ਰਿਪਬਲਿਕਨ ਪਾਰਟੀ ਦੀ ਸ਼ੁਰਆਤ ‘ਅਰਦਾਸ’ ਨਾਲ

ss1

ਰਿਪਬਲਿਕਨ ਪਾਰਟੀ ਦੀ ਸ਼ੁਰਆਤ ‘ਅਰਦਾਸ’ ਨਾਲ

ਕਲੀਵਲੈਂਡ: ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇੱਥੋਂ ਦੇ ਸਿੱਖਾਂ ਨੇ ਆਪਣੀ ਮੌਜੂਦਗੀ ਦਰਸਾ ਦਿੱਤੀ। ਰਿਪਬਲਿਕਨ ਪਾਰਟੀ ਦੀ ਕੌਮੀ ਕਨਵੈੱਨਸ਼ਨ ਦੇ ਦੂਜੇ ਦਿਨ ਦੀ ਸ਼ੁਰੂਆਤ ਅਰਦਾਸ ਨਾਲ ਹੋਈ। ਰਿਪਬਲਿਕਨ ਪਾਰਟੀ ਕੈਲੇਫੋਰਨੀਆ ਦੀ ਉਪ ਚੇਅਰਪਰਸਨ ਹਰਮੀਤ ਕੌਰ ਢਿੱਲੋਂ ਨੇ ਕੌਮੀ ਸਟੇਜ ’ਤੇ ਪੰਜਾਬੀ ਵਿੱਚ ਅਰਦਾਸ ਕੀਤੀ ਅਤੇ ਬਾਅਦ ਵਿੱਚ ਇਸ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ। ਰਿਪਬਲਿਕਨ ਕੌਮੀ ਕਨਵੈੱਨਸ਼ਨ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ। ਹਰਮੀਤ ਕੌਰ ਢਿੱਲੋਂ ਦਾ ਸਬੰਧ ਚੰਡੀਗੜ੍ਹ ਨਾਲ ਹੈ ਅਤੇ ਉਹ ਲੰਮਾ ਸਮਾਂ ਇੰਗਲੈਂਡ ਵਿੱਚ ਰਹਿ ਇਸ ਤੋਂ ਬਾਅਦ ਉਹ ਅਮਰੀਕਾ ਵਿੱਚ ਵੱਸ ਗਏ। ਡੋਨਾਲਡ ਟਰੰਪ ਨੂੰ ਅਧਿਕਾਰਤ ਤੌਰ ’ਤੇ ਪਾਰਟੀ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਨਾਮਜ਼ਦ ਕੀਤੇ ਜਾਣ ਤੋਂ ਕੁੱਝ ਮਿੰਟ ਪਹਿਲਾਂ ਸਟੇਜ ’ਤੇ ਆਈ ਢਿੱਲੋਂ ਨੇ ਅਰਦਾਸ ਨਾਲ ਕਨਵੈੱਨਸ਼ਨ ਦੀ ਸ਼ੁਰੂਆਤ ਕੀਤੀ।

ਨਿਸ਼ਠਾ ਦੇ ਅਹਿਦ ਅਤੇ ਕੌਮੀ ਗੀਤ ਬਾਅਦ ਢਿੱਲੋਂ ਸਟੇਜ ਉੱਤੇ ਆਏ ਅਤੇ ਦੱਸਿਆ ਕਿ ਅਰਦਾਸ ਤੋਂ ਪਹਿਲਾਂ ਸਿਰ ਢਕਿਆ ਜਾਂਦਾ ਹੈ। ਸਾਨ ਫਰਾਂਸਿਸਕੋ ਤੋਂ ਡੈਲੀਗੇਟ ਬੀਬੀ ਢਿੱਲੋਂ ਨੇ ਸਟੇਜ ’ਤੇ ਜਾਣ ਤੋਂ ਪਹਿਲਾਂ ਸ਼ਾਲ ਨਾਲ ਆਪਣਾ ਸਿਰ ਢਕਿਆ। ਉਨ੍ਹਾਂ ਦੱਸਿਆ ਕਿ ਕੋਈ ਵੀ ਅਹਿਮ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਕਾਰਜ ਨੇਪਰੇ ਚਾੜ੍ਹਨ ਬਾਅਦ ਵਿੱਚ ਅਰਦਾਸ ਕੀਤੀ ਜਾਂਦੀ ਹੈ।

Share Button

Leave a Reply

Your email address will not be published. Required fields are marked *