਲੱਭਣ ਲਈ ਮੇਰਠ (ਯੂ.ਪੀ.) ਵਿਚ ਆਪਣੇ ਕਾਂਉਟਰਪਾਰਟ ਦੇ ਸੰਪਰਕ ਵਿਚ ਹੈ। ਇਹ ਪੰਜਾਬ ਵਿੱਚ ਬਚੇ ਹੋਏ ਪ੍ਰਮੁੱਖ ਗੈਂਗ ਵਿੱਚੋਂ ਇਕ ਹੈ ਜਿਨ੍ਹਾਂ ਦੇ ਪਿੰਜੌਰ, ਮੋਹਾਲੀ ਅਤੇ ਅੰਬਾਲਾ ਵਿੱਚ ਠਿਕਾਣੇ ਹਨ। ਯਾਦਵਿੰਦਰ ਆਪਣੇ ਸਾਥੀਆਂ ਨਾਲ ਬੱਦੀ ਅਤੇ ਨਾਲਾਗੜ੍ਹ (ਹਿਮਾਚਲ ਪ੍ਰਦੇਸ਼) ਦੇ ਉਦਯੋਗਿਕ ਖੇਤਰ ਵਿਚ ਐਕਸ਼ਟੋਰਸ਼ਨ ਰੈਕੇਟ ਚਲਾਉਣ ਵਿੱਚ ਸਰਗਰਮ ਹੈ। ਇਨ੍ਹਾਂ ਦਾ ਨਿਸ਼ਾਨਾ ਵਾਈਨ ਠੇਕੇਦਾਰ, ਟੋਲ ਪਲਾਜ਼ਾ ਅਤੇ ਮੈਟਲ ਕਬਾੜੀਏ ਹਨ। ਇਹ ਪਤਾ ਲੱਗਾ ਹੈ ਕਿ ਇਸ ਗਿਰੋਹ ਦੇ ਵਿਦੇਸ਼ਾ ਵਿੱਚ ਵੀ ਹਿਮਾਈਤੀ ਹਨ। ਗਿਰੋਹ ਦੇ ਮੈਂਬਰਾਂ ਵਿਚਕਾਰ ਸੰਪਰਕ ਦੁਬਈ ਤੋਂ ਕੀਤਾ ਜਾ ਰਿਹਾ ਹੈ। ਕਈ ਮੌਕਿਆਂ ਤੇ, ਯਾਦਵਿੰਦਰ ਨੇ ਰਿੰਦਾ ਦੇ ਨਿਰਦੇਸ਼ਾ ਤੇ ਅੰਮ੍ਰਿਤਸਰ ਤੋਂ ਅੰਬਾਲਾ ਤੱਕ ਨਸ਼ੀਲੇ ਪਦਾਰਥਾਂ ਅਤੇ ਕੋਂਟਰਾਬੈਂਡ ਲਿਆਉਣ ਲਈ ਇਕ ਕੋਰੀਅਰ ਵਜੋਂ ਵੀ ਕੰਮ ਕੀਤਾ ਹੈ।

Leave a Reply

Your email address will not be published. Required fields are marked *

%d bloggers like this: