ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਰਿਲੀਜ਼ ਦੇ ਪਹਿਲੇ ਹੀ ਦਿਨ ਲੀਕ ਹੋਈ ਰਿਤਿਕ-ਟਾਈਗਰ ਦੀ ‘ਵਾਰ’

ਰਿਲੀਜ਼ ਦੇ ਪਹਿਲੇ ਹੀ ਦਿਨ ਲੀਕ ਹੋਈ ਰਿਤਿਕ-ਟਾਈਗਰ ਦੀ ‘ਵਾਰ’

ਲੰਬੇ ਸਮੇਂ ਦੇ ਬ੍ਰੇਕ ਤੋਂ ਬਾਅਦ ਰਿਤਿਕ ਰੋਸ਼ਨ ਦੀ ਐਕਸ਼ਨ ਥ੍ਰਿਲਰ ਫ਼ਿਲਮ ‘ਵਾਰ’ ਬਾਕਸ ਆਫਿਸ ‘ਤੇ ਰਿਲੀਜ਼ ਹੋਈ ਹੈ। ਇਸ ਫ਼ਿਲਮ ‘ਚ ਉਨ੍ਹਾਂ ਨਾਲ ਟਾਈਗਰ ਸ਼ਰੌਫ ਤੇ ਵਾਣੀ ਕਪੂਰ ਵੀ ਨਜ਼ਰ ਆਉਣਗੇ। ਉਂਝ ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਸਟਾਰਸ ਨੂੰ ਵੀ ਫ਼ਿਲਮ ਬੇਹੱਦ ਪਸੰਦ ਆਈ ਹੈ।

ਇਸ ਦੇ ਨਾਲ ਹੀ ਬੁਰੀ ਖ਼ਬਰ ਵੀ ਹੈ ਕਿ ਪਹਿਲੇ ਹੀ ਦਿਨ ਫ਼ਿਲਮ ਆਨਲਾਈਨ ਲੀਕ ਹੋ ਗਈ ਹੈ। ਜੀ ਹਾਂ ਫ਼ਿਲਮ ਨੂੰ ਤਮਿਲ ਰਾਕਰਸ ਨੇ ਲੀਕ ਕੀਤਾ ਹੈ ਤੇ ਲੋਕ ਸਾਈਟ ਤੋਂ ਫ਼ਿਲਮ ਐਚਡੀ ਪ੍ਰਿੰਟ ‘ਚ ਡਾਉਨਲੋਡ ਕਰਕੇ ਵੇਖ ਰਹੇ ਹਨ। ਫ਼ਿਲਮ ਦੇ ਇਸ ਤਰ੍ਹਾਂ ਪਹਿਲੇ ਹੀ ਦਿਨ ਲੀਕ ਹੋਣ ਨਾਲ ਪ੍ਰੋਡਿਊਸਰਸ ਨੂੰ ਵੱਡਾ ਝਟਕਾ ਲੱਗ ਸਕਦਾ ਹੈ।

‘ਵਾਰ’ ਨੂੰ ਯਸਰਾਜ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਇਆ ਗਿਆ ਹੈ। ਇਸ ਨੂੰ ਸਿਧਾਰਥ ਆਨੰਦ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਤੋਂ ਰਿਤਿਕ ਰੋਸ਼ਨ ਨੂੰ ਕਾਫੀ ਉਮੀਦਾਂ ਹਨ ਕਿਉਂਕਿ ਉਨ੍ਹਾਂ ਦੀ ਕੁਝ ਸਮਾਂ ਪਹਿਲਾਂ ਆਈ ਫ਼ਿਲਮ ‘ਸੁਪਰ 30’ ਵੀ ਬਾਕਸ ਆਫਿਸ ‘ਤੇ ਕੁਝ ਖਾਸ ਕਮਾਲ ਨਹੀ ਕਰ ਪਾਈ ਸੀ। ਨਾਲ ਹੀ ਫ਼ਿਲਮ ‘ਵਾਰ’ ਦੇ ਆਨਲਾਈਨ ਲੀਕ ਹੋਣ ਨਾਲ ਰਿਤਿਕ ਦੀ ਬੇਚੈਨੀ ਵੀ ਵਧ ਸਕਦੀ ਹੈ।

Leave a Reply

Your email address will not be published. Required fields are marked *

%d bloggers like this: