Fri. Apr 19th, 2019

ਰਿਸ਼ਵਤਖੋਰੀ ਮਾਮਲੇ ‘ਚ ਵਿਜੀਲੈਂਸ ਵਲੋ ਜੇਲ ਸੁਪਰਡੈਂਟ ਗ੍ਰਿਫਤਾਰ

ਰਿਸ਼ਵਤਖੋਰੀ ਮਾਮਲੇ ‘ਚ ਵਿਜੀਲੈਂਸ ਵਲੋ ਜੇਲ ਸੁਪਰਡੈਂਟ ਗ੍ਰਿਫਤਾਰ

ਮਾਨਸਾ (ਰੀਤਵਾਲ )-ਕਰੀਬ ਛੇ ਮਹੀਨੇ ਪਹਿਲਾ ਦਰਜ ਕੀਤੇ ਇੱਕ ਰਿਸ਼ਵਤ ਮਾਮਲੇ ਵਿੱਚ ਚੋਕਸੀ ਵਿਭਾਗ ਦੀ ਟੀਮ ਵਲੋ ਜਿਲਾ ਜੇਲ ਮਾਨਸਾ ਦੇ ਸੁਪਰਡੈਂਟ ਦਵਿੰਦਰ ਸਿੰਘ ਰੰਧਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਜਿਲਾ ਜੇਲ ਮਾਨਸਾ ਵਿੱਚ ਬੰਦ ਕੈਦੀਆ ਹਵਾਲਾਤੀਆ ਨੂੰ ਵਧੀਆ ਸੁੱਖ ਸਹੂਲਤਾ ਦੇਣ ਬਦਲੇ ਉਨਾਂ ਤੋ ਮੋਟੀਆ ਰਕਮਾ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਵਿਜੀਲੈਂਸ ਵਿਭਾਗ ਵਲੋ ਜਿਲਾ ਜੇਲ ਦੇ ਸਹਾਇਕ ਸੁਪਰਡੈਂਟ ਸਿਕੰਦਰ ਸਿੰਘ ਅਤੇ ਇੱਕ ਕੈਦੀ ਪਵਨ ਕੁਮਾਰ ਨੂੰ ਰੰਗੇ ਹੱਥੀ ਰਿਸ਼ਵਤ ਲੈਦਿਆ ਕਾਬੂ ਕਰਕੇ ਜੇਲ ਦੇ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਸਮੇਤ 3 ਤੇ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ ਸੀ।

ਡੀ ਐਸ ਪੀ ਵਿਜੀਲੈਂਸ ਮਨਜੀਤ ਸਿੰਘ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆ ਦੱਸਿਆ ਕਿ ਜਿਲਾ ਜੇਲ ਮਾਨਸਾ ਵਿੱਚ ਬੰਦ ਕੈਦੀਆ ਹਵਾਲਾਤੀਆ ਨੂੰ ਵਧੀਆ ਸੁੱਖ ਸਹੂਲਤਾ ਦੇਣ ਬਦਲੇ ਉਨਾਂ ਤੋ ਮੋਟੀਆ ਰਕਮਾ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਵਿਜੀਲੈਂਸ ਵਿਭਾਗ ਵਲੋ ਜਿਲਾ ਜੇਲ ਦੇ ਸਹਾਇਕ ਸੁਪਰਡੈਂਟ ਸਿਕੰਦਰ ਸਿੰਘ ਅਤੇ ਇੱਕ ਕੈਦੀ ਪਵਨ ਕੁਮਾਰ ਨੂੰ ਰੰਗੇ ਹੱਥੀ ਰਿਸ਼ਵਤ ਲੈਦਿਆ ਕਾਬੂ ਕਰਕੇ ਜੇਲ ਦੇ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਸਮੇਤ ਤਿੰਨਾਂ ਤੇ ਮਿਤੀ 17/12/2018 ਨੂੰ ਅਧੀਨ ਧਾਰਾ 7/8/13(1) ਡੀ/13(2)/ਪੀ ਸੀ ਐਕਟ 1988 ਅਤੇ ਆਈ ਪੀ ਸੀ ਦੀਆ ਧਾਰਾਵਾ 327/166/34/120 ਬੀ ਦੇ ਤਹਿਤ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ ਸੀ ਅਤੇ ਤਫਤੀਸ਼ ਦੋਰਾਨ ਇਸ ਰਿਸ਼ਵਤ ਮਾਮਲੇ ਵਿੱਚ ਜੇਲ ਦੀ ਕੰਨਟੀਨ ਜੋ ਕਿ ਕੈਦੀ ਪਵਨ ਕੁਮਾਰ ਚਲਾਉਦਾ ਸੀ ਤੋ 2 ਰਜਿਸਟਰ ਬਰਾਮਦ ਕੀਤੇ ਸਨ। ਇੰਨਾਂ ਰਜਿਸਟਰਾ ਤੋ ਇਹ ਖੁਲਾਸਾ ਹੋਇਆ ਸੀ ਕਿ ਜੇਲ ਵਿੱਚ ਕੈਦੀਆ ਤੋ ਪ੍ਰਤੀ ਸੈਲ ਬੈਰਕ 15 ਹਜਾਰ ਤੋ 25 ਹਜਾਰ ਰੁਪਏ ਰਿਸ਼ਵਤ ਲਈ ਜਾਂਦੀ ਹੈ। ਉਨਾਂ ਦੱਸਿਆ ਕਿ ਇਸ ਪੂਰੇ ਰਿਸ਼ਵਤ ਮਾਮਲੇ ਵਿੱਚ ਜੇਲ ਸੁਪਰਡੈਂਟ ਦਵਿੰਦਰ ਸਿੰਘ ਰੰਧਾਵਾ ਦੀ ਸਮੂਲੀਅਤ ਪਾਈ ਗਈ ਅਤੇ ਇਸ ਸਬੰਧੀ ਮਾਨਯੌਗ ਮੁੱਖ ਡਾਇਰੈਕਟਰ ਵਿਜੀਲੈਂਸ ਪਾਸੋ ਪ੍ਰਵਾਨਗੀ ਮਿਲਣ ਤੇ ਜਿਲਾ ਜੇਲ ਮਾਨਸਾ ਦੇ ਸੁਪਰਡੈਂਟ ਦਵਿੰਦਰ ਸਿੰਘ ਰੰਧਾਵਾ ਨੂੰ ਮੁਕੱਦਮੇ ਵਿੱਚ ਨਾਮਜਦ ਕਰਕੇ ਅੱਜ ਉਸ ਨੂੰ ਜਿਲਾ ਜੇਲ ਮਾਨਸਾ ਤੋ ਗ੍ਰਿਫਤਾਰ ਕਰ ਲਿਆ ਹੈ। ਡੀ ਐਸ ਪੀ ਮਨਜੀਤ ਸਿੰਘ ਨੇ ਦੱਸਿਆ ਕਿ ਸੁਪਰਡੈਟ ਦਵਿੰਦਰ ਸਿੰਘ ਰੰਧਾਵਾਂ ਨੂੰ ਕੱਲ ਮਾਨਯੌਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਡਿਪਟੀ ਜੇਲ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਅਜੇ ਫਰਾਰ ਹੈ।

Share Button

Leave a Reply

Your email address will not be published. Required fields are marked *

%d bloggers like this: