ਰਿਸ਼ਵਤ ਲੈਂਦਾ ਸੈਕਟਰੀ ਮਾਰਕੀਟ ਕਮੇਟੀ ਰੂਪਨਗਰ ਰੰਗੇ ਹੱਥੀ ਕਾਬੂ

ਰਿਸ਼ਵਤ ਲੈਂਦਾ ਸੈਕਟਰੀ ਮਾਰਕੀਟ ਕਮੇਟੀ ਰੂਪਨਗਰ ਰੰਗੇ ਹੱਥੀ ਕਾਬੂ

ਅੱਜ ਵਿਜੀਲੈਂਸ ਬਿਊਰੋ ਯੁਨਿਟ ਰੂਪਨਗਰ ਵਲੋਂ ਇੰਸਪੈਕਟਰ ਪਾਲ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਬਿਊਰੋ ਦੀ ਟੀਮ ਵਲੋਂ ਟਰੈਪ ਲਗਾ ਕੇ ਲਖਵੀਰ ਸਿੰਘ ਮਾਨ ਸਕੱਤਰ ਮਾਰਕੀਟ ਕਮੇਟੀ ਰੂਪਨਗਰ ਨੂੰ 6000/ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਸ਼੍ਰੀ ਪਰਮਜੀਤ ਸਿੰਘ ਵਿਰਕ ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਰੇਂਜ, ਐਸ.ਏ.ਐਸ ਨਗਰ ਨੇ ਦੱਸਿਆ ਕਿ ਅੰਕੁਸ਼ ਕੱਕੜ ਆੜ੍ਹਤੀ ਲਕਸ਼ਮੀ ਟਰੇਡਰਜ ਨਿਊ ਅਨਾਜ ਮੰਡੀ ਰੂਪਨਗਰ ਨੇ ਵਿਜੀਲੈਂਸ ਬਿਊਰੋ ਪਾਸ ਸ਼ਿਕਾਇਤ ਕੀਤੀ ਸੀ, ਕਿ ਅੰਮ੍ਰਿਤਪਾਲ ਸਿੰਘ ਆਕਸ਼ਨ ਰਿਕਾਰਡਰ ਕੁਝ ਦਿਨ ਪਹਿਲਾਂ ਉਸ ਦੀ ਸਬਜੀ ਮੰਡੀ ਰੋਪੜ ਵਿਖੇ ਸਥਿੱਤ ਆੜ੍ਹਤੀ ਦੀ ਦੁਕਾਨ ਤੋਂ ਕੁੱਝ ਰਜਿਸਟਰ ਚੁੱਕ ਕੇ ਲੈ ਗਿਆ ਅਤੇ ਸ਼ਿਕਾਇਤ ਕਰਤਾ ਨੂੰ ਦਫਤਰ ਮਾਰਕੀਟ ਕਮੇਟੀ ਵਿੱਚ ਆ ਕੇ ਸਕੱਤਰ ਮਾਰਕੀਟ ਕਮੇਟੀ ਨੂੰ ਮਿਲਣ ਲਈ ਕਿਹਾ, ਜਦੋਂ ਅੰਕੁਸ਼ ਕੱਕੜ ,ਲਖਵੀਰ ਸਿੰਘ ਮਾਨ ਸਕੱਤਰ ਮਾਰਕੀਟ ਕਮੇਟੀ ਨੂੰ ਉਸ ਦੇ ਦਫਤਰ ਜਾ ਕੇ ਮਿਲਿਆ ਤਾਂ ਦੋਸ਼ੀ ਲਖਵੀਰ ਸਿੰਘ ਮਾਨ ਨੇ ਉਸ ਨੂੰ ਕਿਹਾ ਕਿ, “ਜੇਕਰ ਤੂੰ ਆਪਣਾ ਆੜ੍ਹਤ ਦਾ ਕੰਮ ਸ਼ਾਂਤੀ ਪੂਰਵਕ ਚਲਾਉਣਾ ਚਾਹੁੰਦਾ ਹੈ ਤਾਂ ਤੈਨੂੰ 10,000/-ਰੁਪਏ ਪ੍ਰਤੀ ਮਹੀਨਾ ਰਿਸ਼ਵਤ ਦੇ ਰੂਪ ਵਿੱਚ ਦੇਣੇ ਪੈਣਗੇ”। ਜ਼ੋ ਗੱਲਬਾਤ ਦੌਰਾਨ ਦੋਸ਼ੀ ਲਖਵੀਰ ਸਿੰਘ ਮਾਨ ਸਕੱਤਰ ਮਾਰਕੀਟ ਕਮੇਟੀ 8000/-ਰੁਪਏ ਲੈਣ ਲਈ ਰਾਜ਼ੀ ਹੋ ਗਿਆ ਅਤੇ ਉਸ ਨੇ 2000/-ਰੁਪਏ ਉਸ ਸਮੇਂ ਸ਼ਿਕਾਇਤ ਕਰਤਾ ਨੂੰ ਡਰਾ ਕੇ ਹਾਸਲ ਕਰ ਲਏ। ਸ਼ਿਕਾਇਤ ਕਰਤਾ ਨੇ ਉਸ ਨੂੰ ਬਾਕੀ ਪੈਸਿਆ ਦਾ ਇੰਤਜਾਮ ਕਰਨ ਦਾ ਲਾਰਾ ਲਾ ਕੇ ਉਥੋ ਆ ਗਿਆ, ਇਸ ਉਪੰਰਤ ਵਿਜੀਲੈਂਸ ਬਿਊਰੋ ਯੂਨਿਟ ਰੋਪੜ ਪਹੁੰਚ ਕੇ ਇਸ ਬਾਰੇ ਆਪਣਾ ਬਿਆਨ ਦਰਜ ਕਰਵਾਇਆ। ਬਿਆਨ ਦੇ ਆਧਾਰ ਤੇ ਦੋਸ਼ੀ ਲਖਵੀਰ ਸਿੰਘ ਮਾਨ ਵਿਰੁੱਧ ਮੁਕੱਦਮਾ ਨੰਬਰ 4 ਮਿਤੀ 15-3-2018 ਅ/ਧ 7,13,(2) 88 ਪੀ.ਸੀ ਐਕਟ ਥਾਣਾ ਵਬ ਲੁਧਿਆਣਾ ਰੇਂਜ ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਅਤੇ ਅੰਮ੍ਰਿਤਪਾਲ ਸਿੰਘ ਆਕਸ਼ਨ ਰਿਕਾਰਡਰ ਦਾ ਮੁਕੱਦਮਾ ਹਜਾ ਵਿੱਚ ਰੋਲ ਦੌਰਾਨੇ ਤਫਤੀਸ਼ ਵਿਚਾਰਿਆ ਜਾਵੇਗਾ। ਇਸ ਮੌਕੇ ਏ.ਐਸ.ਆਈ ਸ਼੍ਰੀ ਹਰਬੰਤ ਸਿੰਘ, ਐਚ.ਸੀ ਸ਼੍ਰੀ ਦਰਸ਼ਨ ਸਿੰਘ, ਐਚ.ਸੀ ਸਰਵਣ ਸਿੰਘ ਅਤੇ ਸਰਕਾਰੀ ਗਵਾਹ ਸ਼੍ਰੀ ਮਨਪ੍ਰੀਤ ਸਿੰਘ ਗਿੱਲ ਸਹਾਇਕ ਇੰਜੀਨੀਅਰ ਰੋਪੜ ਹੈਡ ਵਰਕਸ ਮੰਡਲ ਰੋਪੜ, ਖੁਸ਼ਵੰਤਵੀਰ ਸਿੰਘ ਸਹਾਇਕ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਰੋਪੜ ਜਿਲ੍ਹਾ ਰੋਪੜ ਦੀ ਹਾਜ਼ਰੀ ਵਿੱਚ ਟਰੈਪ ਲਗਾ ਕੇ ਦੋਸ਼ੀ ਲਖਵੀਰ ਸਿੰਘ ਮਾਨ ਸਕੱਤਰ ਮਾਰਕੀਟ ਕਮੇਟੀ,  ਰੂਪਨਗਰ ਨੂੰ ਸ਼ਿਕਾਇਤ ਕਰਤਾ ਅੰਕੁਸ਼ ਕੱਕੜ ਆੜ੍ਹਤੀ ਪਾਸੋਂ 6000/ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਉਸ ਦੇ ਦਫਤਰ ਮਾਰਕੀਟ ਕਮੇਟੀ ਤੋਂ ਗ੍ਰਿਫਤਾਰ ਕਰ ਲਿਆ ਗਿਆ। ਸ਼੍ਰੀ ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਲੋਕਾਂ ਨੂੰ ਰਿਸ਼ਵਤ ਖੋਰਾਂ ਨੂੰ ਫੜਾਉਣ ਲਈ ਇਸੇ ਤਰ੍ਹਾਂ ਅੱਗੇ ਆਉਣਾ ਚਾਹੀਦਾ ਹੈ, ਲੋਕ ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਪੰਜਾਬ ਵਲੋਂ ਚਲਾਏ ਜਾ ਰਹੇ ਨੰਬਰ 1800 1800 1000 ਤੇ ਵੀ ਸੰਪਰਕ ਕਰ ਸਕਦੇ ਹਨ।

Share Button

Leave a Reply

Your email address will not be published. Required fields are marked *

%d bloggers like this: